ਪੰਜਾਬੀ ਨੌਜਵਾਨ ਦਾ ਨਿਊਜ਼ੀਲੈਂਡ ''ਚ ਕਤਲ

Tuesday, Dec 12, 2017 - 10:01 PM (IST)

ਪੰਜਾਬੀ ਨੌਜਵਾਨ ਦਾ ਨਿਊਜ਼ੀਲੈਂਡ ''ਚ ਕਤਲ

ਔਕਲੈਂਡ— ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦਾ ਕਤਲ ਹੋਣ ਦੀ ਖਬਰ ਮਿਲੀ ਹੈ, ਜਿਸ ਦੀ ਲਾਸ਼ ਮੈਸੀ ਖੇਤਰ 'ਚ ਪੈਂਦੇ ਇਕ ਫਾਰਮ ਹਾਊਸ 'ਚੋਂ ਮਿਲੀ ਹੈ। ਇਹ ਫਾਰਮ ਹਾਊਸ ਇਸੇ ਨੌਜਵਾਨ ਦਾ ਸੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹਨ। ਮੁਖਿਤਆਰ ਸਿੰਘ ਨਾਂ ਦਾ 36 ਸਾਲਾਂ ਇਹ ਨੌਜਵਾਨ ਆਪਣੀ ਪਤਨੀ, ਇਕ ਬੇਟੀ (9 ਸਾਲ) ਅਤੇ ਇਕ ਪੁੱਤਰ (7 ਸਾਲ) ਸਮੇਤ ਇਥੇ ਰਹਿੰਦਾ ਸੀ। ਉਸ ਦਾ ਪਰਿਵਾਰ ਭਾਰਤ ਗਿਆ ਹੋਇਆ ਹੈ, ਜਦਕਿ ਉਸ ਦੇ ਮਾਤਾ-ਪਿਤਾ ਵੈਸਟ ਔਕਲੈਂਡ 'ਚ ਰਹਿੰਦੇ ਹਨ।
ਇਹ ਪਰਿਵਾਰ ਹੁਸ਼ਿਆਰਪੁਰ ਜਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ 'ਚ ਪੈਂਦੇ ਪਿੰਡ ਪੱਖੋਵਾਲ ਨਾਲ ਸਬੰਧਤ ਹੈ। ਮੁਖਤਿਆਰ ਮਾਹਲਪੁਰ ਪਿੰਡ 'ਚ ਵਿਆਹਿਆ ਹੋਇਆ ਸੀ। ਇਨ੍ਹਾਂ ਦਿਨੀਂ ਉਸ ਦੀ ਪਤਨੀ ਅਤੇ ਬੱਚੇ ਮਾਹਲਪੁਰ 'ਚ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਭਾਰਤ ਗਏ ਹੋਏ ਸਨ।


Related News