ਕਾਲਜਾਂ ''ਚ ਸਿਆਸੀ ਸਰਪ੍ਰਸਤੀ ਵਾਲੇ ਵਿਦਿਆਰਥੀ ਸੰਗਠਨ ਹਾਰੇ

09/08/2017 8:14:14 AM

ਚੰਡੀਗੜ੍ਹ  (ਰੋਹਿਲਾ) - ਪੰਜਾਬ ਯੂਨੀਵਰਸਿਟੀ ਦੇ ਸੰਬੰਧਿਤ ਕਾਲਜਾਂ ਵਿਚ ਵਿਦਿਆਰਥੀ ਸੰਘ ਚੋਣਾਂ ਵਿਚ ਜ਼ਿਆਦਾਤਰ ਕਾਲਜਾਂ ਵਿਚ ਸਿਆਸੀ ਸਰਪ੍ਰਸਤੀ ਵਾਲੇ ਵਿਦਿਆਰਥੀ ਸੰਗਠਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਜਦਕਿ ਕਾਲਜਾਂ ਦੇ ਨਾਂ 'ਤੇ ਬਣੇ ਵਿਦਿਆਰਥੀ ਸੰਗਠਨਾਂ ਨੂੰ ਭਾਰੀ ਸਫ਼ਲਤਾ ਮਿਲੀ। ਕਾਲਜਾਂ ਵਿਚ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਉਣ ਦਾ ਸਿਹਰਾ ਐੈੱਸ. ਡੀ. ਐੈੱਮ. ਸੈਂਟਰਲ ਅਸਕਰ ਅਲੀ ਤੇ ਚੰਡੀਗੜ੍ਹ ਪੁਲਸ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨੇ ਦਿਨ-ਰਾਤ ਕਾਨੂੰਨ ਵਿਵਸਥਾ ਬਣਾਈ ਰੱਖੀ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਕਾਲਜ ਦੇ ਅੰਦਰ ਨਹੀਂ ਜਾਣ ਦਿੱਤਾ।
ਹਰ ਸਾਲ ਵਿਦਿਆਰਥੀ ਸੰਘ ਚੋਣਾਂ ਵਿਚ ਯੂਨੀਵਰਸਿਟੀ ਜਾਂ ਫਿਰ ਕਿਸੇ ਨਾ ਕਿਸੇ ਕਾਲਜ ਵਿਚ ਹੰਗਾਮਾ ਹੁੰਦਾ ਹੈ ਪਰ ਇਸ ਵਾਰ ਸਕਿਓਰਿਟੀ ਪੂਰੀ ਟਾਈਟ ਰਹੀ। ਐੈੱਸ. ਡੀ. ਐੈੱਮ. ਕਾਲਜਾਂ ਵਿਚ ਘੁੰਮਦੇ ਹੋਏ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ। ਕਾਲਜ ਵਿਚ ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋਣੀ ਸੀ ਪਰ ਸਵੇਰੇ ਸਾਢੇ 7 ਵਜੇ ਤੋਂ ਹੀ ਵਿਦਿਆਰਥੀ ਸੰਗਠਨਾਂ ਵਰਕਰ ਕਾਲਜਾਂ ਦੇ ਆਸਪਾਸ ਘੁੰਮਦੇ ਹੋਏ ਨਜ਼ਰ ਆਏ।
ਦੁਪਹਿਰ ਕਰੀਬ 12.30 ਵਜੇ ਕਾਲਜਾਂ ਵਿਚ ਨਤੀਜੇ ਐਲਾਨਣੇ ਸ਼ੁਰੂ ਹੋ ਗਏ ਸਨ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਸੈਕਟਰ-26 ਦਾ ਨਤੀਜਾ ਐਲਾਨਿਆ ਗਿਆ, ਜਦਕਿ ਸਭ ਤੋਂ ਆਖਰ ਵਿਚ ਡੀ. ਏ. ਵੀ. ਕਾਲਜ ਸੈਕਟਰ-10 ਦਾ ਨਤੀਜਾ ਐਲਾਨਿਆ ਗਿਆ। ਡੀ. ਏ. ਵੀ. ਕਾਲਜ ਸੈਕਟਰ-10 ਵਿਚ ਏ. ਬੀ. ਵੀ. ਪੀ. ਸਮਰਥਕਾਂ 'ਤੇ ਪੁਲਸ ਨੇ ਲਾਠੀਚਾਰਜ ਕੀਤਾ, ਡੀ. ਏ. ਵੀ. ਕਾਲਜ ਸੈਕਟਰ-10 ਵਿਚ ਨਤੀਜਾ ਐਲਾਨ ਹੋਣ ਤੋਂ ਬਾਅਦ ਏ. ਬੀ. ਵੀ. ਪੀ. ਨੇ ਹਰਿਆਣਾ ਸਟੂਡੈਂਟਸ ਐਸੋਸੀਏਸ਼ਨ ਦੀ ਜਿੱਤ ਵਿਚ ਜਾਅਲੀ ਵੋਟਾਂ ਦਾ ਦੋਸ਼ ਲਾਇਆ, ਜਿਸ ਦੇ ਸਬੂਤ ਵਜੋਂ ਏ. ਬੀ. ਵੀ. ਪੀ. ਵਲੋਂ ਗੁਲਾਬੀ ਰੰਗ ਦੇ ਬੈਲੇਟ ਪੇਪਰ ਦਿਖਾਏ ਗਏ, ਜਿਸ ਵਿਚ ਕਾਲੀ ਸਟੈਂਪ ਦੇ ਨਾਲ ਐੈੱਚ. ਐੈੱਸ. ਏ. 'ਤੇ ਮੋਹਰ ਲਾਈ ਹੋਈ ਸੀ,  ਜਦਕਿ ਏ. ਬੀ. ਵੀ. ਪੀ. ਦਾ ਕਹਿਣਾ ਹੈ ਕਿ ਕਾਲਜ ਵਿਚ ਵੋਟਿੰਗ ਦੌਰਾਨ ਨੀਲੀ ਸਿਆਹੀ ਇਸਤੇਮਾਲ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਏ. ਬੀ. ਵੀ. ਪੀ. ਵਲੋਂ ਕਾਫ਼ੀ ਹੰਗਾਮਾ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਗਰਮਾਉਂਦਾ ਦੇਖ ਏ. ਬੀ. ਵੀ. ਪੀ. ਸਮਰਥਕਾਂ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਸੈਕਟਰ-11 ਵਿਚ ਇਨਸੋ, ਸੋਈ, ਜੀ. ਜੀ. ਐੈੱਸ. ਯੂ. ਹਿਮਸੂ, ਐੈੱਚ. ਬੀ. ਐੈੱਸ. ਯੂ. ਦੇ ਗਠਜੋੜ ਨੇ ਪੁਸੂ ਤੇ ਜੇ. ਏ. ਸੀ. ਪੀ. ਦੇ ਗਠਜੋੜ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਉਥੇ ਹੀ ਡੀ. ਏ. ਵੀ. ਕਾਲਜ ਵਿਚ ਜਿਥੇ ਏ. ਬੀ. ਵੀ. ਪੀ., ਇਨਸੋ ਤੇ ਐੈੱਚ. ਐੈੱਸ. ਏ. ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ।
ਸੀ. ਐੈੱਸ. ਐੈੱਫ. ਨੇ ਸਾਰੀਆਂ ਸੀਟਾਂ ਜਿੱਤੀਆਂ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸੈਕਟਰ-26 ਵਿਚ ਕਾਲਜ ਸਟੂਡੈਂਟਸ ਫਰੰਟ (ਸੀ. ਐੈੱਸ. ਐੈੱਫ.) ਦੀ ਜਿੱਤ ਹੋਰ ਵਿਦਿਆਰਥੀ ਸੰਗਠਨਾਂ ਲਈ ਇਕ ਮਿਸਾਲ ਹੈ, ਕਿਉਂਕਿ ਜਿਥੇ ਬਾਕੀ ਸੰਗਠਨ ਚੋਣਾਂ ਦੇ ਦਿਨਾਂ ਵਿਚ ਆਊਟਸਾਈਡਰਾਂ ਨੂੰ ਬੁਲਾ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਸਨ, ਉਥੇ ਹੀ ਇਹ ਵਿਦਿਆਰਥੀ ਸੰਗਠਨ ਅਜਿਹੇ ਹਨ ਜੋ ਕਾਲਜ ਵਿਚ ਆਊਟਸਾਈਡਰਾਂ ਦੀ ਐਂਟਰੀ ਬੈਨ ਕਰਵਾਉਣਾ ਚਾਹੁੰਦੇ ਹਨ। ਉਥੇ ਹੀ ਦੂਸਰਾ ਮਕਸਦ ਕਾਲਜ ਆਰਗੇਨਾਈਜ਼ੇਸ਼ਨਜ਼ ਵਲੋਂ ਕੀਤੀ ਜਾਣ ਵਾਲੀ ਰੈਂਕਿੰਗ ਵਿਚ ਆਪਣੇ ਕਾਲਜ ਵਿਚ ਪਹਿਲੇ ਰੈਂਕ ਤਕ ਪਹੁੰਚਣਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਉਣ ਵਾਲੀ ਕਿਸੇ ਵੀ ਸਮੱਸਿਆ ਤੋਂ ਨਿਜਾਤ ਦਿਵਾਉਣਾ ਹੈ। ਵਿਦਿਆਰਥੀ ਸੰਘ ਚੋਣਾ ਦੀ ਕੈਂਪੇਨਿੰਗ ਦੌਰਾਨ, ਜਿਥੇ ਬਾਕੀ ਸੰਗਠਨ ਆਪਣੇ ਵੋਟ ਬੈਂਕ ਵਿਚ ਵਾਧਾ ਕਰਨ ਲਈ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਹੱਥ ਜੋੜ ਰਹੇ ਹਨ, ਉਥੇ ਹੀ ਸੀ. ਐੈੱਸ. ਐੈੱਫ. ਵਿਦਿਆਰਥੀਆਂ ਨੂੰ ਇਕ ਹੀ ਗੱਲ ਕਹਿੰਦੀ ਹੈ ਕਿ ਜਿੱਤੇ ਤਾਂ ਵੀ ਕੰਮ ਕਰਾਂਗੇ ਜੇ ਹਾਰੇ ਤਾਂ ਵੀ ਕੰਮ ਕਰਾਂਗੇ। ਸੀ. ਐੈੱਸ. ਐੈੱਫ. ਦੀ ਇਸੇ ਹੀ ਸਾਦਗੀ ਤੇ ਈਮਾਨਦਾਰੀ ਨੇ ਕਾਲਜ ਦੇ ਵਿਦਿਆਰਥੀਆ 'ਤੇ ਅਜਿਹਾ ਅਸਰ ਪਾਇਆ ਕਿ ਦੋ ਮਹੀਨੇ ਪਹਿਲਾਂ ਹੀ ਬਣੇ ਇਸ ਵਿਦਿਆਰਥੀ ਸੰਗਠਨ ਨੇ ਹਰ ਸੀਟ 'ਤੇ ਜਿੱਤ ਹਾਸਿਲ ਕੀਤੀ।


Related News