ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ''ਪੰਜਾਬੀ ਯੂਨੀਵਰਸਿਟੀ'' ਦਾ ਅਹਿਮ ਫ਼ੈਸਲਾ, ਬੰਦ ਕੀਤੇ ਜਾਣਗੇ 16 ਕੋਰਸ

02/15/2021 10:36:02 AM

ਪਟਿਆਲਾ : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਕਈ ਕੋਰਸਾਂ ਨੂੰ ਆਰਜ਼ੀ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਆਪਣੇ ਤਿੰਨ ਕੈਂਪਸ 'ਚ ਸਵੈ-ਵਿੱਤ ਸਹਾਇਤਾ ਲਈ 6 ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਕਈ ਅਜਿਹੇ ਕੋਰਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਹੜੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ 'ਚ ਅਸਫਲ ਰਹੇ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : CBSE ਪ੍ਰੀਖਿਆ ਦੀ ਤਾਰੀਖ਼ ਟਕਰਾਉਣ ਮਗਰੋਂ JEE Main ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ

ਯੂਨੀਵਰਸਿਟੀ ਵੱਲੋਂ ਇਹ ਫ਼ੈਸਲਾ ਯੋਜਨਾਬੰਦੀ ਤੇ ਨਿਗਰਾਨੀ ਬੋਰਡ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ 16 ਅਜਿਹੇ ਕੋਰਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਦਾਖ਼ਲਾ ਪਿਛਲੇ 5 ਸਾਲਾਂ 'ਚ 95 ਫ਼ੀਸਦੀ ਤੋਂ ਘੱਟ ਰਿਹਾ ਹੈ। ਇਨ੍ਹਾਂ ਕੋਰਸਾਂ 'ਚ ਬੀ. ਕਾਮ, ਬੀ. ਬੀ. ਏ., ਬੀ. ਸੀ. ਏ., ਐਮ. ਟੈੱਕ, ਐਮ. ਸੀ. ਏ., ਅਤੇ ਵੱਖ-ਵੱਖ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪੈਰੋਲ 'ਤੇ ਘੁੰਮ ਰਹੇ 'ਕੈਦੀ' ਮੁੜ ਜਾਣਗੇ ਜੇਲ੍ਹਾਂ 'ਚ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਵਾਪਸੀ

ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਵਿੱਦਿਅਕ ਸੈਸ਼ਨ 2020-21 ਦੌਰਾਨ ਯੂਨੀਵਰਿਸਟੀ ਨੇ ਬਹੁਤ ਸਾਰੇ ਕੋਰਸ ਸ਼ੁਰੂ ਕੀਤੇ ਸਨ ਪਰ ਇਨ੍ਹਾਂ ਦੇ ਦਾਖ਼ਲਿਆਂ ਦੀ ਗਿਣਤੀ ਘੱਟ ਹੋਣ ਕਾਰਨ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬੋਰਡ ਦੀ ਕੋਈ ਬੈਠਕ ਨਹੀਂ ਹੋਈ ਸੀ ਅਤੇ ਇਸ ਮਾਮਲੇ ਸਬੰਧੀ ਫ਼ੈਸਲਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੀ। ਹੁਣ ਯੂਨੀਵਰਸਿਟੀ ਵੱਲੋਂ ਆਪਣੇ ਤਿੰਨ ਕੈਂਪਸਾਂ 'ਚ 6 ਨਵੇਂ ਸਵੈ-ਵਿੱਤੀ ਸਹਾਇਤਾ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਨ੍ਹਾਂ 'ਚ ਬੀ. ਏ.-ਸੋਸ਼ਲ ਸਾਇੰਸ (ਆਨਰਜ਼) ਬੀ. ਐੱਡ. ਅਤੇ ਐਮ. ਏ. ਇੰਗਲਿਸ਼ ਸ਼ਾਮਲ ਹਨ। ਯੂਨੀਵਰਸਿਟੀ ਵੱਲੋਂ ਕੋਰਸਾਂ 'ਚ ਸੀਟਾਂ ਦੀ ਗਿਣਤੀ ਵੀ 10 ਫ਼ੀਸਦੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 'ਲੁਧਿਆਣਾ' 'ਚ ਜਾਮ ਲੱਗਣ ਦੀ ਸੰਭਾਵਨਾ ਕਾਰਨ ਟ੍ਰੈਫਿਕ ਪੁਲਸ ਵੱਲੋਂ ਅਲਰਟ ਜਾਰੀ, ਜਾਣੋ ਕਾਰਨ

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜਿਹਾ ਯੂ. ਜੀ. ਸੀ. ਅਤੇ ਆਲ ਇੰਡੀਆ ਟਕੈਨੀਕਲ ਐਜੂਕੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਬਠਿੰਡਾ ਕੈਂਪਸ ਵਿਖੇ ਸਕੂਲ ਆਫ਼ ਬਿਜ਼ਨੈੱਸ ਸਟੱਡੀਜ਼ 'ਚ ਚਲਾਏ ਜਾ ਰਹੇ ਐਮ. ਬੀ. ਏ. ਕੋਰਸ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰਵਨੀਤ ਕੌਰ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ।
ਨੋਟ : ਪੰਜਾਬੀ ਯੂਨੀਵਰਸਿਟੀ ਵੱਲੋਂ ਬੰਦ ਕੀਤੇ ਜਾ ਰਹੇ ਕੋਰਸਾਂ ਬਾਰੇ ਦਿਓ ਆਪਣੀ ਰਾਏ


Babita

Content Editor

Related News