ਵੱਡੀ ਖ਼ਬਰ : ਸੂਫੀ ਗਾਇਕਾ ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀ ਧਮਕੀ

Friday, Oct 20, 2023 - 11:51 AM (IST)

ਵੱਡੀ ਖ਼ਬਰ : ਸੂਫੀ ਗਾਇਕਾ ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀ ਧਮਕੀ

ਜਲੰਧਰ (ਬਿਊਰੋ) - ਪ੍ਰਸਿੱਧ ਸੂਫੀ ਗਾਇਕ ਸੁਲਤਾਨਾ ਨੂਰਾਂ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਸ ਦੇ ਫੈਨਜ਼ ਨੂੰ ਚਿੰਤਾ 'ਚ ਪਾ ਦਿੱਤਾ ਹੈ। ਦਰਅਸਲ, ਸੁਲਤਾਨਾ ਨੂਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਸੁਲਤਾਨਾ ਨੂਰਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ।

ਦੱਸ ਦਈਏ ਕਿ ਸੁਲਤਾਨਾ ਨੂਰਾਂ ਦੇ ਮੈਨੇਜਰ ਨੂੰ ਇਕ ਧਮਕੀ ਭਰਿਆ ਮੈਸੇਜ ਆਉਂਦਾ ਹੈ, ਜਿਸ 'ਚ ਆਖਿਆ ਜਾਂਦਾ ਹੈ ਕਿ ਸਾਨੂੰ ਪੈਸੇ ਦੇ ਦਿਓ ਨਹੀਂ ਤਾਂ ਅਸੀਂ ਸੁਲਤਾਨਾ ਨੂੰ ਜਾਨੋਂ ਮਾਰ ਦਿਆਂਗੇ। ਉਥੇ ਹੀ ਸੁਲਤਾਨਾ ਨੂਰਾਂ ਦੇ ਪਤੀ ਵਲੋਂ ਪੁਲਸ 'ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਸ ਨੇ ਵੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਥੇ ਵੇਖੋ ਪੂਰੀ ਵੀਡੀਓ 

ਸੁਲਤਾਨਾ ਨੇ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਹੈ ਜਿਸ ਵਿਚ ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰ ਦੇਣ ਸਬੰਧੀ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਧਮਕੀ ਇਕ ਵਾਰ ਨਹੀਂ ਬਲਕਿ ਕਈ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News