ਅਮਰੀਕਾ ''ਚ ਪੰਜਾਬੀ ਵਿਦਿਆਰਥੀ ਦੀ ਸ਼ੱਕੀ ਹਾਲਾਤ ''ਚ ਮੌਤ

Wednesday, Nov 14, 2018 - 01:17 PM (IST)

ਅਮਰੀਕਾ ''ਚ ਪੰਜਾਬੀ ਵਿਦਿਆਰਥੀ ਦੀ ਸ਼ੱਕੀ ਹਾਲਾਤ ''ਚ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਦੇ ਜੰਮਪਲ ਨੌਜਵਾਨ ਅਭੀ ਬਰਾੜ (21) ਜੋ ਕਿ ਅਮਰੀਕਾ ਵਿਖੇ ਪੜ੍ਹਾਈ ਲਈ ਗਿਆ ਸੀ, ਉਸ ਦੀ ਭੇਤਭਰੇ ਢੰਗ ਨਾਲ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਅਤੇ ਉਸ ਦੀ ਲਾਸ਼ ਪੁਲਸ ਨੂੰ ਕਾਰ 'ਚੋਂ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨਿਵਾਸੀ ਜਗਜੀਤ ਸਿੰਘ ਬਰਾੜ ਦਾ ਇਹ ਨੌਜਵਾਨ ਪੁੱਤਰ ਅਭੀ ਬਰਾੜ ਕਰੀਬ 5 ਸਾਲ ਪਹਿਲਾਂ ਅਮਰੀਕਾ ਵਿਖੇ ਪੜ੍ਹਨ ਲਈ ਗਿਆ ਸੀ ਅਤੇ ਉਹ ਉੱਥੇ ਮਿਸ਼ੀਗਨ ਯੂਨੀਵਰਸਿਟੀ 'ਚ ਕ੍ਰਾਈਮ ਆਫ਼ ਜਸਟਿਸ ਦੀ ਪੜ੍ਹਾਈ ਕਰ ਉਸ ਦਾ ਸੁਪਨਾ ਅਮਰੀਕਾ ਪੁਲਸ 'ਚ ਨੌਕਰੀ ਕਰਨ ਦਾ ਸੀ।

ਅਭੀ ਬਰਾੜ ਜੋ ਕਿ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਿਹਾ ਸੀ, ਜਦੋਂ ਕਿ ਉਸ ਦੇ ਮਾਤਾ-ਪਿਤਾ ਵੀ ਨਾਲ ਲੱਗਦੇ ਸ਼ਹਿਰ ਕੈਨਟਨ 'ਚ ਰਹਿ ਰਹੇ ਸਨ। ਅਭੀ ਬਰਾੜ ਯੂਨੀਵਰਸਿਟੀ ਨੇੜ੍ਹੇ ਹੀ ਇੱਕ ਕਿਰਾਏ 'ਤੇ ਪੀ.ਜੀ ਵਿਖੇ ਰਹਿੰਦਾ ਸੀ ਅਤੇ 13 ਨਵੰਬਰ ਨੂੰ ਸਵੇਰ ਮਾਛੀਵਾੜਾ ਵਿਖੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਆਇਆ ਕਿ ਅਭੀ ਖੇੜਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਯੂਨੀਵਰਸਿਟੀ ਨੇੜ੍ਹੇ ਹੀ ਕਾਰ 'ਚ ਭੇਤਭਰੇ ਢੰਗ ਨਾਲ ਬਰਾਮਦ ਹੋਈ। ਅਭੀ ਬਰਾੜ ਦਾ ਪਿਤਾ ਜਗਜੀਤ ਸਿੰਘ ਬਰਾੜ ਅੱਜ-ਕੱਲ੍ਹ ਪੰਜਾਬ ਆਇਆ ਸੀ ਕਿਉਂਕਿ ਉਸ ਦੇ ਪਿਤਾ ਤੇ ਅਭੀ ਬਰਾੜ ਦੇ ਦਾਦਾ ਗੁਰਦੇਵ ਸਿੰਘ ਬਰਾੜ ਦੀ 20 ਦਿਨ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਕਾਰਨ ਜਗਜੀਤ ਅੰਤਿਮ ਅਰਦਾਸ ਦੀਆਂ ਰਸਮਾਂ ਕਰਨ ਪੰਜਾਬ ਆਇਆ ਸੀ। 


author

Babita

Content Editor

Related News