ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ 'ਤੇ ਹੋਈ ਫਾਇਰਿੰਗ, ਵੀਡੀਓ ਸ਼ੇਅਰ ਕਰ ਲੱਖਾ ਸਿਧਾਣਾ 'ਤੇ ਲਾਏ ਦੋਸ਼ (ਵੀਡੀਓ)
Tuesday, Dec 07, 2021 - 10:13 PM (IST)
ਤਰਨਤਾਰਨ- ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ ਦੇ ਘਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨੀ ਮਾਨ ਤਰਨਤਾਰਨ 'ਚ ਰਹਿੰਦੀ ਹੈ, ਜਿਸ ਦੇ ਘਰ 'ਤੇ ਅੱਜ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਸੋਨੀ ਮਾਨ ਨੇ ਇਸ ਹਮਲੇ ਲਈ ਲੱਖਾ ਸਿਧਾਣਾ ਨੂੰ ਜ਼ਿੰਮੇਵਾਰ ਦੱਸਿਆ ਹੈ। ਇਹ ਦੋਸ਼ ਉਨ੍ਹਾਂ ਵੱਲੋਂ ਇਕ ਵੀਡੀਓ ਸ਼ੇਅਰ ਕਰ ਲਗਾਏ ਗਏ ਹਨ।
ਦੱਸ ਦੇਈਏ ਕਿ ਪੰਜਾਬੀ ਗਾਇਕਾ ਸੋਨੀ ਮਾਨ ਦਾ ਨਵਾਂ ਗਾਣਾ ਤੱਤਾ-ਤੱਤਾ ਜੋ ਕਿ ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਵਿਵਾਦਾਂ 'ਚ ਘਿਰ ਗਿਆ ਹੈ। ਉਨ੍ਹਾਂ ਵੱਲੋਂ ਇਹ ਗਾਣਾ ਸੋਸ਼ਲ ਮੀਡੀਆਂ 'ਤੇ ਰਿਲੀਜ਼ ਕੀਤਾ ਗਿਆ। ਜਿਸ 'ਚ ਉਨ੍ਹਾਂ ਪੰਜਾਬ ਦੇ ਹਾਲਾਤ ਅਤੇ ਭਖਦੇ ਮੁੱਦਿਆਂ ਦੀ ਗੱਲ ਕੀਤੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ