ਸਾਰਾ ਗੁਰਪਾਲ ਹੀ ਨਹੀਂ ਸਗੋਂ ਪੰਜਾਬ ਤੋਂ ਇਹ ਮੁਕਾਬਲੇਬਾਜ਼ ਵੀ ਕਰਨਗੇ 'ਬਿੱਗ ਬੌਸ 14' 'ਚ ਸ਼ਿਰਕਤ

Thursday, Oct 01, 2020 - 02:55 PM (IST)

ਸਾਰਾ ਗੁਰਪਾਲ ਹੀ ਨਹੀਂ ਸਗੋਂ ਪੰਜਾਬ ਤੋਂ ਇਹ ਮੁਕਾਬਲੇਬਾਜ਼ ਵੀ ਕਰਨਗੇ 'ਬਿੱਗ ਬੌਸ 14' 'ਚ ਸ਼ਿਰਕਤ

ਮੁੰਬਈ (ਬਿਊਰੋ) : ਪਿਛਲੇ ਸਾਲ ਪੰਜਾਬ ਤੋਂ ਦੋ ਕੁੜੀਆਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਨੇ 'ਬਿੱਗ ਬੌਸ' 'ਚ ਪੂਰੀ ਧਮਾਲ ਮਚਾਈ ਸੀ ਅਤੇ ਹੁਣ ਇਸ ਸਾਲ ਵੀ 'ਬਿੱਗ ਬੌਸ 14' 'ਚ ਪੰਜਾਬੀ ਤੜਕਾ ਲੱਗਣ ਜਾ ਰਿਹਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ 'ਬਿੱਗ ਬੌਸ 14' 3 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਦਰਸ਼ਕ ਇਹ ਜਾਣਨ ਨੂੰ ਉਤਸੁਕ ਹਨ ਕਿ ਇਸ ਸੀਜ਼ਨ ਵਿਚ ਪੰਜਾਬ ਤੋਂ ਯਾਨੀ ਕਿ ਪੰਜਾਬੀ ਕਲਾਕਾਰਾਂ ਵਿਚੋਂ ਕੌਣ-ਕੌਣ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਾਰ 'ਬਿੱਗ ਬੌਸ 14' ਵਿਚ ਸਾਰਾ ਗੁਰਪਾਲ, ਰਾਧੇ ਮਾਂ, ਜੈਸਮੀਨ ਭਸੀਨ ਤੇ ਸ਼ਾਹਜ਼ਾਦ ਦਿਓਲ ਨਜ਼ਰ ਆਉਣਗੇ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਚਾਰੇ ਕਲਾਕਾਰ ਪੰਜਾਬ ਤੋਂ ਹੀ ਹਨ। 'ਬਿੱਗ ਬੌਸ 14' ਦਾ 4 ਮੁਕਾਬਲੇਬਾਜ਼ ਦਾ ਪੰਜਾਬ ਤੋਂ ਹੋਣਾ ਬਹੁਤ ਵੱਡੀ ਗੱਲ ਹੈ। ਇਸ ਵਾਰ 'ਬਿੱਗ ਬੌਸ' ਦੇ ਘਰ ਵਿਚੋਂ ਮਨੋਰੰਜਨ ਦੀ ਡਬਲ ਡੋਜ਼ ਦਰਸ਼ਕਾਂ ਨੂੰ ਮਿਲੇਗੀ।
PunjabKesari
ਦੱਸ ਦਈਏ ਕਿ ਮਿਸ ਚੰਡੀਗੜ੍ਹ ਸਾਰਾ ਗੁਰਪਾਲ ਨੇ ਵੀ ਮੇਕਰਸ ਨੂੰ ਹਾਮੀ ਭਰ ਦਿੱਤੀ ਹੈ। ਸਾਰਾ ਗੁਰਪਾਲ ਪੰਜਾਬੀ ਅਦਾਕਾਰਾ ਤੇ ਗਾਇਕਾ ਦੇ ਨਾਲ-ਨਾਲ ਪ੍ਰਸਿੱਧ ਮਾਡਲ ਵੀ ਹੈ। ਸਾਰਾ ਗੁਰਪਾਲ ਦੀ ਸੋਸ਼ਲ ਮੀਡੀਆ ਉੱਤੇ ਤਗੜੀ ਫੈਨ ਫਾਲੋਇੰਗ ਹੈ। ਸਾਰਾ ਗੁਰਪਾਲ ਕਈ ਮਿਊਜ਼ਿਕ ਵੀਡੀਓਜ਼ ਦਾ ਵੀ ਹਿੱਸਾ ਰਹਿ ਚੁੱਕੀ ਹੈ। ਸਾਰਾ ਗੁਰਪਾਲ ਹਿਮਾਂਸ਼ੀ ਖੁਰਾਣਾ ਦੀ ਵਧੀਆਂ ਦੋਸਤ ਵੀ ਹੈ ਪਰ ਖ਼ਬਰ ਹੈ ਕਿ ਸ਼ਹਿਨਾਜ਼ ਕੌਰ ਗਿੱਲ ਨੂੰ ਉਹ ਇੰਨਾ ਪਸੰਦ ਨਹੀਂ ਕਰਦੀ ਹੈ। ਸਾਰਾ ਨੂੰ ਪਹਿਲਾਂ ਵੀ 'ਬਿੱਗ ਬੌਸ' ਲਈ ਅਪ੍ਰੋਚ ਕੀਤਾ ਗਿਆ ਸੀ ਪਰ ਗੱਲ ਨਹੀਂ ਬਣ ਸਕੀ ਸੀ। 
PunjabKesari
ਦੱਸਣਯੋਗ ਹੈ ਕਿ ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਵਿਚ ਲੰਮੇ ਸਮੇਂ ਤੋਂ ਸਰਗਰਮ ਹੈ। ਉਸ ਦਾ ਅਸਲ ਨਾਂ ਰਚਨਾ ਹੈ ਤੇ ਉਸ ਨੇ ਚੰਡੀਗੜ੍ਹ ਵਿਚ ਫ਼ੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ। ਉਹ ਸਾਲ 2012 ਦੀ ਮਿਸ ਚੰਡੀਗੜ੍ਹ ਰਹਿ ਚੁੱਕੀ ਹੈ। ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ਵਿਚ ਵੀ ਕੰਮ ਕਰ ਰਹੀ ਹੈ।
PunjabKesari
ਉਸ ਨੂੰ ਹਰ ਚੌਥੇ ਪੰਜਾਬੀ ਗੀਤ 'ਚ ਮਾਡਲ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਸਾਰਾ ਗੁਰਪਾਲ ਨੇ ਸਾਲ 2013 'ਚ 'ਜੀਨ' ਗੀਤ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਹਿੱਟ ਗੀਤਾਂ 'ਚ ਕੰਮ ਕੀਤਾ। ਮਾਡਲ ਦੇ ਨਾਲ-ਨਾਲ ਸਾਰਾ ਗੁਰਪਾਲ ਚੰਗੀ ਗਾਇਕਾ ਵੀ ਹੈ।
PunjabKesari
 


author

sunita

Content Editor

Related News