ਕੈਨੇਡਾ ’ਚ ਬੈਠ ਕਰਨ ਔਜਲਾ ਨੇ ਨਿਭਾਇਆ ਪੰਜਾਬੀ ਹੋਣ ਦਾ ਫਰਜ਼, ਕਿਸਾਨ ਰੈਲੀ ’ਚ ਹੋਇਆ ਸ਼ਾਮਲ

12/03/2020 2:32:36 PM

ਜਲੰਧਰ (ਵੈੱਬ ਡੈਸਕ) - ਕਿਸਾਨ ਅੰਦੋਲਨ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੇ ਪੰਜਾਬੀ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ, ਹਰਫ ਚੀਮਾ ਅਤੇ ਜੱਸ ਬਾਜਵਾ ਵਰਗੇ ਅਨੇਕਾਂ ਕਲਾਕਾਰ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਕੋਰੋਨਾ ਆਫ਼ਤ ਕਾਰਨ ਬਾਹਰਲੇ ਮੁਲਕਾਂ 'ਚ ਵਸਦੇ ਪੰਜਾਬੀ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ। ਬਾਹਰਲੇ ਮੁਲਕਾਂ 'ਚ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ।

ਕਰਨ ਔਜਲਾ ਨੇ ਕੱਢੀ ਰੈਲੀ
ਹਾਲ ਹੀ 'ਚ ਪੰਜਾਬੀ ਸੰਗਤ ਜਗਤ 'ਚ ਗੀਤਾਂ ਦੀ ਮਸ਼ੀਨ ਵਜੋਂ ਮਸ਼ਹੂਰ ਹੋਣ ਵਾਲੇ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਕੱਢੀ ਗਈ ਰੈਲੀ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਕਰਨ ਔਜਲਾ ਭਾਰੀ ਇਕੱਠ ਨਾਲ ਵਿਦੇਸ਼ ਦੀਆਂ ਸੜਕਾਂ 'ਤੇ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦੇ ਨਜ਼ਰ ਆ ਰਹੇ ਹਨ।

PunjabKesari

ਬਾਹਰਲੇ ਮੁਕਲਾਂ 'ਚ ਬੈਠੇ ਕਲਾਕਾਰ ਵੀ ਕਰ ਰਹੇ ਨੇ ਕਿਸਾਨਾਂ ਦਾ ਸਮਰਥਨ
ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜੋ ਇਸ ਸਮੇਂ ਬਾਹਰਲੇ ਮੁਲਕਾਂ 'ਚ ਬੈਠੇ ਹੋਏ ਹਨ। ਵਿਦੇਸ਼ਾਂ 'ਚ ਬੈਠ ਕੇ ਵੀ ਉਹ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਕੈਨੇਡਾ, ਇੰਗਲੈਂਗ, ਯੂ. ਕੇ., ਅਮਰੀਕਾ ਵਰਗੇ ਕਈ ਦੇਸ਼ ਦੇ ਲੋਕ ਵੀ ਕਿਸਾਨਾਂ ਦੇ ਹੱਕ 'ਚ ਹਨ।

PunjabKesari

ਜੈਜ਼ੀ ਬੀ ਨੇ ਕੱਢੀ ਰੈਲੀ
ਹਾਲ ਹੀ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਿਸਾਨ ਅੰਦੋਲਨ ਸਬੰਧੀ ਰੈਲੀ ਕੱਢਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਰੈਲੀ ਸਰੀ ਤੋਂ ਵੈਨਕੂਵਰ ਤਕ ਕੱਢੀ ਗਈ, ਜਿਸ 'ਚ ਸਿਰਫ਼ ਨੌਜਵਾਨ ਹੀ ਨਹੀਂ ਸਗੋਂ ਛੋਟੇ ਬੱਚਿਆਂ, ਬਜ਼ੁਰਗ ਅਤੇ ਬੀਬੀਆਂ ਨੇ ਵੀ ਹਿੱਸਾ ਲਿਆ। ਇਨ੍ਹਾਂ ਹੀ ਨਹੀਂ ਇਸ ਰੈਲੀ ਦੌਰਾਨ ਵਿਦੇਸ਼ 'ਚ ਵੱਸਦੇ ਪੰਜਾਬੀਆਂ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਹੈ। ਬਾਹਰਲੇ ਮੁਲਕਾਂ 'ਚ ਬੈਠੇ ਪੰਜਾਬੀਆਂ ਨੇ ਵੀ ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਵੱਖਰੀ ਲਹਿਰ ਚਲਾ ਦਿੱਤੀ ਹੈ।

PunjabKesari

ਗੀਤ ਗਾ ਕੇ ਸ਼ਿੰਦੇ ਨੇ ਵੰਗਾਰਿਆ ਕੇਂਦਰ ਨੂੰ
ਦੱਸ ਦਈਏ ਇਸ ਰੈਲੀ 'ਚ ਗਿੱਪੀ ਗਰੇਵਾਲ ਦੇ ਪੁੱਤਰ ਏਕਮ ਗਰੇਵਾਲ ਤੇ ਸ਼ਿੰਦਾ ਗਰੇਵਾਲ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸ਼ਿੰਦੇ ਨੇ ਆਪਣੇ ਪਿਤਾ ਦਾ ਗੀਤ 'ਅਸੀਂ ਵਕਤ ਪਾ ਦਿਆਂਗੇ, ਜ਼ਾਲਮ ਸਰਕਾਰਾਂ ਨੂੰ' ਗੀਤ ਵੀ ਗਾਇਆ। ਹਾਲਾਂਕਿ ਗਿੱਪੀ ਗਰੇਵਾਲ ਇਸ ਰੈਲੀ ਸ਼ਾਮਲ ਨਹੀਂ ਹੋ ਸਕੇ। ਜੈਜ਼ੀ ਬੀ ਨੇ ਦੱਸਿਆ ਕਿ ਗਿੱਪੀ ਗਰੇਵਾਲ ਇੰਗਲੈਂਡ ਤੋਂ ਆਏ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੈ।

PunjabKesari

ਰੈਲੀ 'ਚ ਜੈਜ਼ੀ ਬੀ ਨੇ ਕੀਤੀ ਖ਼ਾਸ ਅਪੀਲ
ਇਸ ਲਾਈਵ ਦੌਰਾਨ ਜੈਜ਼ੀ ਬੀ ਨੇ ਕਿਹ, 'ਕਿਸਾਨ ਅੰਦੋਲਨ ਨੂੰ ਕੋਈ ਮੁੱਦਾ ਨਾ ਬਣਾਇਆ ਜਾਵੇ। ਇਸ ਨੂੰ ਕਿਸੇ ਧਰਮ-ਜਾਤ 'ਚ ਨਾ ਵੰਡਿਆ ਜਾਵੇ। ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਸਾਰੇ ਮਿਲ ਕੇ ਕਿਸਾਨਾਂ ਦਾ ਸਾਥ ਦਈਏ, ਭਾਵੇਂ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਕਿਉਂਕਿ ਹਰ ਇਨਸਾਨ ਰੋਟੀ ਤਾਂ ਖਾ ਕੇ ਹੀ ਸੌਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ਕੇਂਦਰ ਸਰਕਾਰ ਦਾ ਵਿਰੋਧ ਕਰਨ ਵਾਲੇ ਇਹ ਅੱਤਵਾਦੀ ਨਹੀਂ ਹਨ ਸਗੋਂ ਇਹ ਕਿਸਾਨ ਦੇ ਬੱਚੇ ਹਨ, ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਆਖ ਰਹੇ ਹੋ।'

PunjabKesari

ਪੰਜਾਬ ਪਹੁੰਚਣਗੇ ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਕਿਸਾਨ ਸੰਘਰਸ਼ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸਮਰਥਨ ਕਰ ਰਹੇ ਹਨ। ਗਿੱਪੀ ਗਰੇਵਾਲ ਇਸ ਸਮੇਂ ਕੈਨੇਡਾ 'ਚ ਹਨ, ਜੋ ਹਾਲ ਹੀ 'ਚ ਯੂ. ਕੇ. 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਕੇ ਕੈਨੇਡਾ ਵਾਪਸ ਪਰਤੇ ਹਨ। ਕੈਨੇਡਾ ਵਾਪਸ ਆਉਣ ਤੋਂ ਬਾਅਦ ਗਿੱਪੀ ਨੇ ਖ਼ੁਦ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੈ। ਇਸੇ ਕਰਕੇ ਗਿੱਪੀ ਪੰਜਾਬ ਨਹੀਂ ਪਹੁੰਚ ਸਕੇ ਪਰ ਗਿੱਪੀ ਜਲਦ ਹੀ ਪੰਜਾਬ ਆਉਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਲਾਈਵ ਹੋ ਕੇ ਦਿੱਤੀ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਇਕਾਂਤਵਾਸ ਦੇ ਸਿਰਫ਼ 7-8 ਦਿਨ ਬਾਕੀ ਬਚੇ ਹਨ, ਜਿਸ ਤੋਂ ਬਾਅਦ ਉਹ ਸਿੱਧਾ ਦਿੱਲੀ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣਗੇ।

PunjabKesari

ਨੈਸ਼ਨਲ ਮੀਡੀਆ ਤੇ ਕੰਗਨਾ 'ਤੇ ਭੜਕੇ ਗਿੱਪੀ
ਆਪਣੇ ਲਾਈਵ ਦੌਰਾਨ ਗਿੱਪੀ ਗਰੇਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਨਾਲ ਹੀ ਉਨ੍ਹਾਂ ਨੇ ਨੈਸ਼ਨਲ ਮੀਡੀਆ ਅਤੇ ਕੰਗਨਾ ਰਣੌਤ 'ਤੇ ਵੀ ਆਪਣੀ ਭੜਾਸ ਕੱਢੀ। ਇਸ ਦੌਰਾਨ ਗਿੱਪੀ ਨੇ ਕਿਹਾ ਕਿ ਪਹਿਲੀ ਵਾਰ ਪੂਰਾ ਪੰਜਾਬ ਡਟ ਕੇ ਇਕ ਕੰਮ ਲਈ ਖੜ੍ਹਾ ਹੋਇਆ ਹੈ। ਨਾਲ ਹੀ ਬਾਹਰਲੇ ਮੁਲਕਾਂ 'ਚ ਬੈਠੇ ਪੰਜਾਬੀਆਂ ਨੇ ਵੀ ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਵੱਖਰੀ ਲਹਿਰ ਚਲਾ ਦਿੱਤੀ ਹੈ।

PunjabKesari

 

ਨੋਟ– ਕੈਨੇਡਾ ’ਚ ਪੰਜਾਬੀਆਂ ਵਲੋਂ ਕਿਸਾਨਾਂ ਲਈ ਕੱਢੀ ਰੈਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।


sunita

Content Editor

Related News