ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ, ਸਿੰਗਰ ਨੇ ਚੋਰਾਂ ਨੂੰ ਰੱਜ ਕੇ ਪਾਈਆਂ ਲਾਹਣਤਾਂ

12/29/2022 11:17:17 PM

ਲੰਡਨ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਇੰਗਲੈਂਡ ਸਥਿਤ ਘਰ 'ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਜਾਣਕਾਰੀ ਖ਼ੁਦ ਗਾਇਕ ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਚੋਰਾਂ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ ਤੇ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਚੋਰਾਂ ਦਾ ਕੰਮ ਹੈ ਚੋਰੀ ਕਰਨੀ ਪਰ ਘੱਟੋ-ਘੱਟ ਚੱਪਲਾਂ ਤਾਂ ਬਾਹਰ ਲਾਹ ਕੇ ਆਇਆ ਕਰੋ, ਸਾਰੇ ਘਰ 'ਚ ਗੰਦ ਪਾ ਦਿੱਤਾ।

PunjabKesari

ਗੈਰੀ ਨੇ ਕਿਹਾ ਕਿ ਚੋਰ ਉਸ ਦੀ ਮਾਂ ਦੀਆਂ ਕੁਝ ਨਿਸ਼ਾਨੀਆਂ ਲੈ ਗਏ ਜੋ ਉਨ੍ਹਾਂ ਲਈ ਬੇਹੱਦ ਕੀਮਤੀ ਸਨ। ਉਨ੍ਹਾਂ ਦੱਸਿਆ ਕਿ ਬੱਚੇ ਦਾ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਗੈਰੀ ਸੰਧੂ ਨੇ ਚੋਰਾਂ ਨੂੰ ਲੱਭਣ ਵਾਲੇ ਨੂੰ ਪੰਜ ਹਜ਼ਾਰ ਪੌਂਡ ਇਨਾਮ ਵਜੋਂ ਦੇਣ ਦੀ ਗੱਲ ਵੀ ਕਹੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ: CBI ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਪੰਜਾਬ ਪੁਲਸ ਦੇ DSP ਨੂੰ ਕੀਤਾ ਗ੍ਰਿਫਤਾਰ


Mandeep Singh

Content Editor

Related News