ਸੂਫੀ ਗਾਇਕ ''ਦਿਲਜਾਨ'' ਦਾ ਅੰਤਿਮ ਸੰਸਕਾਰ ਅੱਜ, ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ ਮੌਤ

Monday, Apr 05, 2021 - 09:00 AM (IST)

ਸੂਫੀ ਗਾਇਕ ''ਦਿਲਜਾਨ'' ਦਾ ਅੰਤਿਮ ਸੰਸਕਾਰ ਅੱਜ, ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ ਮੌਤ

ਕਰਤਾਰਪੁਰ (ਸਾਹਨੀ) : ਇੱਥੇ ਮੁੱਖ ਰਾਸ਼ਟਰੀ ਮਾਰਗ ਜੰਡਿਆਲਾ ਗੁਰੂ (ਅੰਮ੍ਰਿਤਸਰ) ਨੇੜੇ ਵਾਪਰੇ ਜ਼ਬਰਦਸਤ ਸੜਕ ਹਾਦਸੇ ’ਚ ਸੂਫ਼ੀ ਗਾਇਕ ਦਿਲਜਾਨ ਦੀ 30 ਮਾਰਚ ਦੀ ਸਵੇਰੇ ਤੜਕਸਾਰ ਮੌਤ ਹੋ ਗਈ ਸੀ। ਦਿਲਜਾਨ ਦਾ ਅੰਤਿਮ ਸੰਸਕਾਰ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿਚ ਕੀਤਾ ਜਾਵੇਗਾ। ਦਿਲਜਾਨ ਦੀ ਪਤਨੀ, ਧੀ ਤੇ ਭਰਾ ਕੈਨੇਡਾ ਵਿਚ ਸਨ, ਜੋ ਕਿ ਬੀਤੇ ਦਿਨ ਕਰਤਾਰਪੁਰ ਪੁੱਜੇ ਅਤੇ ਉਨ੍ਹਾਂ ਦੇ ਆਉਣ ’ਤੇ ਹੀ ਦਿਲਜਾਨ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਦੇਣ ਧਿਆਨ, ਇਸ 'ਮੰਡੀ' 'ਚ ਨਾ ਲਿਜਾਣ ਆਪਣੀ ਫ਼ਸਲ

ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਆਰੀਆ ਨਗਰ ਨੇੜੇ ਅਜੀਤ ਪੈਲੇਸ ਤੋਂ ਦੁਪਹਿਰ 12.30 ਵਜੇ ਆਰੰਭ ਹੋਵੇਗੀ ਅਤੇ 1 ਵਜੇ ਸ਼ਿਵਪੁਰੀ ਕਿਸ਼ਨਗੜ੍ਹ ਰੋਡ ਵਿਖੇ ਅੰਤਿਮ ਸੰਸਕਾਰ ਹੋਵੇਗਾ। ਦੱਸਣਯੋਗ ਹੈ ਕਿ ਟੀ. ਵੀ. ਪ੍ਰੋਗਰਾਮ ਸੁਰਖਸ਼ੇਤਰ 'ਚ ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਏ ਗਾਇਕੀ ਮੁਕਾਬਲੇ 'ਚ ਦਿਲਜਾਨ ਜੇਤੂ ਰਹੇ ਸਨ, ਜਿਸ ਦੀ ਬਦੌਲਤ ਉਨ੍ਹਾਂ ਨੂੰ ਰਾਤੋ-ਰਾਤ ਸ਼ੌਹਰਤ ਹਾਸਲ ਹੋਈ ਸੀ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ 'ਨਿਸ਼ਾਂਤ ਸ਼ਰਮਾ' ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਉਨ੍ਹਾਂ ਦੀ ਗਿਣਤੀ ਦੇਸ਼-ਵਿਦੇਸ਼ ਦੇ ਬਿਹਤਰੀਨ ਗਾਇਕਾਂ 'ਚ ਕੀਤੀ ਜਾਂਦੀ ਸੀ। ਉਨ੍ਹਾਂ ਦੀ ਅਚਾਨਕ ਮੌਤ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News