ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ ''ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ

Friday, Apr 09, 2021 - 09:36 AM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਆਮ ਕਰ ਕੇ ਸੁਰੱਖਿਆ ਰਹਿੰਦੀ ਹੈ ਅਤੇ ਕਿਸੇ ਵੀ. ਵੀ. ਆਈ. ਪੀ. ਦੇ ਆਉਣ ਤੋਂ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ ਪਰ ਬੀਤੀ ਦੁਪਹਿਰ ਬਾਅਦ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਕਰਣ ਔਜਲਾ ਦੇ ਪੁੱਜਦੇ ਹੀ ਗੱਡੀਆਂ ਦੇ ਕਾਫ਼ਲੇ ਨੂੰ ਕੁੱਝ ਇਸ ਤਰ੍ਹਾਂ ਜੇਲ੍ਹ ਕੰਪਲੈਕਸ ’ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਇਸ ’ਚ ਕਿਹੜਾ-ਕਿਹੜਾ ਪ੍ਰੋਟੋਕਾਲ ਤੋੜਿਆ ਗਿਆ, ਇਹ ਵੀ ਜਾਂਚ ਦਾ ਵਿਸ਼ਾ ਹੈ। ਗਾਇਕ ਦੀ ਐਂਟਰੀ ਨਾਲ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਵਿਚ ਵੀ ਇਕ ਚਰਚਾ ਛਿੜ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਹੋਇਆ 'ਕੋਰੋਨਾ', OSD ਦੀ ਰਿਪੋਰਟ ਵੀ ਪਾਜ਼ੇਟਿਵ

PunjabKesari

ਦੱਸਿਆ ਜਾਂਦਾ ਹੈ ਕਿ ਬੀਤੀ ਦੁਪਹਿਰ ਬਾਅਦ ਅਚਾਨਕ ਤਾਜਪੁਰ ਰੋਡ ਦੀ ਜੇਲ੍ਹ ਦੇ ਗੇਟ ਅੰਦਰ 6 ਗੱਡੀਆਂ ਦਾ ਕਾਫ਼ਲਾ ਦਾਖ਼ਲ ਹੋਇਆ, ਜਿਨ੍ਹਾਂ ਨਾਲ ਇਕ ਪਾਇਲਟ ਗੱਡੀ ਵੀ ਸੀ ਪਰ ਉੱਥੇ ਦੇਖਣ ਵਾਲੇ ਲੋਕਾਂ ਨੂੰ ਲੱਗਾ ਕਿ ਜੇਲ੍ਹ ਦਾ ਕੋਈ ਵੱਡਾ ਅਧਿਕਾਰੀ ਆਇਆ ਹੈ। ਜਿਉਂ ਹੀ ਇਕ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਤਾਂ ਉਸ ’ਚੋਂ ਗਾਇਕ ਕਰਣ ਔਜਲਾ ਆਪਣੇ ਸਾਥੀਆਂ ਸਮੇਤ ਜੇਲ੍ਹ ਡਿਓਢੀ ਤੋਂ ਅੰਦਰ ਚਲੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਕਰਣ ਔਜਲਾ ਆਪਣੇ ਕਈ ਸਾਥੀਆਂ ਸਮੇਤ ਕਈ ਘੰਟੇ ਜੇਲ੍ਹ ਦੇ ਅੰਦਰ ਹੀ ਰਹੇ। ਗਾਇਕ ਤੇ ਉਸ ਦੇ ਸਾਥੀ ਜੇਲ ਡਿਓਢੀ ਤੋਂ ਬਾਹਰ ਨਿਕਲਦੇ ਹੀ ਆਪਣੀਆਂ-ਆਪਣੀਆਂ ਗੱਡੀਆਂ ’ਚ ਬੈਠ ਕੇ ਰਵਾਨਾ ਹੋ ਗਏ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੋਰੋਨਾ ਦੇ ਚੱਲਦਿਆਂ ਮਿਲੀ ਵੱਡੀ ਰਾਹਤ
ਗਾਇਕ ਨੂੰ ਇੰਨਾ ਮਹੱਤਵ ਦੇਣਾ ਕਈ ਚਰਚਾਵਾਂ ਨੂੰ ਜਨਮ ਦੇ ਗਿਆ
ਜੇਲ੍ਹ ਸਟਾਫ਼ ’ਚ ਚਰਚਾ ਛਿੜੀ ਰਹੀ ਕਿ ਅਜਿਹਾ ਕੀ ਸੀ ਕਿ ਜੇਲ੍ਹ ਕੰਪਲੈਕਸ ਵਰਗੀ ਅਤਿ-ਸੰਵੇਦਨਸ਼ੀਲ ਜਗ੍ਹਾ ’ਤੇ ਸਾਰੇ ਨਿਯਮਾਂ ਨੂੰ ਇਕ ਪਾਸੇ ਰੱਖ ਕੇ ਗਾਇਕ ਨੂੰ ਇੰਨਾ ਮਹੱਤਵ ਦਿੱਤਾ ਗਿਆ। ਦੱਸ ਦੇਈਏ ਕਿ ਜੇਲ੍ਹ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲਣ ਆਉਣ ਵਾਲੇ ਪਰਿਵਾਰਾਂ ਨੂੰ ਕੋਰੋਨਾ ਸਮੇਤ ਕਈ ਨਿਯਮਾਂ ਦਾ ਹਵਾਲਾ ਦੇ ਕੇ ਕਈ ਵਾਰ ਪਰੇਸ਼ਾਨ ਕਰਨ ਦੀਆਂ ਚਰਚਾਵਾਂ ਵੀ ਸੁਣੀਆਂ ਗਈਆਂ ਹਨ। ਅਜਿਹੇ ਵਿਚ ਪੰਜਾਬੀ ਗਾਇਕ ਨੂੰ ਮਹੱਤਵ ਦੇਣਾ ਕਈ ਚਰਚਾਵਾਂ ਨੂੰ ਜਨਮ ਦੇ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਆੜ੍ਹਤੀਆਂ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਦਿੱਤਾ 10 ਅਪ੍ਰੈਲ ਤੱਕ ਦਾ ਸਮਾਂ
ਕੋਰੋਨਾ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਪ੍ਰਸ਼ੰਸਕਾਂ ਨੇ ਗਾਇਕ ਨਾਲ ਲਈਆਂ ਸੈਲਫੀਆਂ
ਜੇਲ੍ਹ ਕੰਪਲੈਕਸ ’ਚ ਬਿਨਾਂ ਕਿਸੇ ਚੈਕਿੰਗ ਦੇ ਅੰਦਰ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ। ਅਜਿਹੀ ਹਾਲਤ ਵਿਚ ਇਕ ਪੰਜਾਬੀ ਗਾਇਕ ਦੇ ਜੇਲ੍ਹ ਕੰਪਲੈਕਸ ਵਿਚ ਆਉਣ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕੋਰੋਨਾ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨਾ ਸਿਰਫ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ, ਸਗੋਂ ਜੇਲ੍ਹ ਦਾ ਸੁਰੱਖਿਆ ਸਟਾਫ਼ ਵੀ ਆਪਣੇ ਖ਼ਾਸ ਮਹਿਮਾਨ ਦੇ ਸਵਾਗਤ ਵਿਚ ਚੁੱਪ ਰਿਹਾ। ਜੇਲ੍ਹ ਕੰਪਲੈਕਸ ’ਚ ਗਾਇਕ ਦੇ ਆਉਣ ਸਬੰਧੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨਾਲ ਮੀਡੀਆ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੋਸਤ ਹਨ। ਉਹ ਪਹਿਲਾਂ ਵੀ ਆਉਂਦੇ-ਰਹਿੰਦੇ ਹਨ ਅਤੇ ਥੋੜ੍ਹੀ ਦੇਰ ਬਾਅਦ ਚਲੇ ਗਏ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News