ਪੰਜਾਬ ਦੀ ਧੀ ਨੇ ਹਰਿਆਣਾ 'ਚ ਮਾਰੀਆਂ ਵੱਡੀਆਂ ਮੱਲਾਂ, ਬਣੀ ਜੱਜ (ਤਸਵੀਰਾਂ)
Tuesday, Feb 04, 2020 - 06:33 PM (IST)
ਰੂਪਨਗਰ (ਸੱਜਣ ਸੈਣੀ)— ਜ਼ਿਲਾ ਰੂਪਨਗਰ ਦੀ ਰਹਿਣ ਵਾਲੀ ਇਕ ਲੜਕੀ ਨੇ ਹਰਿਆਣਾ 'ਚ ਸਿਵਲ ਸਰਵਿਸ ਜੁਡੀਸ਼ੀਅਲ 'ਚ ਟੌਪ ਕਰਕੇ ਪੂਰੇ ਪੰਜਾਬ ਸਮੇਤ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ ਹੈ। ਹਰਿਆਣਾ 'ਚ ਟੌਪ ਕਰਕੇ ਜੱਜ ਬਣਨ ਵਾਲੀ 25 ਸਾਲਾ ਸ਼ਵੇਤਾ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ।
ਸ਼ਵੇਤਾ ਦੀ ਇਸ ਕਾਮਯਾਬੀ ਦੇ ਨਾਲ ਜਿੱਥੇ ਮਾਤਾ-ਪਿਤਾ ਫੁੱਲੇ ਨਹੀਂ ਸਮਾ ਰਹੇ ਹਨ, ਉਥੇ ਹੀ ਵਧੀਆਂ ਦੇਣ ਦਾ ਵੀ ਤਾਂਤਾ ਲੱਗ ਗਿਆ ਹੈ। ਸ਼ਵੇਤਾ ਨੇ 1050 ਅੰਕਾਂ 'ਚੋਂ 619 (75ਫੀਸਦੀ) ਅੰਕ ਹਾਸਲ ਕਰਕੇ ਹਰਿਆਣਾ 'ਚ ਟੌਪ ਕੀਤਾ ਹੈ।
ਦੱਸਣਯੋਗ ਹੈ ਕਿ ਸ਼ਵੇਤਾ ਨੇ ਰੂਪਨਗਰ ਦੇ ਸ਼ਿਵਾਲਿਕ ਸਕੂਲ ਤੋਂ 10ਵੀਂ ਤੱਕ ਅਤੇ 12ਵੀਂ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ। ਪਿਤਾ ਰੂਪਨਗਰ ਦੇ ਸ੍ਰੀ ਗੋਬਿੰਦ ਸਿੰਘ ਥਰਮਲ ਪਲਾਂਟ 'ਚ ਐੱਸ.ਡੀ.ਓ. ਦੇ ਅਹੁਦੇ 'ਤੇ ਤਾਇਨਾਤ ਹਨ।