ਪੰਜਾਬੀ ਫੂਡਜ਼ ਦੀ ਐਕਸਪੋਰਟ ਹੁਣ ਹੋਵੇਗੀ ਹੋਰ ਤੇਜ਼ -ਮੁੱਖ ਮੰਤਰੀ ਮਾਨ

Tuesday, Jun 18, 2024 - 11:06 PM (IST)

ਸੰਗਰੂਰ (ਸਿੰਗਲਾ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਨਾਮੀ ਫੂਡ ਕੰਪਨੀਆਂ ਦਾ ਡੈਲੀਗੇਸ਼ਨ ਨਿਊਯਾਰਕ ਵਿਖੇ ਮਿਤੀ 23 ਜੂਨ ਨੂੰ ਹੋ ਰਹੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਸਮਰ ਫੈਂਸੀ ਫੂਡ ਸ਼ੋਅ-2024 ’ਚ ਭਾਗ ਲੈਣ ਲਈ ਰਵਾਨਾ ਕੀਤਾ। ਇਸ ਡੈਲੀਗੇਸ਼ਨ ਦੀ ਅਗਵਾਈ ਬਾਲ ਮੁਕੰਦ ਸ਼ਰਮਾ, ਚੇਅਰਮੇਨ ਫੂਡ ਕਮਿਸ਼ਨ ਪੰਜਾਬ ਕਰਨਗੇ।

ਇਸ ਮੌਕੇ ਮਾਨ ਨੇ ਦੱਸਿਆ ਕਿ ਪੰਜਾਬ ਦੇ ਸਿਰ-ਕੱਢ ਅਦਾਰੇ ਮਿਲਕਫੈੱਡ, ਮਾਰਕਫੈੱਡ ਅਤੇ ਪੰਜਾਬ ਐਗਰੋ ਵੱਲੋਂ ਤਿਆਰ ਕੀਤੇ ਜਾਂਦੇ ਵੇਰਕਾ, ਸੋਹਣਾ ਅਤੇ ਪੰਜ ਦਰਿਆ ਫੂਡ ਉਤਪਾਦਾਂ ਦੀ ਐਕਸਪੋਰਟ ’ਚ ਤੇਜ਼ੀ ਲਿਆਂਦੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਪੂਰੇ ਮੁਲਕ ਦਾ ਪੇਟ ਭਰਨ ਲਈ ਕਣਕ ਅਤੇ ਝੋਨੇ ਦੀ ਰਿਕਾਰਡ ਪੈਦਾਵਾਰ ਕਰ ਕੇ ਧਰਤੀ ਹੇਠਲੇ ਪਾਣੀ ਅਤੇ ਮਿੱਟੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਕੇ ਭਾਰੀ ਕੀਮਤ ਵੀ ਅਦਾ ਕੀਤੀ ਹੈ। ਅੱਜ ਦੇ ਮੌਕੇ ਸਬਜ਼ੀਆਂ, ਫਲ ਅਤੇ ਬਾਸਮਤੀ ਦੀ ਵਧੇਰੇ ਪੈਦਾਵਾਰ ਕਰ ਕੇ ਇਸ ਦੀ ਅੰਤਰਰਾਸ਼ਟਰੀ ਮੰਡੀਆਂ ’ਚ ਪਹੁੰਚ ਕਰਵਾ ਕੇ ਹੀ ਸਾਡੇ ਕਿਸਾਨ ਦੀ ਆਮਦਨ ’ਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ

ਇਸ ਕਾਰਜ ਲਈ ਬਾਲ ਮੁਕੰਦ ਸ਼ਰਮਾ ਦੇ ਇਸ ਖੇਤਰ ’ਚ ਤਿੰਨ ਦਹਾਕਿਆਂ ਤੋਂ ਵੱਧ ਤਜਰਬੇ ਨੂੰ ਵੇਖਦਿਆਂ ਉਨ੍ਹਾਂ ਨੂੰ ਚੇਅਰਮੈਨ ਫੂਡ ਕਮਿਸ਼ਨ ਦੇ ਨਾਲ-ਨਾਲ ਇਸ ਖੇਤਰ ’ਚ ਵੀ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ ਹੈ। ਸ਼ਰਮਾ ਨੇ ਮੁੱਖ ਮੰਤਰੀ ਸਾਹਿਬ ਤੋਂ ਸਮਰ ਫੈਂਸੀ ਫੂਡ ਸ਼ੋਅ-2024 ਨੂੰ ਸਮਰਪਿਤ ਪੰਜਾਬ ਦੇ ਸਿਰ-ਕੱਢ ਫੂਡ ਐਕਸਪੋਰਟਰਜ਼ ਨੂੰ ਉਤਸ਼ਾਹਿਤ ਕਰਦਿਆਂ ਇਕ ਸੋਵੀਨਰ ਰਿਲੀਜ਼ ਕਰਵਾਇਆ, ਜਿਸ ’ਚ ਮੁੱਖ ਮੰਤਰੀ ਤੋਂ ਇਲਾਵਾ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਬਾਗਵਾਨੀ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਵਿਸ਼ੇਸ਼ ਸੰਦੇਸ਼ ਵੀ ਜਾਰੀ ਕੀਤੇ ਗਏ ਹਨ।

PunjabKesari

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਮਾਰਕਫੈੱਡ, ਮੰਡੀ ਬੋਰਡ, ਮਿਲਕਫੈੱਡ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸਾਹਿਬਾਨ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ। ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਰਟ ਦੇ ਨਾਂ ਹੇਠ ਆਪਣੀ ਇਕ ਫੂਡ ਚੇਨ ਖੜ੍ਹੀ ਕਰਨ ਦਾ ਪ੍ਰਸਤਾਵ ਹੈ, ਜਿਸ ਰਾਹੀਂ ਉਤਮ ਗੁਣਵੱਤਾ ਵਾਲੇ ਫੂਡਜ਼ ਵਾਜ਼ਬ ਰੇਟਾਂ ’ਤੇ ਆਨਲਾਈਨ ਅਤੇ ਆਫਲਾਈਨ ਖਪਤਕਾਰਾਂ ਨੂੰ ਦੁਨੀਆ ਭਰ ’ਚ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ- ਅਰਮੀਨੀਆ ਦੀ ਜੇਲ੍ਹ 'ਚ ਫਸੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੇ ਸੰਤ ਸੀਚੇਵਾਲ ਨੂੰ ਮਿਲ ਕੇ ਦੱਸੀ ਪੂਰੀ ਕਹਾਣੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News