ਦੁਬਈ 'ਚ ਪੰਜਾਬੀ ਦੀ ਸ਼ੱਕੀ ਹਾਲਾਤ 'ਚ ਮੌਤ, ਡਾਕਟਰਾਂ ਨੇ ਦੱਸਿਆ ਕੋਰੋਨਾ ਪਾਜ਼ੇਟਿਵ

Monday, Apr 27, 2020 - 11:09 PM (IST)

ਦੁਬਈ 'ਚ ਪੰਜਾਬੀ ਦੀ ਸ਼ੱਕੀ ਹਾਲਾਤ 'ਚ ਮੌਤ, ਡਾਕਟਰਾਂ ਨੇ ਦੱਸਿਆ ਕੋਰੋਨਾ ਪਾਜ਼ੇਟਿਵ

ਜਲੰਧਰ,(ਜਸਬੀਰ ਵਾਟਾਂਵਾਲੀ) : ਦੁਬਈ 'ਚ ਇਕ ਪੰਜਾਬੀ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਦੁਬਈ ਦੇ ਸੋਨਾਪੁਰ 'ਚ ਜਸਵਿੰਦਰ ਸਿੰਘ ਸਪੁੱਤਰ ਪ੍ਰੀਤਮ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ, ਜੋ ਕਿ ਜਲੰਧਰ ਦੇ ਗਿੱਦੜਪਿੰਡੀ ਦਾ ਵਾਸੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਮੁਤਾਬਕ ਜਸਵਿੰਦਰ ਸਿੰਘ ਬੀਮਾਰ ਨਹੀਂ ਸੀ ਅਤੇ ਉਹ ਕੋਈ ਪੁਰਾਣੀ ਬੀਮਾਰੀ ਤੋਂ ਵੀ ਪੀੜਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਦੁਬਈ 'ਚ ਅਲ ਅਬਹਾਰ ਕੰਪਨੀ 'ਚ ਸੁਪਰਵਾਈਜ਼ਰ ਵਜੋਂ ਪਿਛਲੇ 31 ਸਾਲ ਤੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਰਾਤ ਜਸਵਿੰਦਰ ਦੀ ਮੌਤ ਹੋਈ, ਉਸ ਦਿਨ ਪਰਿਵਾਰ ਨਾਲ ਕਰੀਬ ਇਕ ਘੰਟਾ ਉਸ ਨੇ ਗੱਲਬਾਤ ਕੀਤੀ। ਉਥੇ ਹੀ ਡਾਕਟਰਾਂ ਵਲੋਂ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਗੱਲ ਕਹੀ ਗਈ ਹੈ।
ਮ੍ਰਿਤਕ ਜਸਵਿੰਦਰ ਸਿੰਘ ਦੇ ਸਪੁੱਤਰ ਗੁਰਸ਼ਰਨ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਨੂੰ ਇਸ ਘਟਨਾ ਬਾਰੇ 24 ਅਪ੍ਰੈਲ ਨੂੰ ਖਬਰ ਮਿਲੀ। ਉਸ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲਾਕਡਾਊਨ ਖਤਮ ਹੁੰਦੇ ਹੀ ਮੁੱਢਲੀ ਛਾਣਬੀਣ ਤੋਂ ਬਾਅਦ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਏਗਾ।


author

Bharat Thapa

Content Editor

Related News