ਗਲੋਬਲ ਪੰਜਾਬੀ ਕਾਨਫਰੰਸ 'ਚ ਸੁੱਖੀ ਬਾਠ ਬਣੇ 'ਮਾਣ ਪੰਜਾਬ ਦਾ'

03/09/2019 7:17:43 PM

ਪਟਿਆਲਾ (ਜਗਜੀਤ ਸਿੰਘ ਪੰਜੋਲੀ) : ਬੀਤੇ ਦਿਨੀਂ ਖ਼ਾਲਸਾ ਕਾਲਜ ਪਟਿਆਲਾ ਵਿਖੇ ਦੋ ਰੋਜ਼ਾ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਕਰਵਾਈ ਗਈ। ਇਹ ਕਾਨਫ਼ਰੰਸ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਯੋਗ ਅਗਵਾਈ ਵਿਚ ਕਰਵਾਈ ਹੋਈ। ਇਸ ਦੌਰਾਨ ਪੰਜਾਬ ਭਵਨ ਸਰੀ ਕੈਨੇਡਾ ਅਤੇ ਖਾਲਸਾ ਕਾਲਜ ਪਟਿਆਲਾ ਦਰਮਿਆਨ ਇਕਰਾਰਨਾਮਾ, ਐੱਮ. ਓ. ਯੂ. (ਮੈਮੋਰੰਡਮ ਆਫ਼ ਅੰਡਰਸਟੈਂਡਿੰਗ) ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਾਈਨ ਕੀਤਾ, ਜਿਸ ਸਦਕਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ਡਾ. ਰਤਨ ਸਿੰਘ ਜੱਗੀ ਨੂੰ 'ਪੰਜਾਬ ਰਤਨ ਐਵਾਰਡ -2019' ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁੱਖੀ ਬਾਠ, ਸਰਦਾਰ ਦਰਸ਼ਨ ਸਿੰਘ ਧਾਲੀਵਾਲ, ਡਾ ਐੱਸ.ਪੀ.ਐੱਸ ਓਬਰਾਏ, ਅਜੈਬ ਸਿੰਘ ਚੱਠਾ, ਰਵਿੰਦਰ ਨਰਾਇਣ ਆਦਿ ਨੂੰ 'ਮਾਣ ਪੰਜਾਬ ਦਾ ਐਵਾਰਡ- 2019' ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ,  ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਡਾ ਸਤੀਸ਼ ਕੁਮਾਰ ਵਰਮਾ, ਡਾਕਟਰ ਗੁਰਨਾਮ ਸਿੰਘ ਤੇ ਡਾਕਟਰ ਵਨੀਤਾ ਨੂੰ 'ਖ਼ਾਲਸਾ ਕਾਲਜ ਗਲੋਬਲ 'ਪੰਜਾਬੀ ਗੌਰਵ ਐਵਾਰਡ-2019' ਨਾਲ ਸਨਮਾਨਿਤ ਕੀਤਾ ਗਿਆ।


Gurminder Singh

Content Editor

Related News