ਪੰਜਾਬ ਦੇ ਸ਼ੁੱਭਕਰਮਨ ਨੇ ਕਰਵਾਈ ਬੱਲੇ-ਬੱਲੇ ; National Athletics ''ਚ ਜਿੱਤਿਆ ਸਿਲਵਰ ਮੈਡਲ
Monday, Sep 30, 2024 - 04:19 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਜਲਾਲਪੁਰ ਨਾਲ ਸਬੰਧਿਤ ਸੁਖਵਿੰਦਰ ਸਿੰਘ ਘੋਤੜਾ ਇੰਸਪੈਕਟਰ ਸੀ.ਬੀ.ਆਈ. ਤੇ ਸੰਦੀਪ ਕੌਰ ਦੇ ਹੋਣਹਾਰ ਪੁੱਤਰ ਸ਼ੁਭਕਰਮਨ ਸਿੰਘ ਘੋਤੜਾ ਨੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਪਾਟਲੀ ਪੁੱਤਰ ਸਪੋਰਟਸ ਕੰਪਲੈਕਸ ਵਿੱਚ 28 ਤੋਂ 30 ਸਤੰਬਰ ਤੱਕ ਹੋਈ ਚੌਥੀ ਨੈਸ਼ਨਲ ਓਪਨ ਇੰਡੀਆ ਅਥਲੈਟਿਕਸ ਅੰਡਰ 23 ਵਿੱਚੋਂ ਡਿਸਕਸ ਥ੍ਰੋ ਮੁਕਾਬਲੇ 'ਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ
ਸ਼ੁਭਕਰਮਨ ਸਿੰਘ ਡੀ.ਏ.ਵੀ. ਕਾਲਜ ਜਲੰਧਰ ਵਿੱਚ ਬੀ.ਏ. ਕਰ ਰਿਹਾ ਹੈ ਤੇ ਡੀ.ਏ.ਵੀ. ਕਾਲਜ ਦੀ ਗਰਾਊਂਡ ਵਿੱਚ ਹੀ ਸਰਦਾਰ ਬਲਦੀਪ ਸਿੰਘ ਮਾਣਕ ਰਾਏ ਕੋਚ ਸਾਹਿਬ ਕੋਲੋਂ ਕੋਚਿੰਗ ਲੈ ਰਿਹਾ ਹੈ। ਸ਼ੁਭਕਰਮਨ ਸਿੰਘ ਇਸੇ ਖੇਡ ਵਿੱਚ ਇਸ ਤੋਂ ਪਹਿਲਾਂ ਵੀ ਨੈਸ਼ਨਲ ਪੱਧਰ 'ਤੇ ਜੂਨੀਅਰ ਕੈਟਾਗਰੀ ਵਿੱਚ ਕਈ ਮੈਡਲ ਜਿੱਤ ਚੁੱਕਾ ਹੈ।
ਸਾਲ 2022 'ਚ ਪੰਚਕੁਲਾ ਵਿਖੇ ਹੋਈਆਂ 'ਖੇਲੋ ਇੰਡੀਆ ਨੈਸ਼ਨਲ ਗੈਮੇਸ' 'ਚ ਵੀ ਉਸ ਨੇ ਨੈਸ਼ਨਲ ਰਿਕਾਰਡ ਬਣਾਇਆ ਸੀ। ਸ਼ੁਭਕਰਮਨ ਸਿੰਘ ਦੀ ਉਮਰ 20 ਸਾਲ ਹੈ ਤੇ ਸੀਨੀਅਰ ਕੈਟਾਗਰੀ ਵਿੱਚ ਇਹ ਉਸ ਦਾ ਪਹਿਲਾ ਮੁਕਾਬਲਾ ਸੀ, ਜੋ ਉਸ ਨੇ ਵਧੀਆ ਪ੍ਰਦਰਸ਼ਨ ਕਰ ਕੇ ਪੰਜਾਬ ਦੀ ਝੋਲੀ ਵਿੱਚ ਸਿਲਵਰ ਮੈਡਲ ਪਾਇਆ ਹੈ। ਅਜਿਹਾ ਕਰ ਕੇ ਉਸ ਸਿਰਫ਼ ਆਪਣਾ ਹੀ ਨਹੀਂ, ਸਗੋਂ ਆਪਣੇ ਮਾਤਾ-ਪਿਤਾ, ਪਿੰਡ, ਕਾਲਜ ਤੇ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e