ਪੰਜਾਬੀ ਮੁੰਡੇ ਦਾ 8 ਸਾਲ ਬਾਅਦ ਪ੍ਰਵਾਨ ਚੜ੍ਹਿਆ ਪਿਆਰ, ਪਾਕਿਸਤਾਨੀ ਕੁੜੀ ਨਾਲ ਕਰੇਗਾ ਵਿਆਹ
Friday, May 12, 2023 - 12:15 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਦੋ ਪ੍ਰੇਮੀ ਜਿਨ੍ਹਾਂ ਦੇ ਪ੍ਰੇਮ ਦੇ ਚੱਲਦੇ ਪਰਿਵਾਰਾਂ ਨੇ ਮੰਗਣੀ ਤਾਂ ਕਰ ਦਿੱਤੀ ਸੀ ਪਰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੋਵਾਂ ਦੇ ਵਿਆਹ ਵਿਚਾਲੇ ਕੰਧ ਬਣੀ ਹੋਈ ਸੀ। ਪਿਛਲੇ 8 ਸਾਲਾਂ ਤੋਂ ਇਹ ਦੋਵੇਂ ਪ੍ਰੇਮੀ ਅਤੇ ਇਨ੍ਹਾਂ ਦੇ ਪਰਿਵਾਰ ਇਨ੍ਹਾਂ ਦੋਵਾਂ ਦਾ ਵਿਆਹ ਕਰਵਾਉਣ ਲਈ ਵੀਜ਼ੇ ਦੀ ਉਡੀਕ 'ਚ ਨਜ਼ਰਾਂ ਵਿਛਾ ਕੇ ਬੈਠੇ ਹੋਏ ਸਨ। ਹੁਣ ਕਰੀਬ 8 ਸਾਲਾਂ ਬਾਅਦ ਵੀਜ਼ਾ ਮਿਲਣ 'ਤੇ ਅੱਜ ਯਾਨੀ ਸ਼ੁੱਕਰਵਾਰ ਪ੍ਰੇਮੀ ਜੋੜਾ ਬਟਾਲਾ 'ਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : 'ਇਹ ਹੈ ਦੂਸਰੀ ਦੁਨੀਆ ਦਾ ਰਸਤਾ'? ਸਮੁੰਦਰ ਦੇ ਅੰਦਰ ਮਿਲੀ 7000 ਸਾਲ ਪੁਰਾਣੀ ਸੜਕ
ਮਾਮਲਾ ਹੈ ਭਾਰਤ 'ਚ ਪੰਜਾਬ ਦੇ ਬਟਾਲਾ 'ਚ ਰਹਿੰਦੇ ਨਮਨ ਲੂਥਰਾ ਅਤੇ ਪਾਕਿਸਤਾਨ 'ਚ ਲਾਹੌਰ ਦੇ ਸਮਾਨਾਬਾਦ ਦੀ ਰਹਿਣ ਵਾਲੀ ਸ਼ਾਹਲੀਨ ਦਾ, ਜਿਨ੍ਹਾਂ ਨੂੰ 2015 ਵਿੱਚ ਪਿਆਰ ਹੋਇਆ ਤੇ 2016 ਵਿੱਚ ਦੋਵਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਹੋ ਗਈ ਪਰ ਪਿਛਲੇ 7 ਸਾਲ ਤੋਂ ਦੋਵੇਂ ਹੀ ਆਪਣੇ ਵਿਆਹ ਹੋਣ ਦੀ ਉਡੀਕ ਵਿੱਚ ਬੈਠੇ ਸਨ। ਵੀਜ਼ਾ ਨਾ ਮਿਲਣ ਕਾਰਨ ਇੰਨੇ ਸਾਲ ਬੀਤ ਬਣੇ ਪਰ ਹੁਣ ਜਦ ਵੀਜ਼ਾ ਮਿਲਿਆ ਤਾਂ ਲੜਕੀ ਆਪਣੀ ਮਾਂ ਨਾਲ ਬਟਾਲਾ ਵਿਖੇ ਵਿਆਹ ਕਰਵਾਉਣ ਲਈ ਪਹੁੰਚੀ ਕਿਉਂਕਿ ਬਾਕੀ ਪਰਿਵਾਰ ਨੂੰ ਅਜੇ ਵੀ ਵੀਜ਼ਾ ਨਹੀਂ ਮਿਲ ਪਾਇਆ।
ਇਹ ਵੀ ਪੜ੍ਹੋ : ਤਿਹਾੜ ਜੇਲ੍ਹ ਦੇ 90 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ, ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਦਿੱਲੀ ਸਰਕਾਰ ਦੀ ਕਾਰਵਾਈ
ਅੱਜ ਪੰਜਾਬ ਦੇ ਰੀਤੀ-ਰਿਵਾਜਾਂ ਨਾਲ ਇਨ੍ਹਾਂ ਦੋਵਾਂ ਦਾ ਵਿਆਹ ਹੋਵੇਗਾ। ਜਿੱਥੇ ਵਿਆਹ ਵਾਲੀ ਜੋੜੀ ਖੁਸ਼ ਹੈ, ਉੱਥੇ ਸਾਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਹੈ। ਪਰਿਵਾਰ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਤੇ ਐੱਮਪੀ ਸੰਨੀ ਦਿਓਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਨਾਲ ਵੀਜ਼ਾ ਮਿਲਣ 'ਚ ਆਸਾਨੀ ਹੋਈ। ਦੋਵਾਂ ਪਰਿਵਾਰਾਂ ਨੇ ਭਾਰਤ-ਪਾਕਿ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਆਪਸੀ ਨਾਰਾਜ਼ਗੀ ਛੱਡਦੇ ਹੋਏ ਸਹੀ ਕੇਸਾਂ 'ਚ ਵੀਜ਼ੇ ਜਲਦ ਦਿੱਤੇ ਜਾਣੇ ਚਾਹੀਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।