ਕੈਨੇਡਾ ''ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 7 ਮਹੀਨੇ ਪਹਿਲਾਂ ਹੀ ਭੈਣ ਦਾ ਵਿਆਹ ਕਰ ਕੇ ਗਿਆ ਸੀ ਗੁਰਜੰਟ ਸਿੰਘ

Tuesday, Jan 23, 2024 - 06:15 AM (IST)

ਕੈਨੇਡਾ ''ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 7 ਮਹੀਨੇ ਪਹਿਲਾਂ ਹੀ ਭੈਣ ਦਾ ਵਿਆਹ ਕਰ ਕੇ ਗਿਆ ਸੀ ਗੁਰਜੰਟ ਸਿੰਘ

ਬਾਬਾ ਬਕਾਲਾ ਸਾਹਿਬ (ਅਠੌਲਾ)- ਗੁਰਜੰਟ ਸਿੰਘ (27) ਪੁੱਤਰ ਦਲਬੀਰ ਸਿੰਘ ਵਾਸੀ ਬੁਤਾਲਾ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਫਰਨੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਪਿੰਡ ਬੁਤਾਲਾ ਵਿਖੇ ਗੁਰਜੰਟ ਸਿੰਘ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 4 ਸਾਲ ਪਹਿਲਾਂ ਸਿੰਗਾਪੁਰ ਗਿਆ ਸੀ ਤੇ ਅਜੇ ਉਹ ਆਪਣੀ ਛੋਟੀ ਭੈਣ ਪ੍ਰਭਜੋਤ ਕੌਰ ਦਾ ਵਿਆਹ ਕਰ ਕੇ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਨੂੰ ਝਟਕਾ! ਸਟਡੀ ਵੀਜ਼ਾ 'ਚ ਹੋਵੇਗੀ 35 ਫ਼ੀਸਦੀ ਕਟੌਤੀ

ਇਸ ਮੌਕੇ ਬਾਪ ਦਲਬੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਗੁਰਜੰਟ ਸਿੰਘ ਦੀ ਲਾਸ਼ ਭਾਰਤ (ਪੰਜਾਬ) ਲਿਆਂਦੀ ਜਾਵੇ ਤਾਂ ਕਿ ਅਸੀਂ ਆਪਣੇ ਪੁੱਤਰ ਦਾ ਆਪਣੇ ਹੱਥੀਂ ਸਸਕਾਰ ਪਿੰਡ ਬੁਤਾਲਾ ਵਿਖੇ ਕਰ ਸਕੀਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News