ਕੈਨੇਡਾ ''ਚ ਪੰਜਾਬੀ ਨੌਜਵਾਨ ਦੀ ਰੇਲ ਹਾਦਸੇ ''ਚ ਮੌਤ

Sunday, Sep 29, 2019 - 08:19 PM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਦੀ ਰੇਲ ਹਾਦਸੇ ''ਚ ਮੌਤ

ਸ਼ੇਰਪੁਰ, (ਸਿੰਗਲਾ)— ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸਲੇਮਪੁਰ ਦੇ ਵਸਨੀਕ ਇਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਕੈਨੇਡਾ 'ਚ ਰੇਲ ਹਾਦਸੇ ਨਾਲ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਪਾਵਰਕਾਮ ਪਟਿਆਲਾ ਵਿਖੇ ਬਤੌਰ ਐਕਸੀਅਨ ਡਿਊਟੀ ਨਿਭਾਅ ਰਹੇ ਜਸਵਿੰਦਰ ਸਿੰਘ ਭੰਦੋਹਲ ਵਾਸੀ ਸਲੇਮਪੁਰ ਦਾ ਪੁੱਤਰ ਰੁਹਾਨਜੋਤ ਸਿੰਘ ਭੰਦੋਹਲ (18) ਜੋ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਅਡਮਿੰਟਨ ਵਿਖੇ ਰਹਿੰਦਾ ਸੀ, ਦੀ ਬੀਤੇ ਦਿਨੀਂ ਇਕ ਰੇਲ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਮ੍ਰਿਤਕ ਦੇ ਚਾਚਾ ਕੁਲਵੰਤ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਰੁਹਾਨਜੋਤ ਸਿੰਘ ਭੰਦੋਹਲ ਦੇ ਪਿਤਾ ਐਕਸੀਅਨ ਜਸਵਿੰਦਰ ਸਿੰਘ ਭੰਦੋਹਲ ਪੰਜਾਬ ਤੋਂ ਕੈਨੇਡਾ ਵਿਖੇ ਪਹੁੰਚ ਗਏ ਹਨ, ਜਿੱਥੇ ਮਿਤੀ 30 ਸਤੰਬਰ ਨੂੰ ਕੈਨੇਡਾ ਵਿਖੇ ਰੁਹਾਨਜੋਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


author

KamalJeet Singh

Content Editor

Related News