ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਿਖੀਆਂ ਇਹ ਗੱਲਾਂ

Tuesday, Oct 10, 2023 - 05:57 AM (IST)

ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਿਖੀਆਂ ਇਹ ਗੱਲਾਂ

ਜ਼ੀਰਕਪੁਰ (ਅਸ਼ਵਨੀ)- ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ਵਿਚ ਪ੍ਰਵੇਸ਼ ਕਰ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 23 ਸਾਲਾ ਅਦਾਕਾਰਾ ਜੋਕਿ ਪੰਜਾਬੀ ਗੀਤਾਂ ਦੀਆਂ ਚਾਰ ਐਲਬਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ, ਜ਼ੀਰਕਪੁਰ ਦੇ ਪਾਸ਼ ਇਲਾਕੇ ਵਿਚ ਵੀ. ਆਈ. ਪੀ. ਰੋਡ ’ਤੇ ਸਥਿਤ ਐੱਸ. ਬੀ. ਪੀ. ਸਾਊਥ ਸਿਟੀ ਸੋਸਾਇਟੀ ਦੇ ਫਲੈਟ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੂਚਿਤਾ ਕੌਰ ਉਰਫ਼ ਇਨਾਇਤ ਵਜੋਂ ਹੋਈ ਹੈ, ਜੋਕਿ ਆਪਣੇ ਕੰਮ ਕਾਰਨ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਜ਼ੀਰਕਪੁਰ ਦੀ ਸੋਸਾਇਟੀ ਵਿਚ 1-ਬੀ. ਐੱਚ. ਕੇ. ਦੇ ਅਪਾਰਟਮੈਂਟ ਵਿਚ ਰਹਿ ਰਹੀ ਸੀ। ਉਹ ਕਿਰਾਏ ’ਤੇ ਫਲੈਟ ਵਿਚ ਰਹਿੰਦੀ ਸੀ। 

ਇਹ ਖ਼ਬਰ ਵੀ ਪੜ੍ਹੋ - ਲੱਦਾਖ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਏ ਭਾਰਤੀ ਫ਼ੌਜੀ, ਇਕ ਜਵਾਨ ਦੀ ਹੋਈ ਮੌਤ, ਤਿੰਨ ਲਾਪਤਾ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਪਹੁੰਚਾਇਆ। ਬਾਅਦ ਵਿਚ ਜਦੋਂ ਫਲੈਟ ਅੰਦਰ ਜਾਂਚ ਕੀਤੀ ਗਈ ਤਾਂ ਉੱਥੇ ਪਈ ਇਕ ਡਾਇਰੀ ਵਿਚੋਂ ਸੂਚਿਤਾ ਵੱਲੋਂ ਅੰਗਰੇਜ਼ੀ ਵਿਚ ਲਿਖਿਆ ਇਕ ਸੁਸਾਈਡ ਨੋਟ ਬਰਾਮਦ ਹੋਇਆ। ਇਸ ਵਿਚ ਸੂਚਿਤਾ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਜ਼ਿਆਦਾ ਕੰਮ ਹੋਣ ਕਾਰਨ ਤੋਂ ਤਣਾਅਪੂਰਨ ਦੱਸਿਆ ਹੈ ਅਤੇ ਜ਼ਿਆਦਾ ਤਣਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਆਕਾਸ਼ ਦੀ ਸ਼ਿਕਾਇਤ ’ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਜਸਟਿਨ ਟਰੂਡੋ ਨੂੰ ਕੀਤਾ ਫ਼ੋਨ, ਭਾਰਤ ਵਿਵਾਦ ਨੂੰ ਲੈ ਕੇ ਦਿੱਤੀ ਖ਼ਾਸ ਸਲਾਹ

ਇਸ ਦੇ ਨਾਲ ਹੀ ਸੂਚਿਤਾ ਉਰਫ ਇਨਾਇਤ ਦੇ ਭਰਾ ਆਕਾਸ਼ ਨੇ ਦੱਸਿਆ ਕਿ ਉਹ ਹਰ ਹਫਤੇ ਆਪਣੇ ਪਰਿਵਾਰ ਨੂੰ ਮਿਲਣ ਹੁਸ਼ਿਆਰਪੁਰ ਆਉਂਦੀ ਸੀ ਪਰ ਇਨ੍ਹੀਂ ਦਿਨੀਂ ਸੂਚਿਤਾ ਇਕ ਵੈੱਬ ਸੀਰੀਜ਼ ਵਿਚ ਕੰਮ ਕਰ ਰਹੀ ਸੀ, ਜਿਸ ਕਾਰਨ ਸ਼ਨੀਵਾਰ ਘਰ ਨਾ ਆ ਕੇ ਅਗਲੇ ਹਫ਼ਤੇ ਘਰ ਆਉਣ ਦਾ ਪਲਾਨ ਬਣਾਇਆ ਸੀ। ਪਤਾ ਨਹੀਂ ਐਤਵਾਰ ਨੂੰ ਅਚਾਨਕ ਅਜਿਹਾ ਕੀ ਹੋ ਗਿਆ ਕਿ ਸੂਚਿਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਿਤਾ ਕੌਰ ਉਰਫ ਇਨਾਇਤ ਦੀ ਮੌਤ ਦੀ ਖਬਰ ਜਿਵੇਂ ਹੀ ਪਾਲੀਵੁੱਡ ਫੀਲਡ ਇੰਡਸਟਰੀ ਨਾਲ ਜੁੜੇ ਲੋਕਾਂ ਤੱਕ ਪਹੁੰਚੀ ਤਾਂ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News