Punjab Wrap Up : ਪੜ੍ਹੋ 2 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Monday, Mar 02, 2020 - 06:00 PM (IST)

Punjab Wrap Up : ਪੜ੍ਹੋ 2 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਵੱਡਾ ਫੈਸਲਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਲੋਕਪਾਲ ਬਿੱਲ-2020 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕਿ 'ਪੰਜਾਬ ਲੋਕਪਾਲ ਐਕਟ'-1996 ਦੀ ਥਾਂ ਲਵੇਗਾ। ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਅਧਿਕਾਰੀ ਇਸ ਬਿੱਲ ਦੇ ਦਾਇਰੇ 'ਚ ਆਉਣਗੇ। ਦੂਜੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਗੈਸਟ ਹਾਊਸ 'ਚੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਬੀਤੀ ਰਾਤ ਆਪਣੇ ਪ੍ਰੇਮੀ ਨਾਲ ਇਥੇ ਠਹਿਰੀ ਸੀ ਅਤੇ ਅੱਜ ਉਸ ਦੀ ਲਾਸ਼ ਹੋਟਲ ਦੇ ਕਮਰੇ 'ਚੋਂ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ ਕੈਬਨਿਟ ਵਲੋਂ 'ਭ੍ਰਿਸ਼ਟਾਚਾਰ' ਖਤਮ ਕਰਨ ਸਬੰਧੀ ਵੱਡਾ ਐਲਾਨ     
 ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ। 

ਸ੍ਰੀ ਦਰਬਾਰ ਸਾਹਿਬ ਨੇੜੇ ਗੈਸਟ ਹਾਊਸ 'ਚੋਂ ਮਿਲੀ ਕੁੜੀ ਦੀ  ਲਾਸ਼
ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਗੈਸਟ ਹਾਊਸ 'ਚੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। 

ਮੁਅੱਤਲ DSP ਅਤੁਲ ਸੋਨੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ     
ਗੋਲੀਆਂ ਮਾਰ ਕੇ ਪਤਨੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਅੱਤਲ ਡੀ.ਐੱਸ.ਪੀ. ਅਤੁਲ ਸੋਨੀ ਨੇ ਮੋਹਾਲੀ ਕੋਰਟ ’ਚ ਅੱਜ ਆਤਮ ਸਮਰਪਣ ਕਰ ਦਿੱਤਾ ਹੈ। 

ਅਕਾਲੀ ਲੀਡਰ ਬਾਬਾ ਗੁਰਦੀਪ ਕਤਲ ਕਾਂਡ ਦੇ ਮੁੱਖ ਮੁਲਜ਼ਮ ਗ੍ਰਿਫਤਾਰ
ਹਲਕਾ ਮਜੀਠਾ ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਦੇ ਕਤਲ ਮਾਮਲੇ 'ਚ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। 

ਬਜਟ ਇਜਲਾਸ : ਮਜੀਠੀਆ ਨੇ ਦਲਿਤ ਵਿਦਿਆਰਥੀਆਂ ਸਮੇਤ ਦਿੱਤਾ ਧਰਨਾ, ਕਾਂਗਰਸ 'ਤੇ ਲਾਏ ਰਗੜੇ     
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਲਿਤ ਵਿਦਿਆਰਥੀਆਂ ਸਮੇਤ ਸਦਨ ਦੇ ਬਾਹਰ ਕਾਂਗਰਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ। 

ਕੈਨੇਡਾ ਜਾਣ ਦਾ ਕ੍ਰੇਜ਼, ਜ਼ਮੀਨ ਵੇਚ-ਵੱਟ ਕੈਨੇਡਾ ਕੂਚ ਕਰ ਰਹੇ ਚੋਟੀ ਦੇ ਕਾਰੋਬਾਰੀ     
ਪੰਜਾਬ 'ਚੋਂ ਜਿੱਥੇ ਇਕ ਲੱਖ ਤੋਂ ਵੱਧ ਵਿਦਿਆਰਥੀ ਹਰ ਵਰ੍ਹੇ ਕੈਨੇਡਾ ਦਾ ਰੁਖ ਕਰ ਰਹੇ ਹਨ, ਉਥੇ ਹੀ ਆਪਣਾ ਕਾਰੋਬਾਰ ਅਤੇ ਪ੍ਰਾਪਰਟੀ ਵੇਚ-ਵੱਟ ਕੇ ਪੰਜਾਬ ਦੇ ਮੰਨੇ-ਪ੍ਰਮੰਨੇ ਲੋਕ ਵੀ ਕੈਨੇਡਾ ਕੂਚ ਕਰ ਰਹੇ ਹਨ।

ਪੰਜਾਬ ਬਜਟ ਇਜਲਾਸ : ਵਿਧਾਨ ਸਭਾ ਬਾਹਰ 'ਆਪ' ਦਾ ਹੰਗਾਮਾ, ਵੰਡੇ ਜਾ ਰਹੇ 'ਲਾਲੀਪਾਪ'     
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ 7ਵੇਂ ਦਿਨ ਦੀ ਕਾਰਵਾਈ ਥੋੜ੍ਹੀ ਹੀ ਦੇਰ 'ਚ ਸ਼ੁਰੂ ਹੋਣ ਵਾਲੀ ਹੈ। 

ਕੰਮਕਾਜੀ ਔਰਤਾਂ ਲਈ ਚੰਗੀ ਖਬਰ, ਹੁਣ ਜਲੰਧਰ 'ਚ ਮਿਲੇਗੀ ਇਹ ਵੱਡੀ ਸਹੂਲਤ     
ਕੰਮਕਾਜੀ ਔਰਤਾਂ ਦੀ ਸਹੂਲਤ ਲਈ ਜਲੰਧਰ ਵਿਚ 4.5 ਕਰੋੜ ਰੁਪਏ ਦੀ ਲਾਗਤ ਨਾਲ ਹੋਸਟਲ ਬਣਾਇਆ ਜਾਵੇਗਾ। 

ਲੁੱਟਣ 'ਚ ਨਾਕਾਮ ਰਹੇ ਲੁਟੇਰਿਆਂ ਨੇ ਕਾਰੋਬਾਰੀ ਨੂੰ ਮਾਰੀਆਂ ਗੋਲੀਆਂ, ਮੌਤ ਨਾਲ ਜੂਝਦਾ ਪਹੁੰਚਿਆ ਘਰ      
ਪਹਿਲਾਂ ਘੁਮਾਰ ਮੰਡੀ ਜਿਊਲਰ ਸ਼ਾਪ 'ਤੇ ਅਤੇ ਫਿਰ ਗਿੱਲ ਰੋਡ 'ਤੇ ਸਥਿਤ ਗੋਲਡ ਕੰਪਨੀ ਵਿਚ ਹੋਈ ਲੁੱਟ ਦੀ ਵੱਡੀ ਵਾਰਦਾਤ ਤੋਂ ਬਾਅਦ ਵੀ ਮੁਲਜ਼ਮ ਖੁੱਲ੍ਹੇਆਮ ਪੁਲਸ ਨੂੰ ਚੈਲੇਂਜ ਕਰ ਰਹੇ ਹਨ।

ਰੇਤ ਮਾਈਨਿੰਗ ਖਿਲਾਫ ਆਵਾਜ਼ ਚੁੱਕਣ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)     
ਭਾਰਤ-ਪਾਕਿ ਸਰਹੱਦ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਬੱਲੜਵਾਲ 'ਚ ਰੇਤ ਮਾਈਨਿੰਗ ਖਿਲਾਫ ਆਵਾਜ਼ ਚੁੱਕਣ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 
 

 

 


author

Anuradha

Content Editor

Related News