Punjab Wrap Up : ਪੜ੍ਹੋ 21 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Friday, Feb 21, 2020 - 06:01 PM (IST)

Punjab Wrap Up : ਪੜ੍ਹੋ 21 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਸ਼ਿਵਰਾਤਰੀ ਮੌਕੇ ਇਸ਼ਤਿਹਾਰ ਰਾਹੀਂ ਸ਼ੁੱਭਕਾਮਨਾਵਾਂ ਨੇ ਦਿੱਤੇ ਜਾਣ 'ਤੇ ਅਫਸੋਸ ਜ਼ਾਹਰ ਕੀਤਾ ਹੈ। ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਤੁਹਾਡੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸ਼ੁੱਭ ਮੌਕੇ 'ਤੇ ਕਿਸੇ ਵੀ ਪ੍ਰਿੰਟ ਜਾਂ ਇਲੈੱਕਟ੍ਰਾਨਿਕ ਮੀਡੀਆ ਰਾਹੀਂ ਪੰਜਾਬੀ ਵਾਸੀਆਂ ਨੂੰ ਸ਼ੁੱਭ-ਕਾਮਨਾਵਾਂ ਨਾ ਪੇਸ਼ ਕਰਨਾ ਅਤਿਅੰਤ ਮੰਦਭਾਗਾ ਹੈ। ਦੂਜੇ ਪਾਸੇ ਅਕਾਲੀ ਦਲ ਟਕਸਾਲੀ ਵਲੋਂ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ 'ਚ ਰੱਖੀ ਗਈ ਰੈਲੀ ਵਿਚ ਡਾ. ਰਤਨ ਸਿੰਘ ਅਜਨਾਲਾ ਦੀ ਗੈਰਹਾਜ਼ਰੀ ਨੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਬੀਤੇ ਦਿਨੀਂ ਡਾ. ਰਤਨ ਸਿੰਘ ਅਜਨਾਲਾ ਅਤੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਕਾਲੀ ਦਲ 'ਚ ਵਾਪਸੀ ਦੀਆਂ ਖਬਰਾਂ ਜ਼ੋਰਾਂ 'ਤੇ ਸਨ, ਭਾਵੇਂ ਟਕਸਾਲੀਆਂ ਵਲੋਂ ਡਾ. ਰਤਨ ਸਿੰਘ ਅਜਨਾਲਾ ਦੇ ਟਕਸਾਲੀ ਦਲ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਰੈਲੀ ਦੇ ਪੋਸਟਰਾਂ 'ਤੇ ਵੀ ਅਜਨਾਲਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਪਰ ਰੈਲੀ ਵਿਚ ਅਜਨਾਲਾ ਦੀ ਗੈਰਹਾਜ਼ਰੀ ਨੇ ਇਕ ਵਾਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸੂਤਰਾਂ ਮੁਤਾਬਕ ਡਾ. ਅਜਨਾਲਾ ਵਲੋਂ ਰੈਲੀ ਵਿਚ ਨਾ ਆਉਣ ਦਾ ਕਾਰਨ ਖਰਾਬ ਸਿਹਤ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ ਦੇਣਾ ਭੁੱਲੀ ਸਰਕਾਰ, ਅਰੋੜਾ ਨੇ ਲਿਖੀ ਕੈਪਟਨ ਨੂੰ ਚਿੱਠੀ     
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਸ਼ਿਵਰਾਤਰੀ ਮੌਕੇ ਇਸ਼ਤਿਹਾਰ ਰਾਹੀਂ ਸ਼ੁੱਭਕਾਮਨਾਵਾਂ ਨੇ ਦਿੱਤੇ ਜਾਣ 'ਤੇ ਅਫਸੋਸ ਜ਼ਾਹਰ ਕੀਤਾ ਹੈ। 

ਟਕਸਾਲੀਆਂ ਦੀ ਰੈਲੀ 'ਚ ਅਜਨਾਲਾ ਗੈਰਹਾਜ਼ਰੀ ਨੇ ਖੜ੍ਹੇ ਕੀਤੇ ਸਵਾਲ     
ਅਕਾਲੀ ਦਲ ਟਕਸਾਲੀ ਵਲੋਂ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ 'ਚ ਰੱਖੀ ਗਈ ਰੈਲੀ ਵਿਚ ਡਾ. ਰਤਨ ਸਿੰਘ ਅਜਨਾਲਾ ਦੀ ਗੈਰਹਾਜ਼ਰੀ ਨੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। 

ਹੁਣ ਬੈਂਗਲੌਰ 'ਚ ਬੋਲਣਗੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ     
ਸੰਗਰੂਰ ਦੇ ਸਾਂਸਦ ਭਗਵੰਤ ਮਾਨ ਦੇ ਨਾਂ ਉਸ ਸਮੇਂ ਇਕ ਹੋਰ ਉਪਲੱਬਧੀ ਦਰਜ ਹੋ ਗਈ, ਜਦੋਂ ਉਨ੍ਹਾਂ ਨੂੰ ਕੈਨਰਾ ਬੈਂਕ ਸਟਾਫ ਫੈੱਡਰੇਸ਼ਨ ਵੱਲੋਂ ਕਰਵਾਈ ਜਾ ਰਹੀ 5ਵੀਂ ਆਲ ਇੰਡੀਆ ਕਾਨਫਰੰਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਭੇਜਿਆ ਗਿਆ। 

ਮਾਂ ਬੋਲੀ ਦਿਵਸ 'ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ     
 ਪੰਜਾਬ ਸਰਕਾਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਹਿਮ ਫੈਸਲਾ ਲਾਗੂ ਕਰਦਿਆਂ ਸੂਬੇ ਦੇ ਸਾਰੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਸਾਈਨ ਬੋਰਡਾਂ ਅਤੇ ਸੜਕਾਂ ਦੇ ਮੀਲ ਪੱਥਰ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਭਾਸ਼ਾ ਵਿਚ ਲਿਖਣਾ ਲਾਜ਼ਮੀ ਕਰ ਦਿੱਤਾ ਹੈ।

ਲੌਂਗੋਵਾਲ ਹਾਦਸੇ ਦੇ ਪੀੜਤਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਰੀ ਕੀਤੀ ਸਵਾ 7-7 ਲੱਖ ਦੀ ਰਾਸ਼ੀ     
ਸ਼ਿਵਰਾਤਰੀ ਦੇ ਮੌਕੇ 'ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਪਿੰਡ ਮੂਲੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਲੌਂਗੋਵਾਲ ਵਿਖੇ ਵਾਪਰੇ ਵੈਨ ਹਾਦਸੇ 'ਤੇ ਦੁੱਖ ਜਤਾਇਆ। 

3 ਮਹੀਨੇ ਦੀ ਗਰਭਵਤੀ ਵਲੋਂ ਖੁਦਕੁਸ਼ੀ, ਪਿੰਡ ਦੇ ਵਿਅਕਤੀ 'ਤੇ ਲੱਗੇ ਗੰਭੀਰ ਦੋਸ਼     
ਨੇੜਲੇ ਪਿੰਡ ਸੁਖਨਾ ਅਬਲੂ ਵਿਖੇ ਰਹਿ ਰਹੀ ਇਕ ਔਰਤ ਵਲੋਂ ਆਪਣੇ ਘਰ ਦੀ ਛੱਤ 'ਤੇ ਲੱਗੇ ਗਾਡਰ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। 

ਅਕਾਲੀ ਨੇਤਾ ਅਨਵਰ ਮਸੀਹ ਨੂੰ ਭੇਜਿਆ ਜੇਲ
 ਸੁਲਤਾਨਵਿੰਡ ਖੇਤਰ 'ਚ ਅਕਾਲੀ ਨੇਤਾ ਦੀ ਕੋਠੀ 'ਚ ਚੱਲ ਰਹੀ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਸਪੈਸ਼ਲ ਟਾਸਕ ਫੋਰਸ ਨੇ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਤੋਂ ਬਾਅਦ ਅੱਜ ਜੇਲ ਭੇਜ ਦਿੱਤਾ।

ਕੋਰੋਨਾ ਵਾਇਰਸ ਕਰਕੇ ਦੁੱਗਣੇ ਹੋਏ ਏਅਰ ਟਿਕਟਾਂ ਦੇ ਰੇਟ, ਚੀਨ ਦਾ ਏਅਰ ਰੂਟ ਬੰਦ     
ਦੋਆਬਾ ਤੋਂ ਵੱਡੀ ਗਿਣਤੀ ’ਚ ਲੋਕ ਵਿਦੇਸ਼ਾਂ ’ਚ ਵਸੇ ਹੋਏ ਹਨ। ਉਨ੍ਹਾਂ ਦਾ ਭਾਰਤ ਆਉਣ ’ਤੇ ਭਾਰਤ ਜਾਣ ਤੋਂ ਲੈ ਕੇ ਟ੍ਰੈਵਲ ਏਜੰਸੀਆ ਦਾ ਹਰ ਸਾਲ ਲੱਖਾ/ਕਰੋਡ਼ਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। 

ਪਹਿਲਾਂ ਟੋਕੇ ਨਾਲ ਚਿਹਰੇ 'ਤੇ ਕੀਤਾ ਹਮਲਾ, ਫਿਰ ਪੱਥਰ ਮਾਰ-ਮਾਰ ਉਤਾਰਿਆ ਮੌਤ ਦੇ ਘਾਟ     
ਟਿੱਬਾ ਰੋਡ 'ਤੇ ਗੁਰਮੇਲ ਪਾਰਕ ਕੋਲ ਰਿਕਸ਼ਾ ਚਾਲਕ ਮੁਹੰਮਦ ਚੁਨਚੁਨ ਉਰਫ ਮੁਹੰਮਦ ਕਲੀਮ ਦਾ ਕਤਲ ਕਰਨ ਦੇ ਦੋਸ਼ ਵਿਚ ਥਾਣਾ ਟਿੱਬਾ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਪੰਜਾਬ 'ਚ 'ਸ਼ਿਵਰਾਤਰੀ' ਦੀਆਂ ਰੌਣਕਾਂ, ਭੋਲੇ ਦੇ ਜੈਕਾਰਿਆਂ ਨਾਲ ਗੂੰਜ ਰਹੇ ਮੰਦਰ     
 ਪੂਰੇ ਦੇਸ਼ ਸਮੇਤ ਪੰਜਾਬ 'ਚ 21 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। 


author

Anuradha

Content Editor

Related News