Punjab Wrap Up : ਪੜ੍ਹੋ 16 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Sunday, Feb 16, 2020 - 06:44 PM (IST)
ਜਲੰਧਰ (ਵੈੱਬ ਡੈਸਕ) - ਲੌਂਗੋਵਾਲ 'ਚ ਸ਼ਨੀਵਾਰ ਦੁਪਹਿਰੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ 4 ਮਾਸੂਮ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਜਮਾਤ ਦੀ ਅਮਨਦੀਪ ਕੌਰ ਨੂੰ ਪੰਜਾਬ ਸਰਕਾਰ ਸਨਮਾਨਤ ਕਰੇਗੀ। ਇਸ ਦਾ ਐਲਾਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕੀਤਾ ਹੈ। ਦੂਜੇ ਪਾਸੇ ਰੋਜ਼ੀ-ਰੋਟੀ ਲਈ ਆਪਣਾ ਦੇਸ਼ ਛੱਡ ਸੱਤ ਸੁਮੰਦਰ ਪਾਰ ਗਏ ਬਹੁਤ ਸਾਰੇ ਪੰਜਾਬੀ ਉਥੇ ਜਾ ਕੇ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਸਕੂਲ ਵੈਨ ਹਾਦਸੇ 'ਚ ਬੱਚਿਆਂ ਨੂੰ ਬਚਾਉਣ ਵਾਲੀ ਬਹਾਦਰ ਕੁੜੀ ਲਈ ਸਰਕਾਰ ਦਾ ਵੱਡਾ ਐਲਾਨ
ਲੌਂਗੋਵਾਲ 'ਚ ਸ਼ਨੀਵਾਰ ਦੁਪਹਿਰੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ 4 ਮਾਸੂਮ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਜਮਾਤ ਦੀ ਅਮਨਦੀਪ ਕੌਰ ਨੂੰ ਪੰਜਾਬ ਸਰਕਾਰ ਸਨਮਾਨਤ ਕਰੇਗੀ।
ਫਰੀਦਕੋਟ ਦੀ ਪੁਨੀਤ ਨੇ ਕੈਨੇਡਾ ’ਚ ਗੱਡੇ ਝੰਡੇ, ਆਰਮਡ ਫੋਰਸ ’ਚ ਹੋਈ ਸ਼ਾਮਲ
ਰੋਜ਼ੀ-ਰੋਟੀ ਲਈ ਆਪਣਾ ਦੇਸ਼ ਛੱਡ ਸੱਤ ਸੁਮੰਦਰ ਪਾਰ ਗਏ ਬਹੁਤ ਸਾਰੇ ਪੰਜਾਬੀ ਉਥੇ ਜਾ ਕੇ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ।
ਮੋਗਾ 'ਚ ਵੱਡੀ ਵਾਰਦਾਤ : ਵਿਅਕਤੀ ਨੇ ਪਤਨੀ ਸਮੇਤ 4 ਨੂੰ ਗੋਲੀਆਂ ਨਾਲ ਭੁੰਨ੍ਹਿਆ
ਮੋਗਾ ਦੇ ਪਿੰਡ ਸੈਦਪੁਰ ਜਲਾਲ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ, ਸੱਸ, ਸਾਲੀ ਅਤੇ ਸਾਲੇਹਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਟਾ ਉਤਾਰ ਦਿੱਤਾ।
ਰਾਜਸਥਾਨ ਤੇ ਹਰਿਆਣਾ ਤੋਂ ਬਾਅਦ ਹੁਣ ਪੰਜਾਬ 'ਚ ਵੀ ਪਿੰਡ ਲੌਂਗੋਵਾਲ ਦੀ ਧੀ ਨੇ ਗੱਡੇ ਝੰਡੇ
ਜੋ ਬੱਚੇ ਦ੍ਰਿੜ੍ਹ ਨਿਸ਼ਚੇ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਦੇ ਹਨ, ਸਫਲਤਾ ਉਨ੍ਹਾਂ ਦੇ ਘਰ ਆ ਕੇ ਪੈਰ ਚੁੰਮਦੀ ਹੈ।
ਲੌਂਗੋਵਾਲ ਵੈਨ ਹਾਦਸਾ : ਇਸ ਵਿਦਿਆਰਥਣ ਦੀ ਸਮਝਦਾਰੀ ਨੇ ਬਚਾਈ 4 ਮਾਸੂਮਾਂ ਦੀ ਜਾਨ
ਲੌਂਗੋਵਾਲ ਵਿਖੇ ਬੀਤੇ ਦਿਨ ਪ੍ਰਾਈਵੇਟ ਸਕੂਲ ਦੀ ਖਸਤਾ ਹਾਲਤ ਵੈਨ ਨੂੰ ਅੱਗ ਲੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ 4 ਬੱਚਿਆਂ ਦੀ ਮੌਤ ਹੋ ਗਈ ਸੀ।
ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਸ਼ਾਮਲ ਰਾਜੂ ਬਿਸ਼ੌਦੀ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
ਕੁਝ ਸਮਾਂ ਪਹਿਲਾਂ ਮਲੋਟ ਵਿਖੇ ਹੋਏ ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਸ਼ਾਮਲ ਰਾਜੂ ਬਿਸ਼ੌਦੀ ਨੂੰ ਅੱਜ ਹਰਿਆਣਾ ਐੱਸ.ਟੀ.ਐੱਫ. ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ ।
ਲੌਂਗੋਵਾਲ ਸਕੂਲ ਵੈਨ ਹਾਦਸਾ : ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਨੂੰ 1-1 ਲੱਖ ਦੇਣ ਦਾ ਐਲਾਨ
ਸਕੂਲ ਵੈਨ ਨੂੰ ਅੱਗ ਲੱਗ ਜਾਣ ਨਾਲ ਜ਼ਿਊਂਦਾ ਸੜੇ 4 ਬੱਚਿਆਂ ਦੇ ਅੰਤਿਮ ਸਸਕਾਰ ਮੌਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ
ਸਾਢੇ ਤਿੰਨ ਸਾਲ ਦੇ ਬਲਦ ਦੇ ਵੱਡੇ ਕਾਰਨਾਮੇ, ਮਾਲਕ ਨੂੰ ਦਿਵਾਇਆ ਟਰੈਕਟਰ
ਮੋਗਾ ਜ਼ਿਲੇ ਦੇ ਪਿੰਡ ਦੋਧਰ ਵਿਖੇ ਸੁਲਤਾਨ ਨਾਂ ਦੇ ਇਕ ਬੱਲਦ ਨੇ ਕਰੀਬ 70 ਦੇ ਕਰੀਬ ਦੌੜਾਂ ਲਗਾ ਰਿਕਾਰਡ
ਜੱਟ ਐਕਸਪੋ ਮੇਲੇ ’ਚ ਖਿੱਚ ਦਾ ਕੇਂਦਰ ਰਹੀ ਪਰਾਲੀ ਦੀਆਂ ਗੰਢਾਂ ਬੰਨ੍ਹਣ ਵਾਲੀ ਇਹ ਮਸ਼ੀਨ (ਤਸਵੀਰਾਂ)
ਜ਼ਿਲਾ ਫਿਰੋਜ਼ਪੁਰ ਦੇ ਪਿੰਡ ਝੋਕ ਹਰੀਹਰ ਵਿਖੇ ‘10ਵਾਂ ਜੱਟ ਐਕਸਪੋ ਮੇਲਾ’ ਕੁਦਰਤ ਹਿੱਤ ’ਚ ਤੰਦਰੁਸਤ ਅਤੇ ਸਿਹਤਮੰਦ
ਵਰਦੀ 'ਚ ਖਿੜ-ਖਿੜਾਉਂਦੇ ਸਕੂਲ ਗਏ, ਪਰਤੇ ਤਾਂ ਚਿਹਰਾ ਵੀ ਨਾ ਦੇਖ ਸਕੇ ਮਾਪੇ
ਫੁੱਲ੍ਹਾਂ ਵਰਗੇ ਖਿੜੇ ਚਿਹਰੇ ਜਿਨ੍ਹਾਂ ਦੇ ਇਕ ਹਾਸੇ ਨਾਲ ਘਰ ਦਾ ਵਿਹੜਾ ਮਹਿਕ ਉੱਠਦਾ ਸੀ। ਮਾਤਾ-ਪਿਤਾ ਦੇ ਚਿਹਰਿਆਂ 'ਤੇ ਮੁਸਕਾਨ ਆ ਜਾਂਦੀ ਸੀ।