Punjab Wrap Up : ਪੜ੍ਹੋ 14 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

02/14/2020 5:29:02 PM

ਜਲੰਧਰ (ਵੈਬ ਡੈਸਕ): ਕਾਂਗਰਸ ਦੇ ਲੁਧਿਆਣਾ ਤੋਂ ਐੱਮ. ਪੀ. ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ ਤੋਂ ਇੰਟਰਨੈੱਟ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਰਵਨੀਤ ਬਿੱਟੂ ਨੂੰ ਸਿੱਧੇ ਤੌਰ 'ਤੇ ਨਹੀਂ ਸਗੋਂ ਤੀਜੇ ਸ਼ਖਸ ਰਾਹੀਂ ਦਿੱਤੀ ਗਈ ਹੈ। ਇਸ ਇੰਟਰਨੈੱਟ ਕਾਲ ਰਾਹੀਂ ਬਿੱਟੂ ਨੂੰ ਧਮਕੀ ਦਿੰਦੇ ਹੋਏ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਾਦੇ ਬੇਅੰਤ ਸਿੰਘ ਵਾਂਗ ਨਤੀਜੇ ਭੁਗਤਣ ਲਈ ਕਿਹਾ ਗਿਆ ਹੈ, ਦੂਜੇ ਪਾਸੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਭਾਵੇਂ ਅਕਾਲੀ ਦਲ ਵਿਚ ਵਾਪਸੀ ਕਰ ਗਏ ਹਨ ਪਰ ਉਨ੍ਹਾਂ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਅਜੇ ਵੀ ਟਕਸਾਲੀ ਹਨ। ਡਾ. ਰਤਨ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਬੋਨੀ ਸਮਝਦਾਰ ਹੋ ਗਏ ਹਨ ਅਤੇ ਆਪਣੇ ਫੈਸਲੇ ਖੁਦ ਲੈ ਸਕਦੇ ਨਹ। ਡਾ. ਅਜਨਾਲਾ ਨੇ ਕਿਹਾ ਕਿ ਅਕਾਲੀ ਦਲ ਵਿਚ ਵਾਪਸੀ ਵਰਗੀ ਕੋਲੀ ਗੱਲ ਨਹੀਂ ਹੈ, ਸੁਖਬੀਰ ਬਾਦਲ ਬਸ ਮੇਰਾ ਹਾਲ ਜਾਨਣ ਘਰ ਆਏ ਸਨ ਕਿਉਂਕਿ ਮੈਂ ਠੀਕ ਨਹੀਂ ਰਹਿੰਦਾ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋਈ ਹੈ। ਦੂਜੇ ਪਾਸੇ ਬੋਨੀ ਅਜਨਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਜਦੋਂ ਉਨ੍ਹਾਂ ਦੇ ਘਰ ਆਏ ਸੀ ਤਾਂ ਉਨ੍ਹਾਂ ਨੇ ਪਿਤਾ ਰਤਨ ਅਜਨਾਲਾ ਦਾ ਹਾਲ-ਚਾਲ ਪੁੱਛਿਆ ਸੀ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਕਾਂਗਰਸ ਦੇ ਲੁਧਿਆਣਾ ਤੋਂ ਐੱਮ. ਪੀ. ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ ਤੋਂ ਇੰਟਰਨੈੱਟ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ

ਬੋਨੀ ਭਾਵੇਂ ਬਣਿਆ ਅਕਾਲੀ ਪਰ ਅਜਨਾਲਾ ਅਜੇ ਵੀ ਟਕਸਾਲੀ
ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਭਾਵੇਂ ਅਕਾਲੀ ਦਲ ਵਿਚ ਵਾਪਸੀ ਕਰ ਗਏ ਹਨ ਪਰ ਉਨ੍ਹਾਂ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਅਜੇ ਵੀ ਟਕਸਾਲੀ ਹਨ। ਡਾ. ਰਤਨ ਸਿੰਘ ਅਜਨਾਲਾ ਦਾ ਕਹਿਣਾ ਹੈ

ਬਾਜਵਾ ਨੇ ਅਕਾਲ ਤਖਤ ਨੂੰ ਦਿੱਤੀ ਲਿਖਤੀ ਸ਼ਿਕਾਇਤ, ਸਾਰੇ ਚੈਨਲਾਂ ਨੂੰ ਮਿਲੇ ਗੁਰਬਾਣੀ ਪ੍ਰਸਾਰਨ ਦਾ ਹੱਕ
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਜਾਰੀ ਕਰਨ ਕਿ ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦੇ ਸਿੱਧੇ....

ਸੜਕ ਹਾਦਸੇ 'ਚ ਜੱਜ ਸਾਹਿਲ ਸਿੰਗਲਾ ਦੀ ਮੌਤ, 1 ਜ਼ਖਮੀ
ਪਠਾਨਕੋਟ ਵਿਖੇ ਤਾਇਨਾਤ ਧੂਰੀ ਦੇ ਨੌਜਵਾਨ ਸਿਵਲ ਜੱਜ ਸਾਹਿਲ ਸਿੰਗਲਾ ਪੁੱਤਰ ਪ੍ਰਦੀਪ ਸਿੰਗਲਾ ਦੀ ਲੰਘੀ ਰਾਤ ਇਕ ਸੜਕ ਹਾਦਸੇ 'ਚ ਮੌਤ ਹੋਣ ਦੇ ਕਾਰਨ ਇਲਾਕੇ ਭਰ ਅੰਦਰ ਸ਼ੋਕ ਦੀ ਲਹਿਰ ਦੌੜ ਗਈ,

ਮਦਨ ਮੋਹਨ ਮਿੱਤਲ ਦਾ ਬਿਆਨ, ''ਭਾਜਪਾ ਦੀ ਟਕਸਾਲੀਆਂ ਨਾਲ ਕੋਈ ਸਾਂਝ ਨਹੀਂ''
ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਅਕਾਲੀ ਦਲ (ਟਕਸਾਲੀ) ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਸਾਫ ਇਨਕਾਰ ਕੀਤਾ ਹੈ। 

ਅਜਨਾਲਾ ਪਰਿਵਾਰ ਦੀ ਅਕਾਲੀ ਦਲ 'ਚ ਵਾਪਸੀ 'ਤੇ ਮੰਤਰੀ ਬਾਜਵਾ ਦਾ ਵੱਡਾ ਬਿਆਨ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾ.ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੇ ਮੁੜ ਤੋਂ ਅਕਾਲੀ ਦਲ..

ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਫੈਲੀ ਅਫਵਾਹ ਦਾ ਜਾਣੋ ਅਸਲ ਸੱਚ
 ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸੰਬੰਧੀ ਫੈਲੀ ਅਫਵਾਹ ਨੂੰ ਸਿਹਤ ਵਿਭਾਗ ਨੇ ਝੂਠ ਦੱਸਿਆ ਹੈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ...

ਐੱਸ. ਜੀ. ਪੀ. ਸੀ. ਨੂੰ ਤੋੜਨ ਦੀ ਇਜਾਜ਼ਤ ਕਿਸੇ ਨੂੰ ਨਹੀਂ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ-ਭਾਜਪਾ ਦੇ ਇਕ ਵਫਦ ਵਲੋਂ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਗਈ। 

ਨੌਜਵਾਨ ਦਾ ਦੋਸ਼ ਏ.ਐੱਸ.ਆਈ.ਦੇ ਥੱਪੜ ਨਾਲ ਹੋਇਆ ਬੋਲ਼ਾ
ਪਿੰਡ ਜਨੌਂਦਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਨੇ ਪਟਿਆਲਾ 'ਚ ਇਕ ਪ੍ਰੈੱਸ ਵਾਰਤਾ ਕਰਕੇ ਪੰਜਾਬ ਪੁਲਸ ਦੇ ਐੱਸ.ਐੱਚ.ਓ. ਅਤੇ ਸਾਥੀ ਏ.ਆਈ. 'ਤੇ ਇਲਜਾਮ ਲਗਾਇਆ ਹੈ..

ਮੋਗਾ: ਨੀਹਾਂ ਦੀ ਖੁਦਾਈ ਦੌਰਾਨ ਮਿਲੀ ਬੰਬਨੁਮਾ ਚੀਜ਼
ਮੋਗਾ ਦੇ ਪਿੰਡ ਰਾਮੂੰਵਾਲਾ ਨਵਾਂ ਦੇ ਇੱਕ ਘਰ 'ਚੋਂ ਨੀਹਾਂ ਦੀ ਖੁਦਾਈ ਕਰਦੇ ਸਮੇਂ ਇਕ ਘਰ 'ਚੋਂ ਬੰਬ ਨੁਮਾ ਚੀਜ ਮਿਲੀ ਹੈ। ਜਾਣਕਾਰੀ ਅਨੁਸਾਰ ਮਿਲਵੰਤ ਸਿੰਘ ਪੁੱਤਰ ਸਾਧੂ ਸਿੰਘ 

 


Shyna

Content Editor

Related News