Punjab Wrap Up : ਪੜ੍ਹੋ 11 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Tuesday, Feb 11, 2020 - 05:46 PM (IST)

Punjab Wrap Up : ਪੜ੍ਹੋ 11 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਪੰਜਾਬ 'ਚ ਸਾਬਕਾ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤੇ ਗਏ ਬਿਜਲੀ ਸਮਝੌਤਿਆਂ ਨੂੰ ਜਾਰੀ ਰੱਖਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਕਾਂਗਰਸ ਦੇ ਅੰਦਰ ਵੀ ਹੁਣ ਇਨ੍ਹਾਂ ਸਮਝੌਤਿਆਂ ਬਾਰੇ ਆਵਾਜ਼ ਉੱਠਣ ਲੱਗੀ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਰਕਾਰ ਨੂੰ ਅੱਖਾਂ ਵਿਖਾਈਆਂ ਹਨ। ਭਾਵੇਂ ਪਾਰਟੀ ਨੇ ਇਸ ਪੂਰੇ ਮਸਲੇ 'ਤੇ ਅਗਲੇ ਵਿਧਾਨ ਸਭਾ ਸੈਸ਼ਨ 'ਚ ਵ੍ਹਾਈਟ ਪੇਪਰ ਲਿਆਉਣ ਦੀ ਗੱਲ ਕਹੀ ਹੈ ਪਰ ਪਾਰਟੀ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਇਸ ਮਸਲੇ 'ਤੇ ਵ੍ਹਾਈਟ ਪੇਪਰ ਲਿਆਉਣ ਨਾਲ ਕੁਝ ਨਹੀਂ ਹੋਵੇਗਾ, ਸਰਕਾਰ ਨੂੰ ਇਸ ਦਾ ਇੰਟਰਨਲ ਆਡਿਟ ਕਰਵਾਉਣਾ ਚਾਹੀਦਾ ਹੈ। ਦੂਜੇ ਪਾਸੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ, ਉਥੇ ਹੀ ਕਾਂਗਰਸ ਦੇ ਨਮੋਸ਼ੀ ਭਰੇ ਪ੍ਰਦਰਸ਼ਨ ਦੇ ਬਾਵਜੂਦ ਪੰਜਾਬ ਦੇ ਮੰਤਰੀਆਂ ਦੇ ਬਿਆਨ ਕੁਝ ਹੋਰ ਹੀ ਦੱਸ ਰਹੇ ਹਨ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਦਿੱਲੀ ਵਿਚ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਸੀ ਅਤੇ ਇਸ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਮਯਾਬ ਹੋਈ ਹੈ। ਕਾਂਗਰਸੀ ਮੰਤਰੀ ਦੀਆਂ ਗੱਲਾ 'ਆਪ' ਅਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਵੱਲ ਸੰਕੇਤ ਕਰਦੀਆਂ ਨਜ਼ਰ ਆ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਜਾਖੜ ਤੋਂ ਬਾਅਦ ਹੁਣ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਵੀ ਖੋਲ੍ਹਿਆ ਮੋਰਚਾ (ਵੀਡੀਓ)     
ਪੰਜਾਬ 'ਚ ਸਾਬਕਾ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤੇ ਗਏ ਬਿਜਲੀ ਸਮਝੌਤਿਆਂ ਨੂੰ ਜਾਰੀ ਰੱਖਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਕਾਂਗਰਸ ਦੇ ਅੰਦਰ ਵੀ ਹੁਣ ਇਨ੍ਹਾਂ ਸਮਝੌਤਿਆਂ ਬਾਰੇ ਆਵਾਜ਼ ਉੱਠਣ ਲੱਗੀ ਹੈ। 

ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਦੇਖੋ ਕੀ ਕਹਿ ਗਏ ਚੰਨੀ     
 ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ, ਉਥੇ ਹੀ ਕਾਂਗਰਸ ਦੇ ਨਮੋਸ਼ੀ ਭਰੇ ਪ੍ਰਦਰਸ਼ਨ ਦੇ ਬਾਵਜੂਦ ਪੰਜਾਬ ਦੇ ਮੰਤਰੀਆਂ ਦੇ ਬਿਆਨ ਕੁਝ ਹੋਰ ਹੀ ਦੱਸ ਰਹੇ ਹਨ। 

ਜਾਖੜ ਦੀ ਕੇਂਦਰ ਨੂੰ ਮੰਗ, ਪਾਕਿ ਗਈ ਕਬੱਡੀ ਟੀਮ ਦੀ ਸੱਚਾਈ ਲਿਆਂਦੀ ਜਾਵੇ ਸਾਹਮਣੇ     
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਕਿਸਤਾਨ ਗਏ ਕਬੱਡੀ ਦੇ 60 ਖਿਡਾਰੀਆਂ ਦੇ ਮੁੱਦੇ 'ਤੇ ਬੋਲਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। 

ਅਲੋਪ ਹੋ ਰਹੇ ਪੰਛੀਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ ਇਹ ਪੰਜਾਬੀ (ਤਸਵੀਰਾਂ)      
ਪੰਛੀਆਂ ਦੀ ਚਹਿਕ ਸੁਣ ਕੇ ਹੁਣ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਪਰ ਸ਼ਾਇਦ ਹੀ ਲੋਕਾਂ ਨੂੰ ਇਸ ਦਾ ਅਹਿਸਾਸ ਹੋ ਰਿਹਾ ਹੋਵੇਗਾ। 

ਸੜਕ 'ਤੇ ਖੜ੍ਹੇ ਟਰੱਕ ਨਾਲ ਪਿੱਛੋਂ ਟਕਰਾਈ ਕਾਰ, ਪਿਉ-ਪੁੱਤ ਦੀ ਮੌਤ     
ਪਿੰਡ ਸੇਖਵਾਂ ਨਜ਼ਦੀਕ ਸੋਮਵਾਰ ਹੋਏ ਸੜਕ ਹਾਦਸੇ ਵਿਚ ਤਲਵੰਡੀ ਭਾਈ ਨਿਵਾਸੀ ਪਿਉ-ਪੁੱਤ ਦੀ ਮੌਤ ਹੋ ਗਈ। 

'ਗੁੜ ਕੈਂਡੀ' ਬਣਾਉਣ ਵਾਲੇ ਇਸ ਸਰਦਾਰ ਦੇ ਵਿਦੇਸ਼ਾਂ 'ਚ ਵੀ ਹੁੰਦੇ ਨੇ ਚਰਚੇ (ਤਸਵੀਰਾਂ)
 ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ 70 ਸਾਲਾ ਕਿਸਾਨ ਤਰਸੇਮ ਸਿੰਘ ਆਪਣੀ ਅਗਾਂਹ ਵਧੂ ਸੋਚ ਸਦਕਾ ਰਸਾਇਣ ਮੁਕਤ ਖੇਤੀ ਕਰਕੇ ਉੱਨਤ ਖੇਤੀ ਵੱਲ ਕਦਮ ਵਧਾ ਰਹੇ ਹਨ। 

ਸਿੱਧੂ ਤੇ ਬਾਜਵਾ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ : ਪਰਗਟ ਸਿੰਘ     
ਵਾਅਦੇ ਪੂਰੇ ਨਾ ਹੋਣ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਜਿੱਥੇ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਹਨ, ਉਥੇ ਹੀ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਨੇ ਵੀ ਉਨ੍ਹਾਂ ਦੀ ਗੱਲ 'ਚ ਹਾਮੀ ਭਰੀ ਹੈ। 

ਸ਼ਾਹੀਨ ਬਾਗ 'ਚ ਚੱਲ ਰਹੇ ਪ੍ਰਦਰਸ਼ਨ 'ਤੇ ਜਾਣੋ ਕੀ ਬੋਲੇ ਬਿੱਟਾ (ਵੀਡੀਓ)     
ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਮਨਿੰਦਰ ਜੀਤ ਸਿੰਘ ਬਿੱਟਾ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤ ਅਤੇ ਭਾਰਤ ਦੇ ਨਾਗਰਿਕਤਾ ਦੇ ਹਿਤ 'ਚ ਕਰਾਰ ਦਿੱਤਾ ਹੈ। 

ਚੰਡੀਗੜ੍ਹ ਦੇ ਨੌਜਵਾਨ ਨੇ ਕੈਨੇਡਾ 'ਚ ਲੜਿਆ ਦੁਨੀਆ ਭਰ ਤੋਂ ਗਏ 2000 ਵਿਦਿਆਰਥੀਆਂ ਦਾ ਕੇਸ     
ਚੰਡੀਗੜ੍ਹ ਦੇ ਇਕ ਨੌਜਵਾਨ ਨੇ ਕੈਨੇਡਾ ਦੇ ਇਕ ਕਾਲਜ ਖਿਲਾਫ਼ ਉਥੇ ਦੀ ਕੋਰਟ 'ਚ ਕੇਸ ਕੀਤਾ ਅਤੇ ਹਜ਼ਾਰਾਂ ਵਿਦਿਆਰਥੀਆਂ ਦੀ ਤਰਜ਼ਮਾਨੀ ਕਰਦਿਆਂ ਜਿੱਤ ਵੀ ਲਿਆ। 

ਦਿੱਲੀ ਚੋਣਾਂ ਦਾ ਪੰਜਾਬ 'ਤੇ ਪਰਛਾਵਾਂ ਪੈਣ ਦੇ ਆਸਾਰ, 'ਚਾਚਾ-ਭਤੀਜਾ' ਬੇਚੈਨ     
ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਪਣੀ ਸਥਿਤੀ ਸਪੱਸ਼ਟ ਕਰ ਦੇਣਗੇ ਕਿ ਕੌਣ ਕਿੰਨੇ ਪਾਣੀ 'ਚ ਰਿਹਾ ਤੇ ਕਿਸ ਦਲ ਦੀ ਸਰਕਾਰ ਬਣੇਗੀ। ਭਾਵੇਂ ਪਿਛਲੇ ਸਮੇਂ ਤੋਂ ਦੇਸ਼ ਦਾ ਮੀਡੀਆ ਦਿੱਲੀ 'ਚ ਤੀਜੀ ਵਾਰ ਕੇਜਰੀਵਾਲ ਸਰਕਾਰ ਦੀ ਗੱਲ ਕਰਦਾ ਆ ਰਿਹਾ ਹੈ
 


 

 


author

Anuradha

Content Editor

Related News