Punjab Wrap Up : ਪੜ੍ਹੋ 10 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
Monday, Feb 10, 2020 - 05:38 PM (IST)
ਜਲੰਧਰ (ਵੈੱਬ ਡੈਸਕ) : ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਪੂਰੀ ਤਰ੍ਹਾਂ ਸ਼ਾਂਤ ਹੋ ਕੇ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਬਾਰੇ ਇਨ੍ਹੀਂ ਦਿਨੀਂ ਨਵੀਂ ਅਫਵਾਹ ਫੈਲੀ ਹੋਈ ਹੈ। ਉਹ ਇਹ ਹੈ ਕਿ ਨਵਜੋਤ ਸਿੱਧੂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਸ ਕਰਕੇ ਪ੍ਰਚਾਰ ਕਰਨ ਨਹੀਂ ਗਏ ਕਿਉਂਕਿ ਉਨ੍ਹਾਂ ਨੂੰ ਪੰਡਤ ਵਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ ਅਤੇ ਜੇਕਰ ਉਹ ਦਿੱਲੀ 'ਚ ਪ੍ਰਚਾਰ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਕਰੀਅਰ 'ਤੇ ਅਸਰ ਪੈ ਸਕਦਾ ਹੈ। ਦੂਜੇ ਪਾਸੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਕਾਲੀ ਦਲ ਬਾਦਲ 'ਚ ਮੁੜ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਾਦਲ ਧੜੇ 'ਚ ਨਹੀਂ ਜਾਣਗੇ ਸਗੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਹੀ ਜੁੜੇ ਰਹਿਣਗੇ। ਉਨ੍ਹਾਂ ਅਕਾਲੀ ਦਲ 'ਚ ਮੁੜ ਵਾਪਸੀ ਦੀ ਚਰਚਾ ਨੂੰ ਰੱਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਨਵਜੋਤ ਸਿੱਧੂ ਬਾਰੇ ਫੈਲੀ ਨਵੀਂ ਅਫਵਾਹ!
ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਪੂਰੀ ਤਰ੍ਹਾਂ ਸ਼ਾਂਤ ਹੋ ਕੇ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਬਾਰੇ ਇਨ੍ਹੀਂ ਦਿਨੀਂ ਨਵੀਂ ਅਫਵਾਹ ਫੈਲੀ ਹੋਈ ਹੈ।
ਅਕਾਲੀ ਦਲ 'ਚ ਵਾਪਸੀ ਦੀਆਂ ਖਬਰਾਂ 'ਤੇ ਬੋਨੀ ਅਜਨਾਲਾ ਨੇ ਤੋੜੀ ਚੁੱਪ
ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਕਾਲੀ ਦਲ ਬਾਦਲ 'ਚ ਮੁੜ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਾਦਲ ਧੜੇ 'ਚ ਨਹੀਂ ਜਾਣਗੇ ਸਗੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਹੀ ਜੁੜੇ ਰਹਿਣਗੇ। ਉਨ੍ਹਾਂ ਅਕਾਲੀ ਦਲ 'ਚ ਮੁੜ ਵਾਪਸੀ ਦੀ ਚਰਚਾ ਨੂੰ ਰੱਦ ਕੀਤਾ ਹੈ।
ਟਕਸਾਲੀਆਂ 'ਤੇ ਵਰ੍ਹੇ ਮਜੀਠੀਆ, ਬੋਨੀ ਅਜਨਾਲਾ ਦੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ
ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਮੋਕਾਪ੍ਰਸਤ ਹਨ। ਇਹ ਵਿਚਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 13 ਫਰਵਰੀ ਦੀ ਰੈਲੀ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪਾਰਟੀ ਤੇ ਸਰਕਾਰ 'ਚ ਵੱਡੇ-ਵੱਡੇ ਅਹੁਦੇ ਹੰਡਾਉਣ ਤੋਂ ਬਾਅਦ ਔਖੇ ਵੇਲੇ ਪਾਰਟੀ ਨਾਲ ਖੜਨ ਦੀ ਬਜਾਏ ਮੌਕਾਪ੍ਰਸਤਾਂ ਵਲੋਂ ਜੋ ਕਾਰੇ ਕੀਤੇ ਜਾ ਰਹੇ ਹਨ...
ਪੈਰ ਫਿਸਲਣ ਕਾਰਨ ਡਿੱਗੇ ਸੁਖਬੀਰ ਬਾਦਲ, ਪੈਰ ਦੀ ਉਂਗਲ ਫ੍ਰੈਕਚਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਆਪਣੇ ਘਰ 'ਚ ਫਿਸਲ ਗਏ।
ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਕੈਨੇਡਾ ਤੋਂ ਪਰਤੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ
ਅੰਮ੍ਰਿਤਸਰ ਦੇ ਪਿੰਡ ਨੌਰੰਗਪੁਰ 'ਚ ਕੈਨੇਡਾ ਤੋਂ ਪਰਤੇ ਇਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਸ਼ੇਰਆਮ ਗੋਲੀਆਂ ਮਾਰ ਕੇ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਲੰਧਰ 'ਚ ਮੇਲੇ ਦੌਰਾਨ ਵਾਪਰੀ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਦੇਰ ਰਾਤ ਦੋਸਤਾਂ ਵਿਚਾਲੇ ਹੋਈ ਬਹਿਸ ਦੌਰਾਨ ਇਕ ਨੌਜਵਾਨ ਦਾ ਸਰਜੀਕਲ ਬਲੇਡ ਮਾਰ ਕੇ ਕਤਲ ਕਰ ਦਿੱਤਾ ਗਿਆ।
ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਸ੍ਰੀ ਰਾਮ ਤੀਰਥ 'ਚ ਕੁੜੀ-ਮੁੰਡੇ ਨੇ ਬਣਾਈ ਟਿਕ-ਟਾਕ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੀਡੀਓ ਬਣਾ ਕੇ ਟਿੱਕ-ਟਾਕ 'ਤੇ ਪਾਉਣ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਪਵਿੱਤਰ ਸਥਾਨ ਸ੍ਰੀ ਰਾਮ ਤੀਰਥ 'ਚ ਵੀ ਮੁੰਡੇ-ਕੁੜੀ ਨੇ ਇਕ ਭੱਦੇ ਗਾਣੇ 'ਤੇ ਵੀਡੀਓ ਬਣਾ ਕੇ ਟਿੱਕ-ਟਾਕ 'ਤੇ ਵਾਇਰਲ ਕਰ ਦਿੱਤੀ।
ਫਗਵਾੜਾ: ਕ੍ਰਾਸਿੰਗ ਲਾਈਨਾਂ 'ਤੇ ਟੁੱਟੀਆਂ ਬਿਜਲੀ ਦੀਆਂ ਤਾਰਾਂ ਨੇ ਰੋਕੀਆਂ ਰੇਲਾਂ
ਫਗਵਾੜਾ ਰੇਲਵੇ ਸਟੇਸ਼ਨ 'ਤੇ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਸਤਨਾਮਪੁਰ ਕ੍ਰਾਸਿੰਗ ਕੋਲ ਹਾਈਵੋਲਟੇਜ ਦੀਆਂ ਤਾਰਾਂ 'ਚ ਤਕੀਨੀਕ ਖਰਾਬੀ ਆਉਣ ਕਰਕੇ ਤਾਰਾਂ ਟੁੱਟ ਗਈਆਂ।
ਬੈਂਕ ਕਰਮਚਾਰੀਆਂ ਦੀ ਗਲਤੀ ਨੇ ਡੇਅਰੀ ਸੰਚਾਲਕ ਨੂੰ ਕੁਝ ਪਲ ਲਈ ਬਣਾਇਆ ਅਰਬਪਤੀ
ਰੂਪਨਗਰ ਜ਼ਿਲੇ ਦੇ ਪਿੰਡ ਮਹਿਤੋਤ ਵਿਖੇ ਦੀ ਬੈਂਕ ਦੀ ਬ੍ਰਾਂਚ ਦੇ ਕਰਮਚਾਰੀਆਂ ਨੇ ਇਕ ਅਜਿਹਾ ਕਾਰਨਾਮਾ ਕੀਤਾ, ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ।
ਤਰਨਤਾਰਨ ਨਗਰ ਕੀਰਤਨ ਧਮਾਕਾ : ਅੱਖਾਂ ਸਾਹਮਣੇ ਦਮ ਤੋੜ ਗਿਆ ਇਕਲੌਤਾ ਪੁੱਤ (ਵੀਡੀਓ)
ਤਰਨਤਾਰਨ ਦੇ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਹੋਏ ਧਮਾਕੇ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ।