Punjab Wrap Up : ਪੜ੍ਹੋ 8 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/08/2020 5:39:14 PM

ਜਲੰਧਰ (ਵੈੱਬ ਡੈਸਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ 2 ਘੰਟਿਆਂ 'ਚ ਥਰਮਲ ਪਲਾਂਟ ਬੰਦ ਕਰਾਉਣ ਦੇ ਬਿਆਨ 'ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ। ਮਜੀਠੀਆ ਨੇ ਕਿਹਾ ਹੈ ਕਿ ਜਿਹੜੇ ਥਰਮਲ ਪਲਾਂਟਾਂ ਦੇ ਕੇਸ ਕਾਂਗਰਸ ਦੀ ਸਰਕਾਰ ਹਾਰੀ ਹੈ, ਉਹ ਉਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰ ਚੁੱਕੇ ਹਨ। ਦੂਜੇ ਪਾਸੇ ਇੱਥੋਂ ਦੇ ਨਜ਼ਦੀਕੀ ਪਿੰਡ ਡਾਲੇਕੇ ਵਿਖੇ ਇਕ ਜ਼ਬਰਦਸਤ ਤੋਂ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਤਿਹਾਸਕ ਗੁਰਦੁਆਰਾ ਪਹੁਵਿੰਡ ਤੋਂ ਤਰਨਤਾਰਨ ਵਿਖੇ ਇਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜਿਸ ਦੌਰਾਨ ਇਹ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

'ਥਰਮਲ ਪਲਾਟਾਂ' ਦੇ ਬਿਆਨ 'ਤੇ ਮਜੀਠੀਆ ਨੇ ਜਾਖੜ ਨੂੰ ਸੁਣਾਈਆਂ ਖਰੀਆਂ-ਖਰੀਆਂ     
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ 2 ਘੰਟਿਆਂ 'ਚ ਥਰਮਲ ਪਲਾਂਟ ਬੰਦ ਕਰਾਉਣ ਦੇ ਬਿਆਨ 'ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ।

ਤਰਨਤਾਰਨ 'ਚ ਨਗਰ ਕੀਰਤਨ ਦੌਰਾਨ ਹੋਇਆ ਜ਼ਬਰਦਸਤ ਧਮਾਕਾ
ਇੱਥੋਂ ਦੇ ਨਜ਼ਦੀਕੀ ਪਿੰਡ ਡਾਲੇਕੇ ਵਿਖੇ ਇਕ ਜ਼ਬਰਦਸਤ ਤੋਂ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਤਿਹਾਸਕ ਗੁਰਦੁਆਰਾ ਪਹੁਵਿੰਡ ਤੋਂ ਤਰਨਤਾਰਨ ਵਿਖੇ ਇਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜਿਸ ਦੌਰਾਨ ਇਹ ਧਮਾਕਾ ਹੋ ਗਿਆ।

ਟਰੈਕਟਰ 'ਤੇ ਲਾੜੀ ਨੂੰ ਵਿਆਹੁਣ ਆਇਆ ਲਾੜਾ, ਦੇਖਦੇ ਰਹਿ ਗਏ ਲੋਕ (ਤਸਵੀਰਾਂ)     
ਇਕ ਪਾਸੇ ਜਿੱਥੇ ਅੱਜ ਦੇ ਮਾਡਰਨ ਯੁੱਗ 'ਚ ਵਿਆਹਾਂ ਮੌਕੇ ਲੋਕ ਲੱਖਾਂ ਰੁਪਏ ਖਰਚ ਕਰਦੇ ਹਨ, ਉਥੇ ਹੀ ਕਈ ਸੂਝਵਾਨ ਲੋਕਾਂ ਵੱਲੋਂ ਵਿਆਹ ਸ਼ਾਦੀ 'ਤੇ ਲੱਖਾਂ ਰੁਪਏ ਖਰਚਣ ਦੀ ਥਾਂ 'ਤੇ ਸਾਦੇ ਵਿਆਹ ਨੂੰ ਤਰਜੀਹ ਦਿੱਤੀ ਜਾ ਰਹੀ ਹੈ। 

ਖਰੜ 'ਚ 3 ਮੰਜ਼ਿਲਾ ਇਮਾਰਤ ਡਿਗੀ, ਕਈ ਲੋਕਾਂ ਦੇ ਦੱਬਣ ਦਾ ਖਦਸ਼ਾ     
ਇੱਥੇ ਸ਼ਨੀਵਾਰ ਨੂੰ ਖਰੜ-ਲਾਂਡਰਾ ਰੋਡ 'ਤੇ ਸਥਿਤ ਅੰਬਿਕਾ ਗਰੁੱਪ ਦੀ 3 ਮੰਜ਼ਿਲਾ ਇਮਾਰਤ ਡਿਗ ਗਈ। ਇਸ ਘਟਨਾ ਦੌਰਾਨ ਇਮਾਰਤ ਹੇਠਾਂ 8-10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਫਾਜ਼ਿਲਕਾ 'ਚ ਵੱਡੀ ਵਾਰਦਾਤ, ਬਰਗਰ ਦੇ 20 ਰੁਪਏ ਬਦਲੇ ਨੌਜਵਾਨ ਦਾ ਕਤਲ
ਬੀਤੀ ਰਾਤ ਫਾਜ਼ਿਲਕਾ ਵਿਚ ਬਰਗਰ ਦੇ ਸਿਰਫ 20 ਰੁਪਇਆਂ ਨੂੰ ਲੈ ਕੇ ਹੋਏ ਝਗੜੇ ਵਿਚ ਨੌਜਵਾਨ ਦੀ ਮੌਤ ਹੋ ਗਈ। 

ਸ੍ਰੀ ਦਰਬਾਰ ਸਾਹਿਬ ਵਿਖੇ 'ਟਿਕ-ਟਾਕ ਵੀਡੀਓ ਬਣਾਉਣਾ ਬੈਨ' ਦੇ ਲੱਗੇ ਪੋਸਟਰ     
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਟਿਕ-ਟਾਕ ਵੀਡੀਓ ਬਣਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 

ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਸ ਦੀ ਇਹ ਐਪ ਉਡਾਵੇਗੀ ਨੀਂਦ     
ਪਟਿਆਲਾ ਟ੍ਰੈਫ਼ਿਕ ਪੁਲਸ ਨੇ ਇਕ ਅਜਿਹੀ ਮੋਬਾਇਲ ਐਪ ਰੀ-ਲਾਂਚ ਕੀਤੀ ਹੈ, ਜਿਸ ਰਾਹੀਂ ਹਰ ਆਮ ਵਿਅਕਤੀ ਟ੍ਰੈਫਿਕ ਮਾਰਸ਼ਲ ਦਾ ਕੰਮ ਕਰ ਸਕਦਾ ਹੈ।

ਮਸਕਟ 'ਚ ਫਸੀਆਂ ਪੰਜਾਬ ਦੀਆਂ 11 ਕੁੜੀਆਂ, ਭਗਵੰਤ ਮਾਨ ਨੇ ਵੀਡੀਓ ਰਾਹੀਂ ਮੰਗੀ ਜਾਣਕਾਰੀ     
ਮਸਕਟ ਦੇ ਓਮਾਨ ਸ਼ਹਿਰ ਵਿਚ ਫਸੀਆਂ ਪੰਜਾਬ ਦੀਆਂ 11 ਕੁੜੀਆਂ ਨੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾਈ ਹੈ।

ਸ਼ਰਮਨਾਕ: ਪਟਿਆਲਾ 'ਚ ਮਿਲੀ ਮਾਸੂਮ ਬੱਚੀ ਦੀ 2 ਟੋਟੇ ਹੋਈ ਲਾਸ਼     
ਸ਼ਹਿਰ 'ਚ ਕਲਯੁੱਗੀ ਮਾਂ ਦੀ ਮਮਤਾ ਉਸ ਸਮੇਂ ਲੀਰੋ-ਲੀਰ ਹੋ ਗਈ, ਜਦੋਂ ਪਟਿਆਲਾ ਦੇ ਸਨੌਰੀ ਅੱਡੇ ਦੇ ਕੋਲ ਗੁਰਦੇਵ ਇਨਕਲੇਵ ਵਿਖੇ ਇਕ ਨਵ-ਜੰਮੀ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।

ਹੁਣ ਛੋਟੇ ਢੀਂਡਸਾ ਦੀ ਪਤਨੀ ਵੀ ਆਈ ਮੈਦਾਨ 'ਚ, ਅਕਾਲੀ ਦਲ ਨੂੰ ਦਿੱਤੀ ਚੁਣੌਤੀ     
''ਢੀਂਡਸਾ ਪਰਿਵਾਰ ਜਨਮ ਤੋਂ ਅਕਾਲੀ ਸੀ, ਹੈ ਅਤੇ ਰਹੇਗਾ ਪਰ ਢੀਂਡਸਾ ਪਰਿਵਾਰ 'ਤੇ ਉਂਗਲ ਉਠਾਉਣ ਵਾਲੇ ਕਦੇ ਵੀ ਸੱਚੇ ਅਕਾਲੀ ਜਾਂ ਟਕਸਾਲੀ ਨਹੀਂ ਹੋ ਸਕਦੇ।'' 

... ਤੇ ਹੁਣ ਪੰਜਾਬ ਦੇ ਸਕੂਲਾਂ 'ਚ 'ਕਰਾਟੇ' ਸਿੱਖਣਗੀਆਂ ਵਿਦਿਆਰਥਣਾਂ     
ਸਕੂਲੀ ਵਿਦਿਆਰਥਣਾਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਸਰਕਾਰ ਵਲੋਂ ਕਰਾਟੇ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ...

 ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਨੇ ਫੜੇ ਪਾਬੰਦੀਸ਼ੁਦਾ ਸ਼ਹਿਤੂਸ਼ ਸ਼ਾਲ     
ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਕਸਟਮ ਵਿਭਾਗ ਦੀ ਟੀਮ ਨੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਭੇਜੇ ਜਾ ਰਹੇ 100 ਪੀਸ ਪਾਬੰਦੀਸ਼ੁਦਾ ਸ਼ਹਿਤੂਸ਼ ਦੇ ਸ਼ਾਲ ਜ਼ਬਤ ਕੀਤੇ ਹਨ। 
 


 


Anuradha

Content Editor

Related News