Punjab Wrap Up : ਪੜ੍ਹੋ 4 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
Tuesday, Feb 04, 2020 - 06:03 PM (IST)
ਜਲੰਧਰ (ਵੈੱਬ ਡੈਸਕ) : ਸੁਲਤਾਨਵਿੰਡ ਖੇਤਰ ਵਿਚ ਚਿੱਟੇ ਦੀ ਲੈਬਾਰਟਰੀ ਚਲਾ ਰਹੇ 6 ਸਮੱਗਲਰਾਂ ਦੇ ਨਾਲ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਦੁਬਈ ਦੇ ਖਾਨ ਸਾਹਿਬ ਅਤੇ ਭਾਈਜਾਨ ਦਾ ਨਾਂ ਸਾਹਮਣੇ ਆਇਆ ਹੈ, ਜੋ ਪੰਜਾਬ ਵਿਚ ਇਸ ਡਰੱਗਜ਼ ਦੇ ਰੈਕੇਟ ਨੂੰ ਚਲਾ ਰਹੇ ਅੰਕੁਸ਼ ਕਪੂਰ ਦੇ ਸੰਪਰਕ ਵਿਚ ਸਨ। ਇਹੀ ਉਹ 2 ਨਾਂ ਹਨ, ਜੋ ਡਰੱਗ ਸਮੱਗਲਿੰਗ ਦੇ ਮਾਮਲੇ 'ਚ ਗੁਜਰਾਤ ਏ. ਟੀ. ਐੱਸ. ਨੂੰ ਲੋੜੀਂਦੇ ਸਨ। ਪੰਜਾਬ 'ਚ ਹੈਰੋਇਨ ਦੀ ਜ਼ਰੂਰਤ ਨੂੰ ਦੁਬਈ ਦਾ ਖਾਨ ਸਾਹਿਬ ਅਤੇ ਭਾਈਜਾਨ ਪੂਰਾ ਕਰ ਰਿਹਾ ਸੀ। ਦੂਜੇ ਪਾਸੇ ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਡੀ. ਐੱਸ. ਪੀ. ਅਤੁਲ ਸੋਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਅਤੁਲ ਸੋਨੀ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਤੁਲ ਸੋਨੀ ਵਲੋਂ ਪਤਨੀ 'ਤੇ ਗੋਲੀ ਚਲਾਉਣ ਨੂੰ ਪੁਲਸ ਵਿਭਾਗ ਨੇ ਅਪਰਾਧਿਕ ਕਿਸਮ ਦਾ ਰਵੱਈਆ ਦੱਸਿਆ ਸੀ ਅਤੇ ਨਾਲ ਹੀ ਸਰਕਾਰ ਨੂੰ ਅਤੁਲ ਸੋਨੀ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਵੀ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ
ਸੁਲਤਾਨਵਿੰਡ ਖੇਤਰ ਵਿਚ ਚਿੱਟੇ ਦੀ ਲੈਬਾਰਟਰੀ ਚਲਾ ਰਹੇ 6 ਸਮੱਗਲਰਾਂ ਦੇ ਨਾਲ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਦੁਬਈ ਦੇ ਖਾਨ ਸਾਹਿਬ ਅਤੇ ਭਾਈਜਾਨ ਦਾ ਨਾਂ ਸਾਹਮਣੇ ਆਇਆ ਹੈ...
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਡੀ. ਐੱਸ. ਪੀ. ਅਤੁਲ ਸੋਨੀ ਮੁਅੱਤਲ
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਡੀ. ਐੱਸ. ਪੀ. ਅਤੁਲ ਸੋਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਅਤੁਲ ਸੋਨੀ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਢੱਡਰੀਆਂਵਾਲਿਆਂ ਦਾ ਖੁਲਾਸਾ, ਐੱਸ. ਜੀ. ਪੀ. ਸੀ. ਦੀ ਸ਼ਹਿ 'ਤੇ ਮਿਲ ਰਹੀਆਂ ਧਮਕੀਆਂ
ਨਿਹੰਗ ਸਿੰਘਾਂ ਵਲੋਂ ਸੋਸ਼ਲ ਮੀਡੀਆ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਪਿੱਛੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਐੱਸ. ਜੀ. ਪੀ. ਸੀ. ਦਾ ਹੱਥ ਹੋਣ ਦੀ ਗੱਲ ਆਖੀ ਹੈ।
ਸੁੰਦਰੀਕਰਨ ਲਈ ਜਲ੍ਹਿਆਂਵਾਲਾ ਬਾਗ ਦੋ ਮਹੀਨਿਆਂ ਲਈ ਬੰਦ
ਦੇਸ਼ ਦੀ ਆਜ਼ਾਦੀ ਦੀ ਆਵਾਜ਼ ਚੁੱਕਣ ਵਾਲੇ ਇਤਿਹਾਸਕ ਸਥਾਨ ਜਲ੍ਹਿਆਂਵਾਲਾਬਾਗ ਨੂੰ ਮੈਂਟੇਨੈਂਸ ਲਈ ਦੋ ਮਹੀਨਿਆਂ ਲਈ ਬੰਦ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ: 194 ਕਿਲੋ ਤੋਂ ਬਾਅਦ ਮੁੱਖ ਮੁਲਜ਼ਮ ਦੇ ਘਰੋਂ ਫਿਰ ਫੜੀ ਗਈ ਵੱਡੀ ਮਾਤਰਾ 'ਚ ਹੈਰੋਇਨ
194 ਕਿਲੋਗ੍ਰਾਮ ਬਰਾਮਦ ਕੀਤੀ ਗਈ ਹੈਰੋਇਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਅੰਕੁਸ਼ ਕਪੂਰ ਦੇ ਘਰੋਂ ਅੱਜ ਤਿੰਨ ਕਿਲੋ 250 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ।
...ਤੇ ਹੁਣ ਫਰੀਦਕੋਟ 'ਚ ਮਿਲਿਆ 'ਕੋਰੋਨਾ ਵਾਇਰਸ' ਦਾ ਸ਼ੱਕੀ ਮਰੀਜ (ਵੀਡੀਓ)
ਚੀਨ 'ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਕਾਰਨ ਪੰਜਾਬ ਵੀ ਹਾਈ ਅਲਰਟ 'ਤੇ ਹੈ ਅਤੇ ਇਸੇ ਅਲਰਟ ਦੇ ਚੱਲਦਿਆਂ ਹੀ ਫਰੀਦਕੋਟ 'ਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ।
ਅੰਮ੍ਰਿਤਸਰ ਜੇਲ ਬ੍ਰੇਕ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਤਿੰਨ ਕਰਮਚਾਰੀ ਗ੍ਰਿਫਤਾਰ
ਕੇਂਦਰੀ ਜੇਲ 'ਚੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਜੇਲ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਨੀਮਾਜਰਾ 'ਚ ਗਲੇ 'ਤੇ ਕੁਹਾੜੀ ਮਾਰ ਔਰਤ ਦਾ ਬੇਰਹਿਮੀ ਨਾਲ ਕਤਲ
ਮਨੀਮਾਜਰਾ ਸਥਿਤ ਮਾੜੀ ਵਾਲਾ ਟਾਊਨ 'ਚ ਰਹਿਣ ਵਾਲੀ ਔਰਤ ਮਨਜੀਤ ਕੌਰ (42) ਦਾ ਮੰਗਲਵਾਰ ਸਵੇਰੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਮਾਂ ਦੀ ਦਵਾਈ ਲੈਣ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਲਹਿਰਾਗਾਗਾ ਵਿਖੇ ਲੁਟੇਰਿਆਂ ਵੱਲੋਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਮ੍ਰਿਤਕ ਨੌਜਵਾਨ ਦੀ i20 ਕਾਰ ਵੀ ਖੋਹ ਕੇ ਲੈ ਗਏ।