Punjab Wrap Up : ਪੜ੍ਹੋ 1 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Saturday, Feb 01, 2020 - 06:14 PM (IST)

Punjab Wrap Up : ਪੜ੍ਹੋ 1 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅਨਵਰ ਮਸੀਹ ਅਤੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ। ਅਨਵਰ ਮਸੀਹ ਉਹੀ ਸ਼ਖਸ ਹੈ ਜਿਸ ਦੀ ਅੰਮ੍ਰਿਤਸਰ ਸਥਿਤ ਕਿਰਾਏ 'ਤੇ ਦਿੱਤੀ ਕੋਠੀ 'ਚੋਂ ਇਕ ਹਜ਼ਾਰ ਕਰੋੜ ਰੁਪਏ ਦੀ ਡਰੱਗ ਬਰਾਮਦ ਹੋਈ ਹੈ। ਦੂਜੇ ਪਾਸੇ ਅੰਮ੍ਰਿਤਸਰ 'ਚ ਫੜੀ ਗਈ ਡਰੱਗ ਫੈਕਟਰੀ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਸ ਦੇ ਬਿਆਨ ਵੱਖ-ਵੱਖ ਹੋ ਗਏ ਹਨ। ਦਰਅਸਲ ਸ਼ੁੱਕਰਵਾਰ ਨੂੰ ਜਦੋਂ ਇਸ ਡਰੱਗ ਫੈਕਟਰੀ ਦਾ ਪਰਦਾਫਾਸ਼ ਹੋਇਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵਿਅਕਤੀ ਦੀ ਕੋਠੀ ਵਿਚ ਇਹ ਫੈਕਟਰੀ ਚੱਲ ਰਹੀ ਸੀ, ਉਸ ਅਨਵਰ ਮਸੀਹ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲਾ : ਬੈਂਸ ਨੇ ਜਾਰੀ ਕੀਤੀਆਂ ਮਜੀਠੀਆ ਤੇ ਅਨਵਰ ਮਸੀਹ ਦੀਆਂ ਤਸਵੀਰਾਂ     
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅਨਵਰ ਮਸੀਹ ਅਤੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ। 

ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲੇ 'ਚ ਕੈਪਟਨ ਤੇ ਪੁਲਸ ਦੇ ਵੱਖ-ਵੱਖ ਬਿਆਨ     
ਅੰਮ੍ਰਿਤਸਰ 'ਚ ਫੜੀ ਗਈ ਡਰੱਗ ਫੈਕਟਰੀ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਸ ਦੇ ਬਿਆਨ ਵੱਖ-ਵੱਖ ਹੋ ਗਏ ਹਨ। ਦਰਅਸਲ ਸ਼ੁੱਕਰਵਾਰ ਨੂੰ ਜਦੋਂ ਇਸ ਡਰੱਗ ਫੈਕਟਰੀ ਦਾ ਪਰਦਾਫਾਸ਼ ਹੋਇਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵਿਅਕਤੀ ਦੀ ਕੋਠੀ ਵਿਚ ਇਹ ਫੈਕਟਰੀ ਚੱਲ ਰਹੀ ਸੀ, ਉਸ ਅਨਵਰ ਮਸੀਹ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। 

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਲੱਗੀ ਹੈ ਸਟੀਕਰਾਂ 'ਤੇ ਪਾਬੰਦੀ, ਵਕੀਲ ਨੇ ਕੀਤਾ ਖੁਲਾਸਾ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪਿਛਲੇ ਦਿਨੀਂ ਇਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਹੁਣ ਕਾਰਾਂ ਅਤੇ ਦੋ ਪਹੀਆ ਵਾਹਨਾਂ 'ਤੇ ਕੋਈ ਪ੍ਰੈੱਸ, ਪੁਲਸ, ਆਰਮੀ ਅਤੇ ਕੋਰਟ ਨਾਲ ਸਬੰਧਿਤ ਸਟੀਕਰ ਨਹੀਂ ਲਾ ਸਕਦੇ। 

9 ਸਾਲਾ ਬੱਚੇ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ, ਘਟਨਾ CCTV 'ਚ ਕੈਦ     
 ਤਰਨਤਾਰਨ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਗੁਟਕਾ ਸਾਹਿਬ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਘੱਟ ਰਹੀ ਸੀ।

ਬਾਦਲਾਂ ਲਈ ਮੁੱਛ ਦਾ ਸਵਾਲ ਬਣੀ 'ਢੀਂਡਸਿਆਂ' ਦੇ ਗੜ੍ਹ 'ਚ ਰੱਖੀ ਰੈਲੀ     
ਢੀਂਡਸਾ ਪਰਿਵਾਰ ਨਾਲ ਰਿਸ਼ਤਿਆਂ 'ਚ ਤਰੇੜ ਆਉਣ ਤੋਂ ਬਾਅਦ ਸੰਗਰੂਰ ਵਿਚ 2 ਫਰਵਰੀ ਨੂੰ ਰੱਖੀ ਰੈਲੀ ਬਾਦਲਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ।

ਜੇਕਰ ਤੁਸੀਂ ਵੀ 'ਚੰਡੀਗੜ੍ਹ' ਜਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ... (ਵੀਡੀਓ)     
ਜੇਕਰ ਤੁਸੀਂ ਚੰਡੀਗੜ੍ਹ 'ਚ ਐਂਟਰ ਕਰ ਰਹੇ ਹੋ ਤਾਂ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ 'ਚ ਮੋਟੇ ਚਲਾਨ ਕੱਟੇ ਜਾ ਰਹੇ ਹਨ। 

ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਦਾ ਦਿਹਾਂਤ     
ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। 

ਹੁਣ ਲੁਧਿਆਣਾ 'ਚ 'ਪਿਟਬੁੱਲ' ਦੀ ਅੱਤ, ਬੁਰੀ ਤਰ੍ਹਾਂ ਜਬਾੜੇ 'ਚ ਲਿਆ ਬੱਚਾ     
 ਜਲੰਧਰ 'ਚ ਪਿਟਬੁੱਲ ਵਲੋਂ ਬੱਚੇ ਨੂੰ ਨੋਚੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਲੁਧਿਆਣਾ 'ਚ ਵੀ ਪਿਟਬੁੱਲ ਦੀ ਅੱਤ ਸਾਹਮਣੇ ਆਈ ਹੈ ਟਿੱਬਾ ਰੋਡ ਦੇ ਗੁਰਮੇਲ ਨਗਰ 'ਚ ਪਿਟਬੁੱਲ ਨੇ 10 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਆਪਣੇ ਜਬਾੜੇ 'ਚ ਲੈ ਲਿਆ। 

ਪੰਜ ਤੱਤਾਂ 'ਚ ਵਿਲੀਨ ਹੋਏ ਡਾ. ਦਲੀਪ ਕੌਰ ਟਿਵਾਣਾ     
 ਪੰਜਾਬੀ ਸਾਹਿਤ ਜਗਤ ਦੀ ਮਹਾਨ ਹਸਤੀ ਡਾ. ਦਲੀਪ ਕੌਰ ਟਿਵਾਣਾ ਦਾ ਅੰਤਿਮ ਸਸਕਾਰ ਅੱਜ ਰਾਜਪੁਰਾ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

ਵੀਡੀਓ 'ਚ ਸੁਣੋ ਐਸਿਡ ਅਟੈਕ ਫਾਈਟਰ ਦੀ ਦਿਲ ਦਹਿਲਾਉਣ ਵਾਲੀ ਦਾਸਤਾਨ     
ਬਠਿੰਡਾ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ 'ਤੇ 31 ਜਨਵਰੀ 2011 ਨੂੰ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ। ਤੇਜ਼ਾਬ ਸੁੱਟਣ ਵਾਲਾ ਕੋਈ ਨਹੀਂ ਸਗੋਂ ਅਮਨਪ੍ਰੀਤ ਦਾ ਜੀਜਾ ਹੀ ਸੀ।

'ਆਪ' ਨੇ ਹਾਈਕੋਰਟ ਦੇ ਜੱਜ ਤੋਂ ਮੰਗੀ ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲੇ ਦੀ ਜਾਂਚ     
 ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ 'ਚ ਵੱਡੀ ਮਾਤਰਾ 'ਚ ਫੜੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ ...

...ਤੇ ਚੁੱਪੀ ਧਾਰ ਕੇ ਦੋਹਾਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦੇ ਨੇ 'ਨਵਜੋਤ ਸਿੱਧੂ'     
 ਸਟਾਰ ਪ੍ਰਚਾਰਕ ਦੇ ਤੌਰ 'ਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 3 ਦਿਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ...

 


Related News