Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/27/2020 6:22:16 PM

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਲਾਅਰਾ ਲਾ ਕੇ ਫਿਰ ਮੁੱਕਰ ਗਏ ਹਨ ਕਿਉਂਕਿ ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਗਣਤੰਤਰ ਦਿਵਸ 'ਤੇ ਸਮਾਰਟਫੋਨ ਵੰਡਣ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰਨਗੇ ਅਤੇ ਇਸ ਦੇ ਤਹਿਤ 1.6 ਲੱਖ ਸਮਾਰਟਫੋਨ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ। ਕੈਪਟਨ ਦਾ ਇਹ ਦਾਅਵਾ ਤਾਂ ਸੱਚ ਨਹੀਂ ਹੋਇਆ ਪਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਜ਼ਰੂਰ ਫਸ ਗਏ ਹਨ। ਦੂਜੇ ਪਾਸੇ ਬਟਾਲਾ ਦੇ ਪਿੰਡ ਹਰਪੁਰਾ 'ਚ ਰੰਜਿਸ਼ ਦੇ ਚੱਲਦਿਆਂ ਕਾਂਗਰਸੀ ਸਰਪੰਚ ਦੇ ਪੁੱਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਲਾਅਰਾ ਲਾ ਕੇ ਮੁੱਕਰੇ ਕੈਪਟਨ ਪਰ ਫਸ ਗਏ 'ਸੁਖਜਿੰਦਰ ਰੰਧਾਵਾ'     
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਲਾਅਰਾ ਲਾ ਕੇ ਫਿਰ ਮੁੱਕਰ ਗਏ ਹਨ ਕਿਉਂਕਿ ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਗਣਤੰਤਰ ਦਿਵਸ 'ਤੇ ਸਮਾਰਟਫੋਨ ਵੰਡਣ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰਨਗੇ...

ਬਟਾਲਾ 'ਚ ਵੱਡੀ ਵਾਰਦਾਤ : ਕਾਂਗਰਸੀ ਸਰਪੰਚ ਦੇ ਪੁੱਤ ਨੂੰ ਗੋਲੀਆਂ ਨਾਲ ਭੁੰਨ੍ਹਿਆ     
ਬਟਾਲਾ ਦੇ ਪਿੰਡ ਹਰਪੁਰਾ 'ਚ ਰੰਜਿਸ਼ ਦੇ ਚੱਲਦਿਆਂ ਕਾਂਗਰਸੀ ਸਰਪੰਚ ਦੇ ਪੁੱਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਸੁਖਬੀਰ ਨੇ ਕੀਤਾ ਕੈਪਟਨ ਪਰਿਵਾਰ ਤੇ ਹਿਟਲਰ ਦੇ ਸੰਬੰਧਾਂ ਦਾ ਖੁਲਾਸਾ (ਵੀਡੀਓ)     
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਰਸਿਮਰਤ ਕੌਰ ਬਾਦਲ ਦੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ ਸਨ। 

ਗਣਤੰਤਰਤਾ ਦਿਵਸ ਮੌਕੇ ਧਰਮਸੋਤ ਦੀ ਵੀ ਫਿਸਲੀ ਜ਼ੁਬਾਨ (ਵੀਡੀਓ)
ਗਣਤੰਤਰ ਦਿਹਾੜੇ ਨੂੰ ਆਜ਼ਾਦੀ ਦਿਵਸ ਦੱਸ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਇਹ ਵੀਡੀਓ 26 ਜਨਵਰੀ ਤੋਂ ਇਕ ਦਿਨ ਪਹਿਲਾਂ ਦੀ ਹੈ।

ਮੁਕਤਸਰ ਤੋਂ ਬਾਅਦ ਹੁਣ ਬਠਿੰਡਾ ’ਚ ਟਿੱਡੀ ਦਲ ਨੇ ਕਮਲੇ ਕੀਤੇ ਕਿਸਾਨ     
 ਰਾਜਸਥਾਨ 'ਚ ਟਿੱਡੀ ਦਲ ਨੇ ਹਮਲਾ ਕਰ ਜਿਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ, ਉਥੇ ਹੀ ਹੁਣ ਪੰਜਾਬ 'ਚ ਵੀ ਟਿੱਡੀ ਦਲ ਨੇ ਫਸਲਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। 

ਲੋਕਾਂ ਦਾ ਢਿੱਡ ਭਰਨ ਵਾਲੇ ਚੰਡੀਗੜ੍ਹ ਦੇ 'ਲੰਗਰ ਬਾਬਾ' ਨੂੰ ਮਿਲਿਆ ਪਦਮਸ਼੍ਰੀ     
ਕਿਸੇ ਲਈ ਵੀ ਪਦਮਸ਼੍ਰੀ ਵਰਗਾ ਵੱਡਾ ਸਨਮਾਨ ਮਿਲਣਾ ਬਹੁਤ ਮਾਣ ਦੀ ਗੱਲ ਹੈ । ਪੀ. ਜੀ. ਆਈ. ਪਲਮਨਰੀ ਮੈਡੀਸਨ ਵਿਭਾਗ ਦੇ ਸੀਨੀਅਰ ਪ੍ਰੋ. ਡੀ. ਬਹਿਰਾ ਨੂੰ ਦੇਸ਼ ਦੇ ਸਰਵਉੱਚ ਸਨਮਾਨ ਪਦਮਸ਼੍ਰੀ ਵਲੋਂ ਨਿਵਾਜ਼ਿਆ ਗਿਆ ਹੈ। 

ਬੇੜਾ ਗਰਕ : ਸ਼ਮਸ਼ਾਨਘਾਟ 'ਚ ਲਕੜਾਂ ਵੀ ਨਹੀਂ ਛੱਡ ਰਹੇ ਇਸ ਪਿੰਡ ਦੇ ਨਸ਼ੇੜੀ     
ਨਸ਼ੇੜੀ ਨੌਜਵਾਨਾਂ ਨੇ ਸ਼ਰਮਿੰਦਗੀ ਦੀਆਂ ਸਾਰੀਆਂ ਹੱਦਾਂ ਉਸ ਸਮੇਂ ਪਾਰ ਕਰ ਦਿੱਤੀਆਂ, ਜਦੋਂ ਉਹ ਗਿੱਦੜਬਾਹਾ ਦੇ ਲਾਈਨੋਂ ਪਾਰ ਇਲਾਕੇ 'ਚ ਬਣੇ ਸ਼ਮਸ਼ਾਨਘਾਟ 'ਚੋਂ ਮੁਰਦੇ ਨੂੰ ਜਲਾਉਣ ਵਾਲੀਆਂ ਲਕੜਾਂ ਨੂੰ ਚੋਰੀ ਕਰਕੇ ਲੈ ਗਏ।

ਕੈਪਟਨ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ     
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਇੱਥੇ 71ਵੇਂ ਗਣਤੰਤਰ ਦਿਵਸ ਸਮਾਰੋਹ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ 15 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ।

ਗਣਤੰਤਰ ਦਿਵਸ 'ਤੇ 11 ਪੁਲਸ ਅਧਿਕਾਰੀ 'ਮੁੱਖ ਮੰਤਰੀ ਪੁਲਸ ਮੈਡਲ' ਨਾਲ ਸਨਮਾਨਿਤ     
ਗਣਤੰਤਰ ਦਿਵਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਪੁਲਸ ਦੇ 11 ਅਫਸਰਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਸਦਕਾ 'ਮੁੱਖ ਮੰਤਰੀ ਪੁਲਸ ਮੈਡਲ' ਨਾਲ ਸਨਮਾਨਿਤ ਕੀਤਾ ਗਿਆ। 

ਪਰਮਿੰਦਰ ਸਿੰਘ ਢੀਂਡਸਾ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਨੇਕ ਸਲਾਹ     
ਜ਼ਿਲਾ ਸੰਗਰੂਰ 'ਚ ਅਕਾਲੀ ਸਿਆਸਤ ਦਿਨੋਂ-ਦਿਨ ਭੱਖਦੀ ਜਾ ਰਹੀ ਹੈ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿੱਥੇ 2 ਫਰਵਰੀ ਦੀ ਸੰਗਰੂਰ ਰੈਲੀ ਸਬੰਧੀ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਕੈਪਟਨ ਸਰਕਾਰ ਅਤੇ ਢੀਂਡਸਾ ਪਰਿਵਾਰ ਨੂੰ ਭੰਡਣ 'ਤੇ ਲੱਗਾ ਹੋਇਆ ਹੈ...

ਸੁਖਬੀਰ ਬਾਦਲ ਨੇ ਪੁਲਸ ਪ੍ਰਸ਼ਾਸਨ 'ਤੇ ਲਗਾਏ ਵੱਡੇ ਦੋਸ਼ (ਵੀਡੀਓ)     
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਪੁਲਸ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਾਂਗਰਸ ਦੇ ਇਸ਼ਾਰੇ 'ਤੇ ਚੱਲ ਰਹੇ ਹਨ। 

ਚੰਡੀਗੜ੍ਹ : ਬੱਚੇ ਨੂੰ ਬੈੱਡ ’ਚ ਬੰਦ ਕਰ ਮਾਂ ਪ੍ਰੇਮੀ ਨਾਲ ਫਰਾਰ, ਮਾਸੂਮ ਦੀ ਮੌਤ     
ਚੰਡੀਗੜ੍ਹ ਦੇ ਬੁੜੈਲ 'ਚ ਇਕ ਕਲਯੁਗੀ ਮਾਂ ਨੇ ਪ੍ਰੇਮੀ ਦੇ ਚੱਕਰ 'ਚ ਆਪਣੇ ਹੀ ਬੱਚੇ ਦੀ ਜਾਨ ਲੈ ਲਈ। 
 


Anuradha

Content Editor

Related News