Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Thursday, Jan 23, 2020 - 06:16 PM (IST)

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਣੀਆਂ ਦੇ ਮੁੱਦੇ 'ਤੇ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ, ਜਿਸ 'ਚ ਸੱਦਾ ਨਾ ਮਿਲਣ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵਲੋਂ ਪੰਜਾਬ ਭਵਨ ਬਾਹਰ ਧਰਨਾ ਲਾਇਆ ਗਿਆ। ਇਸ ਦੌਰਾਨ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੁਲਸ ਨਾਲ ਧੱਕਾਮੁੱਕੀ ਵੀ ਹੋਈ, ਜਦੋਂ ਉਨ੍ਹਾਂ ਨੂੰ ਪੰਜਾਬ ਭਵਨ 'ਚ ਜਾਣ ਤੋਂ ਰੋਕਿਆ ਗਿਆ। ਦੂਜੇ ਪਾਸੇ ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਸਾਥੀ ਵਿਕਰਮ ਸਿੰਘ ਬਬੇਹਾਲੀ ਖਿਲਾਫ ਕਾਨੂੰਨੀ ਕਾਰਵਾਈ ਲਈ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਪਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਮੌਜੂਦਗੀ 'ਚ ਪ੍ਰੋ. ਸਰਚਾਂਦ ਸਿੰਘ ਅਤੇ ਸ਼ਮਸ਼ੇਰ ਸਿੰਘ ਜੇਠੂਵਾਲ ਵਲੋਂ ਦਰਖਾਸਤਾਂ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਤੋਂ ਨਾਰਾਜ਼ ਬੈਂਸ ਨੇ ਲਾਇਆ ਧਰਨਾ, ਪੁਲਸ ਨਾਲ ਹੋਈ ਧੱਕਾ-ਮੁੱਕੀ     
 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਣੀਆਂ ਦੇ ਮੁੱਦੇ 'ਤੇ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ, ਜਿਸ 'ਚ ਸੱਦਾ ਨਾ ਮਿਲਣ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵਲੋਂ ਪੰਜਾਬ ਭਵਨ ਬਾਹਰ ਧਰਨਾ ਲਾਇਆ ਗਿਆ। 

ਢੱਡਰੀਆਂ ਵਾਲੇ ਖਿਲਾਫ ਸਿੱਖ ਜਥੇਬੰਦੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ     
ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖਤਿਆਰ ਕਰਨ ਜਾ ਰਿਹਾ ਹੈ। 

ਪਾਣੀਆਂ ਦੇ ਮੁੱਦੇ 'ਤੇ ਆਲ ਪਾਰਟੀ ਮੀਟਿੰਗ ਖਤਮ, 'ਕੈਪਟਨ' ਨੇ ਕਹੀਆਂ ਵੱਡੀਆਂ ਗੱਲਾਂ     
ਪੰਜਾਬ 'ਚ ਪਾਣੀਆਂ ਦੇ ਮੁੱਦੇ ਸਬੰਧੀ ਪੰਜਾਬ ਭਵਨ ਵਿਖੇ ਆਲ ਪਾਰਟੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ, ਜਿਸ 'ਚ ਵੱਖ-ਵੱਖ ਦਲਾਂ ਨੇ ਹਿੱਸਾ ਲਿਆ। 

ਹੁਸ਼ਿਆਰਪੁਰ 'ਚ ਸ਼ਰਮਨਾਕ ਘਟਨਾ, 15 ਸਾਲਾ ਲੜਕੀ ਨਾਲ ਜਬਰ-ਜ਼ਨਾਹ     
ਇਥੋਂ ਦੇ ਇਕ ਪਿੰਡ 'ਚੋਂ 15 ਸਾਲਾ ਲੜਕੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  

ਰਾਜਨੀਤੀ 'ਚ ਹਿੱਸਾ ਲੈਣ 'ਤੇ ਜਾਣੋ ਕੀ ਬੋਲੇ ਭਾਈ ਲੌਂਗੋਵਾਲ     
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਹੀ ਸੰਸਥਾਵਾਂ ਸਿੱਖਾਂ ਦੀਆਂ ਨੁਮਾਇੰਦਾ ਜਮਾਤਾਂ ਹਨ। 

ਹੁਸ਼ਿਆਰਪੁਰ: 20 ਸਾਲਾ ਲਈ ਜੇਲ ਪੁੱਜਾ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ
ਹੁਸ਼ਿਆਰਪੁਰ ਦੀ ਅਦਾਲਤ ਨੇ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਇਕ 35 ਸਾਲਾ ਵਿਅਕਤੀ ਨੂੰ 20 ਸਾਲ ਜੇਲ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ 80 ਹਜ਼ਾਰ ਦੇ ਕਰੀਬ ਜੁਰਮਾਨਾ ਵੀ ਲਗਾਇਆ ਹੈ। 

ਦਿਓਰ ਕਈ ਦਿਨ ਭਰਜਾਈ 'ਤੇ ਢਾਹੁੰਦਾ ਰਿਹੈ ਜ਼ੁਲਮ, ਵੀਡੀਓ 'ਚ ਸੁਣੋ ਪੂਰਾ ਮਾਮਲਾ     
ਬਰਨਾਲਾ ਵਿਚ ਇਕ ਔਰਤ ਜਿਸ ਸਹੁਰੇ ਘਰ ਨੂੰ ਆਪਣਾ ਮੰਨ ਕੇ ਆਈ ਸੀ, ਓਹੀ ਘਰ ਉਸ ਲਈ ਕੈਦਖਾਨਾ ਬਣ ਜਾਵੇਗਾ, ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। 

'ਕਰੋਨਾ ਵਾਇਰਸ' ਨੂੰ ਲੈ ਕੇ ਮੋਹਾਲੀ-ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ     
ਪੰਜਾਬ ਦੇ ਸਿਹਤ ਵਿਭਾਗ ਵਲੋਂ ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ 'ਤੇ ਕਰੋਨਾ ਵਾਇਰਸਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਦੋਵੇਂ ਹਵਾਈ ਅੱਡਿਆਂ 'ਤੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਯਾਤਰੀਆਂ ਦੀ ਸਪੈਸ਼ਲ ਸਕਰੀਨਿੰਗ ਸ਼ੁਰੂ ਕੀਤੀ ਜਾਵੇ। 

ਮਨੀਮਾਜਰਾ 'ਚ ਰੂਹ ਕੰਬਾਊ ਵਾਰਦਾਤ, ਪਰਿਵਾਰ ਦੇ 3 ਜੀਆਂ ਦਾ ਬੇਰਹਿਮੀ ਨਾਲ ਕਤਲ (ਵੀਡੀਓ)     
ਮਨੀਮਾਜਰਾ ਦੇ ਮਾਡਰਨ ਕੰਪਲੈਕਸ 'ਚ ਇੱਕੋ ਪਰਿਵਾਰ ਦੇ 3 ਜੀਆਂ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

2022 ਦੀਆਂ ਅਸੈਂਬਲੀ ਚੋਣਾਂ ’ਚ ਪਾਰਟੀ ਚਿਹਰੇ ਵਜੋਂ ਨਵਜੋਤ ਸਿੱਧੂ ਨੂੰ ਉਭਾਰੇਗੀ ਕਾਂਗਰਸ!     
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਹੋਣ ਮਗਰੋਂ ਮੰਤਰੀ ਦਾ ਅਹੁਦਾ ਛੱਡਣ ਵਾਲੇ ਪੰਜਾਬ ਦੇ ਬਹੁ-ਚਰਚਿਤ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਪਾਰਟੀ ਦੇ ਸਟਾਰ ਪ੍ਰਚਾਰਕਾਂ ’ਚ ਸ਼ਾਮਲ ਕੀਤਾ ਗਿਆ ਹੈ। 

ਬਠਿੰਡਾ ਦੀ ਕੇਂਦਰੀ ਜੇਲ ਫਿਰ ਵਿਵਾਦਾਂ 'ਚ, ਬਰਾਮਦ ਹੋਏ 7 ਮੋਬਾਇਲ     
ਬਠਿੰਡਾ ਦੀ ਕੇਂਦਰੀ ਜੇਲ ਫਿਰ ਵਿਵਾਦਾਂ 'ਚ ਆ ਗਈ ਹੈ। ਜੇਲ 'ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਬਰਾਮਦ ਕੀਤੇ ਗਏ ਹਨ।

ਜਲੰਧਰ: ਗੈਸ-ਸਿਲੰਡਰ ਫੱਟਣ ਨਾਲ ਵਾਪਰਿਆ ਹਾਦਸਾ, 6 ਮੈਂਬਰ ਝੁਲਸੇ     
 ਜਲੰਧਰ ਦੇ ਕਾਦੀਆਂ ਪਿੰਡ 'ਚ ਇਕ ਘਰ 'ਚ ਗੈਸ ਸਿਲੰਡਰ ਫੱਟਣ ਨਾਲ ਇਕ ਪਰਿਵਾਰ ਦੇ 6 ਮੈਂਬਰ ਝੁਲਸ ਗਏ। 


Anuradha

Content Editor

Related News