Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Thursday, Dec 12, 2019 - 05:57 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਟਵਿੱਟਰ ਜੰਗ ਸ਼ੁਰੂ ਹੋ ਗਈ ਹੈ। ਜਿੱਥੇ ਸੁਖਬੀਰ ਬਾਦਲ ਨੇ ਟਵੀਟ ਕਰਕੇ ਮਨਪ੍ਰੀਤ ਬਾਦਲ 'ਤੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ਦਾ ਦੋਸ਼ ਲਾਇਆ ਹੈ, ਉੱਥੇ ਹੀ ਮਨਪ੍ਰੀਤ ਬਾਦਲ ਨੇ ਵੀ ਕੋਰੇ ਸ਼ਬਦਾਂ 'ਚ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਨਾਲ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ 'ਚ ਕੋਈ ਵੱਡਾ ਅਹੁਦਾ ਦੇਣ ਦੀਆਂ ਚਰਚਾਵਾਂ ਨੇ ਇਸ ਸਮੇਂ ਪੂਰਾ ਜ਼ੋਰ ਫੜ੍ਹਿਆ ਹੋਇਆ ਹੈ ਪਰ ਇਸ ਸਬੰਧੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 'ਰਾਜੇ' ਮਤਲਬ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਂਸ਼ਨ 'ਚ ਪਾ ਦਿੱਤਾ ਹੈ ਕਿਉਂਕਿ ਇਸ ਗੱਲ ਦਾ ਕੁਨੈਕਸ਼ਨ ਸਿੱਧੂ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਸੁਖਬੀਰ ਤੇ ਮਨਪ੍ਰੀਤ ਬਾਦਲ 'ਚ ਛਿੜੀ ਟਵਿੱਟਰ ਜੰਗ, ਕੀਤਾ ਪਲਟਵਾਰ     
ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਟਵਿੱਟਰ ਜੰਗ ਸ਼ੁਰੂ ਹੋ ਗਈ ਹੈ। 

ਰਾਜੇ ਨੇ 'ਰਾਜੇ' ਨੂੰ ਪਾਈ ਟੈਂਸ਼ਨ, ਸਿੱਧੂ ਨਾਲ ਜੁੜਿਆ ਕੁਨੈਕਸ਼ਨ     
ਕਾਂਗਰਸ ਨਾਲ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ 'ਚ ਕੋਈ ਵੱਡਾ ਅਹੁਦਾ ਦੇਣ ਦੀਆਂ ਚਰਚਾਵਾਂ ਨੇ ਇਸ ਸਮੇਂ ਪੂਰਾ ਜ਼ੋਰ ਫੜ੍ਹਿਆ ਹੋਇਆ ਹੈ...

ਲੁਧਿਆਣਾ ਦੇ ਥਾਣਿਆਂ 'ਚ ਡਿਗੀ 'ਬਿਜਲੀ', ਘੁੱਪ ਹਨ੍ਹੇਰੇ 'ਚ ਕੰਮ ਕਰ ਰਹੇ ਮੁਲਾਜ਼ਮ     
ਲੁਧਿਆਣਾ ਦੇ ਥਾਣਿਆਂ 'ਚ ਉਸ ਸਮੇਂ ਬਿਜਲੀ ਡਿਗ ਗਈ, ਜਦੋਂ ਬਿਜਲੀ ਵਿਭਾਗ ਨੇ ਸਖਤ ਕਾਰਵਾਈ ਕਰਦੇ ਹੋਏ ਬਿੱਲਾਂ ਦਾ ਭੁਗਤਾਨ ਨਾ ਕਰਨ ਕਾਰਨ ਇਨ੍ਹਾਂ ਥਾਣਿਆਂ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਤੋਂ ਬਾਅਦ ਥਾਣਿਆਂ 'ਚ ਅਚਾਨਕ ਘੁੱਪ-ਹਨੇਰਾ ਛਾ ਗਿਆ।

ਪੰਜਾਬ 'ਨਸ਼ਿਆਂ' 'ਚ ਪੂਰੇ ਦੇਸ਼ 'ਚੋਂ ਮੋਹਰੀ, ਆਂਕੜੇ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ
ਪੰਜਾਬ ਇਸ ਕਦਰ ਨਸ਼ਿਆਂ ਦੇ ਦਲਦਲ 'ਚ ਫਸ ਚੁੱਕਾ ਹੈ ਕਿ ਪੂਰੇ ਦੇਸ਼ 'ਚੋਂ ਸਭ ਤੋਂ ਮੋਹਰੀ ਬਣ ਗਿਆ ਹੈ। ਨਸ਼ਿਆਂ ਸਬੰਧੀ ਗ੍ਰਹਿ ਮੰਤਰਾਲੇ ਦੀ ਰਿਪੋਰਟ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ, ਜਿਸ ਨਾਲ ਕਿ ਪੰਜਾਬੀਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। 

ਮਲੇਸ਼ੀਆ 'ਚ ਫਸੀ ਪੰਜਾਬ ਦੀ ਧੀ ਪਰਤੀ ਵਤਨ, ਸੁਣਾਈ ਹੱਡਬੀਤੀ     
ਵਿਦੇਸ਼ ਦੀ ਧਰਤੀ 'ਤੇ ਤਸ਼ੱਦਦ ਝੱਲਣ ਤੋਂ ਬਾਅਦ ਪੰਜਾਬ ਦੀ ਧੀ ਅੱਜ ਕਈ ਯਤਨਾਂ ਬਾਅਦ ਵਤਨ ਪਰਤ ਆਈ ਹੈ।

ਸਿੱਧੂ ਨੂੰ ਕਈ ਮਹੀਨਿਆਂ ਤੋਂ ਨਹੀਂ ਮਿਲ ਰਹੀ ਤਨਖਾਹ     
ਹਮੇਸ਼ਾ ਚਰਚਾ ’ਚ ਰਹਿਣ ਵਾਲੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਸਤੀਫੇ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਨਹੀਂ ਮਿਲੀ।

ਫਰੀਦਕੋਟ : ਪੈਰੋਲ ’ਤੇ ਆਏ ਬਦਮਾਸ਼ ਰਾਜਵਿੰਦਰ ਘਾਲੀ ਦਾ ਕਤਲ, ਲਾਸ਼ ਖੇਤਾਂ ’ਚੋਂ ਬਰਾਮਦ (ਵੀਡੀਓ)     
2012 'ਚ ਬਹੁ-ਚਰਚਿਤ ਨਾਬਾਲਿਗ ਅਗਵਾ ਕਾਂਡ ਦੇ ਮੁਲਜ਼ਮ ਬਦਮਾਸ਼ ਰਾਜਵਿੰਦਰ ਘਾਲੀ ਦੀ ਲਾਸ਼ ਕੋਟਕਪੂਰਾ ਦੇ ਨੇੜਲੇ ਖੇਤਾਂ ’ਚੋਂ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। 

ਬਰਨਾਲਾ : ਵਿਆਹ 'ਚ ਪਕੌੜਿਆਂ 'ਤੇ ਹੰਗਾਮਾ, ਵੇਟਰ 'ਤੇ ਪਲਟੀ ਗਰਮ ਤੇਲ ਦੀ ਕੜਾਹੀ     
ਬਰਨਾਲਾ ਦੇ ਧਨੌਲਾ ਰੋਡ 'ਤੇ ਸਥਿਤ ਮੈਰੀਲੈਂਡ ਪੈਲੇਸ ਵਿਚ ਕੇਟਰਿੰਗ ਦੀ ਸਰਵਿਸ ਦੇ ਰਹੇ ਰਿੰਕੂ ਨਾਂ ਦੇ ਨੌਜਵਾਨ 'ਤੇ ਗਰਮ ਤੇਲ ਨਾਲ ਭਰੀ ਕੜਾਹੀ ਪਲਟ ਦਿੱਤੀ ਗਈ। ਰਿੰਕੂ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਤਰਸੇਮ ਨਾਂ ਦੇ ਨੌਜਵਾਨ ਨੂੰ ਫਿੱਸ਼ ਪਕੌੜੇ ਦੇਣ ਤੋਂ ਇਨਕਾਰ ਕੀਤਾ ਸੀ।

ਚਿਤਕਾਰਾ ਯੂਨੀਵਰਸਿਟੀ 'ਚ ਦਿਨ ਭਰ ਰਿਹਾ ਹੰਗਾਮਾ, ਜਾਂਚ 'ਚ ਰੇਪ ਦੀ ਸ਼ਿਕਾਇਤ ਨਿਕਲੀ ਝੂਠੀ     
ਚਿਤਕਾਰਾ ਯੂਨੀਵਰਸਿਟੀ 'ਚ ਮੰਗਲਵਾਰ ਰਾਤ ਨੂੰ ਦੋ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚ ਰੇਪ ਦੇ ਬਾਅਦ ਖੁਦਕੁਸ਼ੀ ਦੀ ਸੂਚਨਾ ਪੁਲਸ ਕੰਟਰੋਲਰੂਮ 112 ਨੰਬਰ 'ਤੇ ਦਿੱਤੀ।

ਪੰਜਾਬ 'ਚ 13, 14 ਨੂੰ ਵੀ ਮੀਂਹ ਤੇ ਗੜ੍ਹੇਮਾਰੀ ਦੇ ਆਸਾਰ, ਪਵੇਗੀ ਹੱਡ ਚੀਰਵੀਂ ਠੰਢ     
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਪੰਜਾਬ 'ਚ ਅਗਲੇ 2 ਦਿਨ ਮਤਲਬ ਕਿ 13 ਅਤੇ 14 ਦਸੰਬਰ ਨੂੰ ਵੀ ਮੀਂਹ ਅਤੇ ਗੜ੍ਹੇਮਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ...

'ਸੰਘਣੀ ਧੁੰਦ' ਵਿਅਕਤੀ ਲਈ ਬਣੀ ਕਾਲ, ਜੀਪ ਅੰਦਰੋਂ ਮਸਾਂ ਕੱਢੀ ਗਈ ਲਾਸ਼ (ਵੀਡੀਓ)     
ਖੰਨਾ ਨੇੜੇ ਪਿੰਡ ਬੀਜਾ 'ਚ ਨੈਸ਼ਨਲ ਹਾਈਵੇਅ 'ਤੇ ਸੰਘਣੀ ਧੁੰਦ ਇਕ ਵਿਅਕਤੀ ਲਈ ਕਾਲ ਬਣ ਗਈ, ਜਦੋਂ ਇਕ ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ। 

ਕਾਂਗਰਸੀ ਆਗੂ ਨੇ ਭਰੀ ਸਟੇਜ ਤੋਂ ਕੱਢੀ ਗਾਲ੍ਹ     
ਸਰਕਾਰ ਤੋਂ ਹਤਾਸ਼ ਕਾਂਗਰਸੀ ਵਰਕਰਾਂ ਦੇ ਮੂੰਹੋਂ ਹੁਣ ਸ਼ਰੇਆਮ ਗਾਲ੍ਹਾਂ ਵੀ ਨਿਕਲ ਰਹੀਆਂ ਹਨ। ਪਾਰਟੀ ਲੀਡਰਾਂ, ਇਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਸਾਹਮਣੇ ਵੀ ਹੁਣ ਕਾਂਗਰਸੀ ਆਪਣੇ ਸ਼ਿਕਵੇ ਜਾਹਿਰ ਕਰਨ ਤੋਂ ਨਹੀਂ ਕਤਰਾਉਂਦੇ। ਅਜਿਹਾ ਹੀ ਮਾਮਲਾ ਤਰਨਤਾਰਨ 'ਚ ਸਾਹਮਣੇ ਆਇਆ ਹੈ...
 


author

Anuradha

Content Editor

Related News