Punjab Wrap Up : ਪੜ੍ਹੋ 09 ਦਸੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Monday, Dec 09, 2019 - 05:58 PM (IST)

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕੁੱਲ 6 ਵਿਭਾਗਾਂ ਵਲੋਂ ਤਨਖਾਹਾਂ ਨਾ ਮਿਲਣ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ 14 ਦਸੰਬਰ ਨੂੰ ਹੈ ਅਤੇ ਇਸ ਦਿਨ ਪਤਾ ਲੱਗ ਜਾਵੇਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਕਮਾਨ ਸੰਭਾਲਣਗੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਚੰਡੀਗੜ੍ਹ : ਮਨਪ੍ਰੀਤ ਬਾਦਲ ਦੇ 'ਭਿਖਾਰੀ' ਵਾਲੇ ਲੱਗੇ ਪੋਸਟਰ, ਗੁੱਸੇ 'ਚ ਮੁਲਾਜ਼ਮ
ਪੰਜਾਬ ਦੇ ਕੁੱਲ 6 ਵਿਭਾਗਾਂ ਵਲੋਂ ਤਨਖਾਹਾਂ ਨਾ ਮਿਲਣ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ...
'ਵੱਡੇ ਬਾਦਲ' ਪਾਰਟੀ ਦੀ ਕਮਾਨ ਸੰਭਾਲਣਗੇ ਜਾਂ ਨਹੀਂ, ਫੈਸਲਾ 14 ਨੂੰ!
ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ 14 ਦਸੰਬਰ ਨੂੰ ਹੈ ਅਤੇ ਇਸ ਦਿਨ ਪਤਾ ਲੱਗ ਜਾਵੇਗਾ ਕਿ ਸਾਬਕਾ ਮੁੱਖ ਮੰਤਰੀ...
ਕਾਂਗਰਸੀ ਵਰਕਰਾਂ ਨੇ ਜਾਖੜ ਨੂੰ ਸੁਣਾਇਆ ਦੁੱਖੜਾ, ਫੁੱਟ-ਫੁੱਟ ਕੇ ਰੋਈ ਮਹਿਲਾ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਜਲੰਧਰ ਵਿੱਚ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗ ...
ਮੁਅੱਤਲ ਹੋਏ ਡੀ. ਐੱਸ. ਪੀ. ਸੇਖੋਂ ਦੇ ਦੋਸ਼ਾਂ ਦਾ ਆਸ਼ੂ ਵਲੋਂ ਠੋਕਵਾਂ ਜਵਾਬ
ਸੋਸ਼ਲ ਮੀਡੀਆ 'ਤੇ ਮੰਤਰੀਆਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਤੋਂ ਬਾਅਦ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਬਲਵਿੰਦਰ...
ਰੰਧਾਵਾ ਵੱਲੋਂ ਬੇਦਅਬੀ ਮਾਮਲੇ 'ਤੇ ਦਿੱਤਾ ਬਿਆਨ ਬਿਲਕੁੱਲ ਸਹੀ : ਚੀਮਾ (ਵੀਡੀਓ)
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਬੇਅਦਬੀ ਮਾਮਲੇ 'ਤੇ ਦਿੱਤੇ ਬਿਆਨ 'ਤੇ ਵਿਰੋਧੀ ਧਿਰ...
ਪਾਵਰਕਾਮ ਨੇ ਕੇਂਦਰੀ ਜੇਲ ਪਟਿਆਲਾ ਤੇ ਦੋ ਥਾਣਿਆਂ ਦੇ ਕੱਟੇ ਬਿਜਲੀ ਕੁਨੈਕਸ਼ਨ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸਰਕਾਰੀ ਅਦਾਰਿਆਂ ਦੇ ਭਾਰੀ ਬਿਜਲੀ ਬਕਾਇਆ ਨੂੰ
ਲਾਂਘਾ ਖੁੱਲ੍ਹੇ ਨੂੰ ਇਕ ਮਹੀਨਾ ਪੂਰਾ, ਜਾਣੋ ਹੁਣ ਤੱਕ ਕਿੰਨੇ ਸ਼ਰਧਾਲੂ ਹੋਏ ਨਤਮਸਤਕ
ਦੋ ਦੇਸ਼ਾਂ ਨੂੰ ਧਾਰਮਕ ਆਧਾਰ 'ਤੇ ਜੋੜਣ ਵਾਲਾ ਅਤੇ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਅਤੇ ਵਪਾਰ ਲਈ ਨਵੇਂ ਰਾਹ ਖੋਲ੍ਹਣ ਵਾਲਾ
ਲੁਧਿਆਣਾ ਪੁਲਸ ਵਲੋਂ ਗੈਂਗਸਟਰ ਜੱਸਾ 4 ਸਾਥੀਆਂ ਸਮੇਤ ਗ੍ਰਿਫਤਾਰ
ਲੁਧਿਆਣਾ ਪੁਲਸ ਵਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਉਸ ਦੇ ਗਿਰੋਹ ਦੇ 4 ਮੈਂਬਰਾਂ...
ਬੋਰਡ ਪ੍ਰੀਖਿਆ ਤੋਂ ਪਹਿਲਾਂ 'ਮੋਦੀ' ਵਿਦਿਆਰਥੀਆਂ ਨੂੰ ਦੇਣਗੇ ਕਾਮਯਾਬੀ ਦਾ ਮੰਤਰ
ਬੋਰਡ ਅਤੇ ਸਕੂਲਾਂ ਦੀਆਂ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਪ੍ਰੀਖਿਆ 'ਤੇ ਚਰਚਾ...
ਅੰਮ੍ਰਿਤਸਰ ਰੇਲ ਹਾਦਸਾ ਮਾਮਲਾ ਫਿਰ ਗਰਮਾਇਆ, ਪੀੜਤਾਂ ਨੇ ਸਰਕਾਰ ਖਿਲਾਫ ਲਗਾਇਆ ਧਰਨਾ
ਅੰਮ੍ਰਿਤਸਰ ਰੇਲ ਹਾਦਸਾ ਮਾਮਲਾ ਇਕ ਫਿਰ ਗਰਮਾ ਗਿਆ ਹੈ। ਪੀੜਤਾਂ ਵਲੋਂ ਭੰਡਾਰੀ ਪੁਲ 'ਤੇ ਸਰਕਾਰ ਖਿਲਾਫ ਧਰਨਾ ਲਗਾਇਆ ਹੈ।