Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/30/2019 5:33:21 PM

ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਅੰਦਰਖਾਤੇ ਕੈਪਟਨ ਸਰਕਾਰ ਦੀਆਂ ਚੂਲ੍ਹਾਂ ਹਿਲਾਉਣ ਦੀ ਵਿਉਂਤਾ ਘੜ੍ਹ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਅਤੇ ਨਵੇਂ ਸਿਰਿਓਂ ਸਰਕਾਰ ਬਨਾਉਣ ਦਾ ਸੱਦਾ ਦਿਤਾ ਹੈ। ਅਰੋੜਾ ਨੇ ਇਹ ਵੀ ਆਖਿਆ ਹੈ ਕਿ ਕਾਂਗਰਸ ਦੇ ਚਾਰ ਵਿਧਾਇਕ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ 40 ਹੋਰ ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਦੂਜੇ ਪਾਸੇ ਮਾਨਸਾ ਜ਼ਿਲੇ ਦੇ ਪਿੰਡ ਘਰਾਂਗਨਾ 'ਚ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦੇ ਕਤਲ ਦੇ ਮਾਮਲੇ 'ਚ ਅਦਾਲਤ ਨੇ ਅੱਜ 6 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਪਾਲੀ ਦਾ ਸ਼ਰਾਬ ਤਸਕਰੀ ਦੀ ਸੂਚਨਾ ਪੁਲਸ ਨੂੰ ਦੇਣ ਦੇ ਸ਼ੱਕ 'ਚ 10 ਅਕਤੂਬਰ 2016 ਨੂੰ ਦੋਹਾਂ ਬਾਹਾਂ ਤੋੜ ਕੇ ਅਤੇ ਪੈਰ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਦੀ 'ਕੈਪਟਨੀ' ਖੋਹਣ ਦੀ ਤਿਆਰੀ 'ਚ ਆਮ ਆਦਮੀ ਪਾਰਟੀ!
ਆਮ ਆਦਮੀ ਪਾਰਟੀ ਅੰਦਰਖਾਤੇ ਕੈਪਟਨ ਸਰਕਾਰ ਦੀਆਂ ਚੂਲ੍ਹਾਂ ਹਿਲਾਉਣ ਦੀ ਵਿਉਂਤਾ ਘੜ੍ਹ ਰਹੀ ਹੈ। 

ਮਾਨਸਾ 'ਚ ਦਲਿਤ ਨੌਜਵਾਨ ਦਾ ਕਤਲ ਕਰਨ ਵਾਲੇ 6 ਦੋਸ਼ੀਆਂ ਨੂੰ ਉਮਰ ਕੈਦ     
ਮਾਨਸਾ ਜ਼ਿਲੇ ਦੇ ਪਿੰਡ ਘਰਾਂਗਨਾ 'ਚ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦੇ ਕਤਲ ਦੇ ਮਾਮਲੇ 'ਚ ਅਦਾਲਤ ਨੇ ਅੱਜ 6 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। 

ਸਕੂਲ 'ਚ ਹੋਈ ਬੇਇੱਜ਼ਤੀ ਕਾਰਨ ਫਾਹਾ ਲੈਣ ਵਾਲੇ ਧਨੰਜੇ ਦਾ ਹੋਇਆ ਅੰਤਿਮ ਸੰਸਕਾਰ     
ਸਕੂਲ 'ਚ ਉੱਚੀ ਪੈਂਟ ਪਾ ਕੇ ਆਉਣ ਕਾਰਨ ਹੋਈ ਬੇਇੱਜ਼ਤੀ ਅਤੇ ਕੁੱਟਮਾਰ ਤੋਂ ਬਾਅਦ ਫਾਹਾ ਲੈਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਦਾ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਹੈ। 

ਇਨਸਾਨੀਅਤ ਸ਼ਰਮਸਾਰ, 11 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ     
ਇਕ ਹਵਸੀ ਭੇੜੀਏ ਵੱਲੋਂ ਇਕ 11 ਸਾਲਾ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 

ਲੁਧਿਆਣਾ ਖੁਦਕੁਸ਼ੀ ਮਾਮਲੇ 'ਚ ਕੈਪਟਨ ਨੇ ਟਵੀਟ ਕਰ ਡੀ.ਸੀ. ਨੂੰ ਦਿੱਤੇ ਜਾਂਚ ਦੇ ਹੁਕਮ
ਲੁਧਿਆਣਾ 'ਚ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਦੀ ਖੁਦਕੁਸ਼ੀ ਦੇ ਮਾਮਲੇ 'ਚ ਕੈਪਟਨ ਨੇ ਟਵੀਟ ਕਰਕੇ ਦੁੱਖ ਸਾਂਝਾ ਕੀਤਾ ਹੈ। 

ਬਲਵਿੰਦਰ ਬੈਂਸ ਨੇ ਮ੍ਰਿਤਕ ਧਨੰਜੇ ਦੀ ਰੋਂਦੀ-ਪਿੱਟਦੀ ਮਾਂ ਨੂੰ ਗਲੇ ਲਾ ਦਿੱਤਾ ਹੌਂਸਲਾ     
ਵਿਧਾਇਕ ਬਲਵਿੰਦਰ ਬੈਂਸ ਸ਼ਨੀਵਾਰ ਨੂੰ ਸਕੂਲ 'ਚ ਸ਼ਰਮਿੰਦਗੀ ਸਹਿਣ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਧੰਨਜੇ ਦੇ ਪਰਿਵਾਰ ਨੂੰ ਹੌਂਸਲਾ ਦੇਣ ਪੁੱਜੇ। 

ਜੇਲ ਤੋਂ ਆਇਆ ਹੈੱਡ ਕਾਂਸਟੇਬਲ ਦਾ ਫੋਨ, ਕਿਹਾ ਪੇ-ਟੀਐੱਮ ਕਰੋ ਪੈਸੇ     
ਤਾਜਪੁਰ ਰੋਡ 'ਤੇ ਸਥਿਤ ਸੈਂਟਰਲ ਜੇਲ 'ਚ ਬੰਦੀਆਂ ਵੱਲੋਂ ਚੋਰੀ ਛੁਪੇ ਮੋਬਾਇਲ, ਨਸ਼ੇ ਵਾਲੀਆਂ ਵਸਤੂਆਂ ਦੇ ਇਸਤੇਮਾਲ 'ਤੇ ਜੇਲ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। 

ਬਾਬੇ ਨਾਨਕ ਨਾਲ ਜੁੜੇ ਇਸ ਪਾਕਿਸਤਾਨੀ ਪਰਿਵਾਰ ਨੂੰ ਨਹੀਂ ਮਿਲਿਆ ਭਾਰਤ ਦਾ 'ਵੀਜ਼ਾ'     
ਕੇਂਦਰ ਸਰਕਾਰ ਵਲੋਂ ਪਾਕਿਸਤਾਨ ਦੇ ਰਾਏ ਭੁੱਲਰ ਭੱਟੀ ਪਰਿਵਾਰ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਸੰਗਤਾਂ ਲਿਜਾ ਰਹੀਆਂ ਹਨ ਟਮਾਟਰ ਅਤੇ ਅਦਰਕ     
ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਰੋਜ਼ਾਨਾਂ ਬੜੇ ਉਤਸ਼ਾਹ ਨਾਲ ਪਾਕਿਸਤਾਨ ਜਾ ਰਹੀ ਹੈ। 

ਕੈਨੇਡਾ 'ਚ ਨਹੀਂ ਪੰਜਾਬ 'ਚ ਹੀ ਹੋਵੇਗਾ ਪ੍ਰਭਲੀਨ ਦਾ ਅੰਤਿਮ ਸੰਸਕਾਰ     
ਕੈਨੇਡਾ ਦੇ ਸ਼ਹਿਰ ਸਰੀ 'ਚ ਕਤਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਨਹੀਂ ਪੰਜਾਬ 'ਚ ਹੀ ਹੋਵੇਗਾ। 

 


Anuradha

Content Editor

Related News