Punjab Wrap Up : ਪੜ੍ਹੋ 17 ਨਵੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Sunday, Nov 17, 2019 - 06:26 PM (IST)
![Punjab Wrap Up : ਪੜ੍ਹੋ 17 ਨਵੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ](https://static.jagbani.com/multimedia/2019_10image_17_34_089027111punjabb.jpg)
ਜਲੰਧਰ (ਵੈੱਬ ਡੈਸਕ) - ਹੈਰੋਇਨ ਪੀਣ ਦੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ 'ਚ 1 ਏ.ਐੱਸ.ਆਈ. ਅਤੇ ਇਕ ਹੈੱਡ ਕਾਂਸਟੇਬਲ ਨੂੰ ਨੌਕਰੀ ਤੋਂ ਪੱਕੇ ਤੌਰ 'ਤੇ ਬਰਖਾਸਤ ਕਰਨ ਦੇ ਹੁਕਮ ਜਾਰੀ ਹੋਣ ਦੀ ਸੂਚਨਾ ਮਿਲੀ ਹੈ। ਦੂਜੇ ਪਾਸੇ ਜ਼ਮੀਨ ਦੇ ਲਾਲਚ ਵਿਚ ਨਹੁੰ-ਮਾਸ ਦਾ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਸਕਾ ਮਾਮਾ ਅਤੇ ਉਸ ਦੇ ਲੜਕਿਆਂ ਨੇ ਭਾਣਜੇ ਨੂੰ ਕਤਲ ਕਰਨ ਲਈ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਹੈਰੋਇਨ ਪੀਣ ਵਾਲੇ ASI ਅਤੇ ਹੈੱਡ ਕਾਂਸਟੇਬਲ 'ਤੇ ਡਿੱਗੀ ਗਾਜ
ਹੈਰੋਇਨ ਪੀਣ ਦੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ 'ਚ 1 ਏ.ਐੱਸ.ਆਈ. ਅਤੇ ਇਕ ਹੈੱਡ ਕਾਂਸਟੇਬਲ ਨੂੰ ਨੌਕਰੀ ਤੋਂ ਪੱਕੇ ਤੌਰ 'ਤੇ ਬਰਖਾਸਤ ਕਰਨ ਦੇ ਹੁਕਮ ਜਾਰੀ ਹੋਣ ਦੀ ਸੂਚਨਾ ਮਿਲੀ ਹੈ।
ਨਹੁੰ-ਮਾਸ ਦਾ ਰਿਸ਼ਤਾ ਹੋਇਆ ਤਾਰ-ਤਾਰ, ਮਾਮੇ ਨਾਲ ਪੁੱਤਾਂ ਨਾਲ ਮਿਲ ਮਾਰਿਆ ਭਾਣਜਾ
ਜ਼ਮੀਨ ਦੇ ਲਾਲਚ ਵਿਚ ਨਹੁੰ-ਮਾਸ ਦਾ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਸਕਾ ਮਾਮਾ ਅਤੇ ਉਸ ਦੇ ਲੜਕਿਆਂ ਨੇ ਭਾਣਜੇ ਨੂੰ ਕਤਲ ਕਰਨ ਲਈ ਭਾਖੜਾ ਨਹਿਰ ਵਿਚ ਸੁੱਟ ਦਿੱਤਾ।
ਖੁਸ਼ਖਬਰੀ! ਪੰਜਾਬ ਸਰਕਾਰ 19000 ਨੌਜਵਾਨਾਂ ਨੂੰ ਜਲਦ ਦੇਵੇਗੀ 'ਨੌਕਰੀ ਦਾ ਤੋਹਫਾ'
ਸੂਬਾ ਸਰਕਾਰ ਨਵੇਂ ਸਾਲ ਤੋਂ ਨੌਜਵਾਨਾਂ ਨੂੰ ਨੌਕਰੀ ਦਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ।
ਕੁਵੈਤ 'ਚ ਪੰਜਾਬੀ ਨੌਜਵਾਨ ਦੀ ਮੌਤ, ਲਾਸ਼ ਨੂੰ ਤਰਸ ਰਿਹਾ ਪਰਿਵਾਰ
ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਦੀਨਾਨਗਰ ਦੇ ਪਿੰਡ ਇਸਮੈਲਪੁਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਲੁਧਿਆਣਾ ਦੇ ਡੇਅਰੀ ਮਾਲਕ ਦਾ ਨਿਕਲਿਆ ਦੀਵਾਲੀ ਬੰਪਰ, ਬਣਿਆ ਕਰੋੜਪਤੀ
ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਲੁਧਿਆਣਾ ਦੇ ਇਕ ਛੋਟੇ ਡੇਅਰੀ ਫਾਰਮ ਦੇ ਮਾਲਕ ਅਮਨਦੀਪ ਸਿੰਘ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ।
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਪੁਲਸ ਨੇ ਕੀਤਾ ਲਾਠੀਚਾਰਜ
ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ
ਨਿਗਮ ਦੀ ਵੱਡੀ ਕਾਰਵਾਈ, ਰਾਤੋਂ-ਰਾਤ ਗਾਇਬ ਕੀਤਾ ਟਿੱਕੀਆਂ ਵਾਲਾ ਚੌਕ (ਤਸਵੀਰਾਂ)
ਜਲੰਧਰ 'ਚ ਨਗਰ-ਨਿਗਮ ਨੇ ਦੇਰ ਰਾਤ ਸ਼ਹਿਰ ਦੇ ਸਭ ਤੋਂ ਮਸ਼ਹੂਰ ਚੌਕ ਟਿੱਕੀਆਂ ਵਾਲੇ ਚੌਕ ਗਾਇਬ ਕਰ ਦਿੱਤਾ।
ਮਾਮਲਾ ਸੈਕਸੂਅਲ ਹਿਰਾਸਮੈਂਟ ਦਾ: ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਹੋਈ ਧੱਕਾ-ਮੁੱਕੀ
ਸੈਕਸੂਅਲ ਹਿਰਾਸਮੈਂਟ ਪੀੜ੍ਹਤ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਡੀ.ਸੀ. ਦਫਤਰ ਦੇ ਬਾਹਰ ਧਰਨਾ ਦੇਣ ਜਾ ਰਹੀ ਐਕਸ਼ਨ
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਸਟ੍ਰੇਲੀਆ ਦੇ ਸਾਬਕਾ PM ਟੋਨੀ ਐਬਟ
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਖਿੱਚ ਦਾ ਕੇਂਦਰ ਬਣਿਆ ਇਹ 'ਬੋਰੀਆਂ ਵਾਲਾ ਬਾਬਾ' (ਤਸਵੀਰਾਂ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 70 ਲੱਖ ਤੋਂ ਵੱਧ ਲੋਕ ਸੁਲਤਾਨਪਰ ਲੋਧੀ ਮੱਥਾ ਟੇਕਣ ਪਹੁੰਚੇ।