Punjab Wrap Up: ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

11/13/2019 4:46:39 PM

ਜਲੰਧਰ (ਵੈਬ ਡੈਸਕ)—ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 10 ਦਸੰਬਰ ਤੱਕ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਪੰਜਾਬ ਦੇ ਖੇਡ ਮੰਤਰੀ ਵਲੋਂ ਕੀਤਾ ਗਿਆ। ਅੱਜ ਸਥਾਨਿਕ ਪੰਜਾਬ ਭਵਨ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਦੀ ਉੱਚ ਪੱਧਰ ਮੀਟਿੰਗ ਦੌਰਾਨ ਖੇਡ ਮੰਤਰੀ ਨੇ ਇਸ ਟੂਰਨਾਮੈਂਟ ਸੰਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ, ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦੇ ਮਾਮਲੇ 'ਚ ਨਾਮਜ਼ਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ 'ਚ ਬਦਲ ਦਿੱਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ
ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 10 ਦਸੰਬਰ ਤੱਕ ਕਰਵਾਉਣ ਦਾ ਐਲਾਨ ਕੀਤਾ ਹੈ।

ਰਾਜੋਆਣਾ ਦੀ ਸਜ਼ਾ ਮੁਆਫੀ ਦੇ ਫੈਸਲੇ ਨੂੰ ਚੁਣੌਤੀ ਦੇਵੇਗਾ ਬੇਅੰਤ ਸਿੰਘ ਦਾ ਪਰਿਵਾਰ
ਕੇਂਦਰ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦੇ ਮਾਮਲੇ 'ਚ ਨਾਮਜ਼ਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ 'ਚ ਬਦਲ ਦਿੱਤਾ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਪੰਜਾਬ ਕੋਲੋਂ ਮੰਗੀ ਜੇਲਾਂ 'ਚ ਬੰਦ ਅੱਤਵਾਦੀਆਂ ਦੀ ਡਿਟੇਲ!
ਪੰਜਾਬ 'ਚ ਪਿਛਲੇ ਦਿਨੀਂ ਹਥਿਆਰਾਂ ਸਮੇਤ ਕਈ ਅੱਤਵਾਦੀਆਂ ਨੂੰ ਫੜ੍ਹਿਆ ਗਿਆ ਹੈ, ਜੋ ਕਿ ਸੂਬੇ 'ਚ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ।

ਨਵਜੋਤ ਕੌਰ ਤੋਂ ਸੁਣੋ ਕਦੋਂ ਤੋੜਨਗੇ ਸਿੱਧੂ ਚੁੱਪ (ਵੀਡੀਓ)
ਲੋਕ ਸਭਾ ਚੋਣਾਂ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਚੁੱਪ ਵੱਟੀ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਹ ਚੁੱਪ ਬਹੁਤ ਜਲਦੀ ਤੋੜ ਸਕਦੇ ਹਨ।

ਮੌੜ ਮੰਡੀ ਬਲਾਸਟ ਦੀ ਜਾਂਚ ਲਈ ਨਵੀਂ ਐੱਸ.ਆਈ.ਟੀ. ਗਠਿਤ
ਮੌੜ ਮੰਡੀ ਬਲਾਸਟ ਮਾਮਲੇ ਦੀ ਜਾਂਚ ਦੇ ਲਈ ਡੀ.ਜੀ.ਪੀ. ਲਾ ਐੱਡ ਆਰਡਰ ਈਸ਼ਵਰ ਸਿੰਘ ਦੀ ਅਗਵਾਈ 'ਚ ਨਵੀਂ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ ਜੋ ਤਿੰਨ ਮਹੀਨੇ 'ਚ ਜਾਂਚ ਰਿਪੋਰਟ ਕੋਰਟ 'ਚ ਸੌਂਪੇਗੀ।

ਪਾਕਿ ਤੋਂ ਆਏ 'ਬਲਦੇਵ' ਵੀਜ਼ਾ ਖਤਮ ਹੋਣ 'ਤੇ ਬੋਲੇ, ''ਕੈਪਟਨ-ਮੋਦੀ ਜ਼ਰੂਰ ਦੇਣਗੇ ਸ਼ਰਨ''
ਪਾਕਿਸਤਾਨ ਦੇ ਬਾਰੀਕੋਟ ਤੋਂ ਭਾਰਤ ਪੁੱਜੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ 3 ਮਹੀਨਿਆਂ ਦਾ ਵੀਜ਼ਾ ਮੰਗਲਵਾਰ ਨੂੰ ਖਤਮ ਹੋ ਗਿਆ ਹੈ..

ਮੋਹਾਲੀ ਤੋਂ ਦੁਬਈ ਜਾ ਰਹੇ ਲਖਬੀਰ ਦੀ ਗ੍ਰਿਫਤਾਰੀ 'ਤੇ ਮਾਪਿਆਂ ਨੇ ਚੁੱਕੇ ਸਵਾਲ (ਵੀਡੀਓ)
ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਨੂੰ ਮੋਹਾਲੀ ਦੇ ਹਵਾਈ ਅੱਡੇ ਤੋਂ ਦੁਬਈ ਜਾਣ ਤੋਂ ਪਹਿਲਾਂ ਬੀਤੇ ਦਿਨੀਂ ਪੰਜਾਬ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਦੇ...

ਲਾਈਟਾਂ ਨਾਲ ਰੁਸ਼ਨਾਇਆ ਸੁਲਤਾਨਪੁਰ ਲੋਧੀ, ਸੰਗਤਾਂ ਨੇ ਵੇਖੇ ਬਾਬੇ ਨਾਨਕ ਦੇ ਜੀਵਨ ਬਿਰਤਾਂਤ (ਤਸਵੀਰਾਂ)
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇਥੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਮੰਗਲਵਾਰ ਦੀ ਸ਼ਾਮ ਹਜ਼ਾਰਾਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ....

ਪੁੱਤਰ ਦੇ ਵਿਆਹ 'ਤੇ ਸੁਖਪਾਲ ਖਹਿਰਾ ਨੇ ਲਿਆ ਅਨੋਖਾ ਸ਼ਗਨ (ਵੀਡੀਓ)
ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਸ਼ੁੱਭ ਆਨੰਦ ਕਾਰਜ 10 ਨਵੰਬਰ ਨੂੰ ਹੋ ਗਿਆ। ਪੁੱਤਰ ਦੇ ਵਿਆਹ ਦੀ ਇਸ ਖੁਸ਼ੀ ਦਾ ਜ਼ਿਕਰ ਖਹਿਰਾ ਵਲੋਂ ...

550ਵੇਂ ਪ੍ਰਕਾਸ਼ ਪੁਰਬ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਂ ਦਾ ਸੰਦੇਸ਼
 550ਵੇਂ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਕ ਸਟੇਡੀਅਮ ਵਿਖੇ ਮੁੱਖ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦੇ ਨਾਂ ਸੰਦੇਸ਼ ਦਿੱਤਾ।


Shyna

Content Editor

Related News