Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/26/2019 5:27:59 PM

ਜਲੰਧਰ (ਵੈੱਬ ਡੈਸਕ) : ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਧਰਤੀ ਨਾਲ ਵੱਸਿਆ ਡੇਰਾ ਬਾਬਾ ਨਾਨਕ ਅੱਜ ਜਿੱਥੇ ਗੁਰੂ ਸਾਹਿਬ ਦੀ 550ਵੇਂ ਪ੍ਰਕਾਸ਼ ਪੁਰਬ ਦਾ ਹਿੱਸਾ ਬਨਣ ਜਾ ਰਿਹਾ ਹੈ, ਉਥੇ ਕਸਬੇ ਦੇ ਲੋਕਾਂ ਨੂੰ ਦੋਹਰੀ ਖੁਸ਼ੀ ਇਹ ਵੀ ਮਿਲਣ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਨਵੇਕਲੇ ਢੰਗ ਨਾਲ ਦੀਵਾਲੀ ਮਨਾਈ। ਬਠਿੰਡਾ ਪਹੁੰਚੇ ਮਨਪ੍ਰੀਤ ਬਾਦਲ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ, ਉਥੇ ਹੀ ਦੀਵੇ ਬਨਾਉਣ ਅਤੇ ਵੇਚਣ ਵਾਲੇ ਕੁਝ ਲੋਕਾਂ ਨੂੰ ਤੋਹਫੇ ਵਜੋਂ 500-500 ਰੁਪਏ ਦਿੱਤੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਸੁਲਤਾਨਪੁਰ ਲੋਧੀ ਤੋਂ ਬਾਅਦ ਚਿੱਤਰਕਾਰੀ ਦੇ ਰੰਗ 'ਚ ਰੰਗਿਆ ਡੇਰਾ ਬਾਬਾ ਨਾਨਕ (ਤਸਵੀਰਾਂ)     
ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਧਰਤੀ ਨਾਲ ਵੱਸਿਆ ਡੇਰਾ ਬਾਬਾ ਨਾਨਕ ਅੱਜ ਜਿੱਥੇ ਗੁਰੂ ਸਾਹਿਬ ਦੀ 550ਵੇਂ ਪ੍ਰਕਾਸ਼ ਪੁਰਬ ਦਾ ਹਿੱਸਾ ਬਨਣ ਜਾ ਰਿਹਾ ਹੈ, ਉਥੇ ਕਸਬੇ ਦੇ ਲੋਕਾਂ ਨੂੰ ਦੋਹਰੀ ਖੁਸ਼ੀ ਇਹ ਵੀ ਮਿਲਣ ਜਾ ਰਹੀ ਹੈ। 

ਮਨਪ੍ਰੀਤ ਬਾਦਲ ਨੇ ਨਵੇਕਲੇ ਢੰਗ ਨਾਲ ਮਨਾਈ ਦੀਵਾਲੀ     
 ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਨਵੇਕਲੇ ਢੰਗ ਨਾਲ ਦੀਵਾਲੀ ਮਨਾਈ। 

ਦੀਵਾਲੀ ਤੇ ਵਿਸ਼ਕਰਮਾ ਦਿਵਸ 'ਤੇ ਵੀ ਨਹੀਂ ਰੁਕੇਗਾ ਕਰਤਾਰਪੁਰ ਲਾਂਘੇ ਦਾ ਕੰਮ     
 ਭਾਰਤ ਤੇ ਪਾਕਿਸਤਾਨ ਵਲੋਂ ਬੀਤੇ ਵੀਰਵਾਰ ਨੂੰ ਜ਼ੀਰੋ ਲਾਈਨ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲਿਖਤੀ ਤੌਰ 'ਤੇ ਸਮਝੌਤਾ ਹੋ ਜਾਣ ਤੋਂ ਬਾਅਦ ਇਸ ਲਾਂਘੇ ਦੇ ਖੁੱਲ੍ਹਣ 'ਚ ਕੋਈ ਅੜਚਣ ਨਹੀਂ ਰਹਿ ਗਈ ...

ਜਰਮਨ ਗਿਆ ਬਲਬੀਰ 11 ਸਾਲ ਬਾਅਦ ਪਿੰਡ ਪੁੱਜਾ ਉਹ ਵੀ ਮ੍ਰਿਤਕ     
ਨੇੜਲੇ ਪਿੰਡ ਟਾਂਡਾ ਕੁਸ਼ਲ ਸਿੰਘ ਦਾ ਵਾਸੀ ਬਲਬੀਰ ਸਿੰਘ (36) ਜੋ ਕਿ ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਅਤੇ 11 ਸਾਲ ਬਾਅਦ ਪਰਤਿਆ ਵੀ ਤਾਂ ਉਹ ਵੀ ਮ੍ਰਿਤਕ ਰੂਪ ਵਿਚ ਜਿਸ ਕਾਰਨ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੀ, ਉਥੇ ਹੀ ਪਿੰਡ 'ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ। 

ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਝਲਕੀਆਂ ਨੂੰ ਦੇਖਣ ਪੁੱਜਾ ਠਾਠਾਂ ਮਾਰਦਾ ਇਕੱਠ (ਤਸਵੀਰਾਂ)     
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਪੂਰਥਲਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। 

ਦਾਖਾ 'ਚ ਹੋਈ ਹਾਰ ਦਾ ਡੂੰਘਾਈ ਨਾਲ ਮੰਥਨ ਕਰੇਗੀ 'ਪੰਜਾਬ ਕਾਂਗਰਸ'     
 ਪੰਜਾਬ ਦੇ 4 ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ 'ਚ 3 ਸੀਟਾਂ ਜਿੱਤਣ ਦੇ ਬਾਵਜੂਦ ਦਾਖਾ ਵਿਧਾਨ ਸਭਾ ਸੀਟ 'ਤੇ ਕਾਂਗਰਸ ਉਮੀਦਵਾਰ ਦੀ ਹੋਈ ਹਾਰ ਦਾ ਪੰਜਾਬ ਕਾਂਗਰਸ ਡੂੰਘਾਈ ਨਾਲ ਮੰਥਨ ਕਰੇਗੀ। 

ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਖੱਡ 'ਚ ਡਿੱਗੀ (ਵੀਡੀਓ)
 ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ 3 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਤੀਜੀ ਕਲਾਸ ਦੇ ਬੱਚੇ ਨੇ ਮੈਡਮ ਕੋਲ ਫਰੋਲਿਆ ਦੁੱਖ, ਪਿਤਾ ਦਾ ਨਸ਼ਾ ਛੁਡਾਉਣ ਲਈ ਮੰਗੀ ਮਦਦ     
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦਾ ਅਸਰ ਹੌਲੀ-ਹੌਲੀ ਦਿੱਸਣਾ ਸ਼ੁਰੂ  ਹੋ ਗਿਆ ਹੈ।

ਮਨੀਸ਼ ਤਿਵਾੜੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਲਈ 'ਭਾਰਤ ਰਤਨ' ਦੀ ਮੰਗ     
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਵਲੋਂ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 'ਭਾਰਤ ਰਤਨ' ਨਾਲ ਸਨਮਾਨਿਤ ਕਰਨ ਦੀ ਅਪੀਲ ਕੀਤੀ ਗਈ ਹੈ। 

ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਲਤਾਨਪੁਰ ਲੋਧੀ ਦਾ ਨਾਂ ਬਦਲਣ ਦੀ ਕੀਤੀ ਮੰਗ     
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। 


Anuradha

Content Editor

Related News