Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/17/2019 4:08:41 PM

ਜਲੰਧਰ (ਵੈੱਬ ਡੈਸਕ) : ਪਤੀ ਦੀ ਲੰਬੀ ਉਮਰ ਦੇ ਲਈ ਅੱਜ ਕਰਵਾਚੌਥ ਦਾ ਵਰਤ ਰੱਖਣ ਜਾ ਰਹੀ ਇਕ ਮਹਿਲਾ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਾਭਾ ਦੇ ਬਸੰਤਪੁਰ ਮੁਹੱਲੇ 'ਚ ਰਹਿਣ ਵਾਲੇ ਅਸ਼ੋਕ ਜੈਨ ਦੀ ਪਤਨੀ ਰੇਖਾ ਮਿੱਤਲ ਸੀ, ਜੋ ਸਿੱਖਿਆ ਵਿਭਾਗ ਪੰਜਾਬ 'ਚ ਬਤੌਰ ਅਧਿਆਪਕਾ ਸੀ। ਦੂਜੇ ਪਾਸੇ ਜੈਤੋ ਦੇ ਲਾਲ ਲੱਗਦੇ ਪਿੰਡ ਕਾਸਮ ਭੱਟੀ ਵਿਖੇ ਬੀਤੀ ਰਾਤ 7ਵੀਂ ਕਲਾਸ 'ਚ ਪੜ੍ਹਦੀ ਨਾਬਾਲਗ ਕੁੜੀ ਨਾਲ 20 ਸਾਲਾ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕਰਵਾਚੌਥ ਦੀ ਸਰਗੀ ਖਾਣ ਤੋਂ ਪਹਿਲਾਂ ਹੀ ਪਤਨੀ ਦੀ ਮੌਤ     
ਪਤੀ ਦੀ ਲੰਬੀ ਉਮਰ ਦੇ ਲਈ ਅੱਜ ਕਰਵਾਚੌਥ ਦਾ ਵਰਤ ਰੱਖਣ ਜਾ ਰਹੀ ਇਕ ਮਹਿਲਾ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

20 ਸਾਲਾ ਮੁੰਡੇ ਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਨਾਹ     
 ਜੈਤੋ ਦੇ ਲਾਲ ਲੱਗਦੇ ਪਿੰਡ ਕਾਸਮ ਭੱਟੀ ਵਿਖੇ ਬੀਤੀ ਰਾਤ 7ਵੀਂ ਕਲਾਸ 'ਚ ਪੜ੍ਹਦੀ ਨਾਬਾਲਗ ਕੁੜੀ ਨਾਲ 20 ਸਾਲਾ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  

ਗੁਰੂਧਾਮਾਂ ਦੇ ਦਰਸ਼ਨਾਂ ਲਈ ਮੋਟਰਸਾਈਕਲਾਂ 'ਤੇ ਮਲੇਸ਼ੀਆ ਤੋਂ ਭਾਰਤ ਪੁੱਜੇ ਸਿੱਖ ਸ਼ਰਧਾਲੂ     
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਥੇ ਪੂਰੀ ਦੁਨੀਆ 'ਚ ਵੱਸਦੀ ਨਾਨਕ ਨਾਮਲੇਵਾ ਸੰਗਤ ਇਸ ਦਿਨ ਨੂੰ ਸਪੈਸ਼ਲ ਬਣਾਉਣ ਲਈ ਕੁਝ ਨਾ ਕੁਝ ਖਾਸ ਕਰ ਰਹੀ ਹੈ। 

ਕਰਵਾ ਚੌਥ ਤੋਂ ਜ਼ਰੂਰੀ ਹੈ ਪਤੀ ਦਾ ਇਲਾਜ, ਸਿਲਾਈ ਦਾ ਕੰਮ ਕਰ ਕਮਾਉਂਦੀ ਹੈ ਪੈਸੇ     
ਕਰਵਾ ਚੌਥ ਮੌਕੇ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ।

ਪੰਜਾਬ ਉਪ ਚੋਣਾਂ : ਤਿੰਨੋਂ ਪਾਰਟੀਆਂ ਦੇ ਜ਼ਿਆਦਾਤਰ ਸਟਾਰ ਪ੍ਰਚਾਰਕਾਂ ਦੇ ਨਹੀਂ ਹੋਏ ਦਰਸ਼ਨ     
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋ ਰਹੀ ਉਪ ਚੋਣ ਵਿਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ ਪਰ ਤਿੰਨੋਂ ਪ੍ਰਮੁੱਖ ਪਾਰਟੀਆਂ ਵੱਲੋਂ ਐਲਾਨੇ ਗਏ ਸਟਾਰ ਪ੍ਰਚਾਰਕਾਂ ਦੇ ਹੁਣ ਤੱਕ ਦਰਸ਼ਨ ਹੀ ਨਹੀਂ ਹੋਏ। 

ਸੁਲਤਾਨਪੁਰ ਲੋਧੀ ਵਿਖੇ ਸੰਗਤ ਲਈ ਖਾਸ ਬਰਤਨਾਂ 'ਚ ਤਿਆਰ ਕੀਤਾ ਜਾਵੇਗਾ ਗੁਰੂ ਕਾ ਲੰਗਰ     
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿੱਥੇ ਪੂਰੇ ਵਿਸ਼ਵ 'ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਇਤਿਹਾਸਕ ਅਸਥਾਨ ਸੁਲਤਾਨਪੁਰ ਲੋਧੀ ਵਿਖੇ ਲਾਏ ਜਾਣ ਵਾਲੇ ਲੰਗਰ ਲਈ ਤਾਂਬੇ ਦੇ ਬਰਤਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਇਆ ਗਿਆ ਹੈ। 

ਕਰਵਾਚੌਥ ਸਪੈਸ਼ਲ: ਜਾਣੋ ਵਿਦੇਸ਼ ਸਣੇ ਕਿਹੜੇ ਸ਼ਹਿਰ 'ਚ ਕਿੰਨੇ ਵਜੇ ਹੋਣਗੇ 'ਚੰਨ' ਦੇ ਦੀਦਾਰ     
ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਤਿਉਹਾਰ ਬਹੁਤ ਹੀ ਧੂਮਧਾਮ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। 

ਪਰਾਲੀ ਬੰਦੋਬਸਤ ਦੀਆਂ ਮਸ਼ੀਨਾਂ ਲੈ ਕੇ ਖੁਸ਼ ਨਹੀਂ 'ਕਿਸਾਨ', ਐੱਨ. ਜੀ. ਟੀ. ਨਾਰਾਜ਼     
ਖੇਤਾਂ 'ਚ ਪਰਾਲੀ ਬੰਦੋਬਸਤ ਦੀਆਂ ਮਸ਼ੀਨਾਂ ਪ੍ਰਤੀ ਕਿਸਾਨਾਂ ਦਾ ਰੁਝਾਨ ਅਜੇ ਖਾਸਾ ਸੁਸਤ ਹੈ...

ਤਖਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ     
 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਪਿੰਡ ਬਾਜਕ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਗੀ ਸਮੇਂ ਸੰਗਤ ਨੇ ਉਤਸ਼ਾਹ ਨਾਲ ਹਾਜ਼ਰੀ ਭਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੀ ਮੌਜੂਦਾ ਜਥੇਦਾਰ ਨੂੰ ਸਲਾਹ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਸ੍ਰ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੱਤੀ ਹੈ

 

 


Anuradha

Content Editor

Related News