Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/09/2019 5:39:31 PM

ਜਲੰਧਰ (ਵੈੱਬ ਡੈਸਕ) : ਹਰਿਆਣਾ ਦੀ ਸਰਹੱਦ 'ਤੇ ਪੈਂਦੇ ਪਿੰਡ ਦੇਸੂ ਜੋਧਾ ਵਿਚ ਛਾਪੇਮਾਰੀ ਕਰਨ ਪੁੱਜੀ ਬਠਿੰਡਾ ਦੀ ਸੀ.ਆਈ.ਏ. 1 ਦੀ ਪੁਲਸ ਟੀਮ 'ਤੇ ਨਸ਼ਾ ਤਸਕਰਾਂ ਵੱਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਫਾਇਰਿੰਗ ਵਿਚ 6 ਪੁਲਸ ਕਰਮਚਾਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਲਗਾਉਣ ਦੀ ਦਿੱਤੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ 100 ਕੁਇੰਟਲ ਤੋਂ ਵੱਧ ਦੇ ਪਲਾਸਟਿਕ ਲਿਫਾਫੇ ਜ਼ਬਤ ਕੀਤੇ ਹਨ। ਹਾਲਾਂਕਿ ਪੰਜਾਬ ਸਰਕਾਰ ਨੇ 2016 ਵਿਚ ਹੀ ਪਲਾਸਟਿਕ ਲਿਫਾਫਿਆਂ ਦੀ ਵਿਕਰੀ ਅਤੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਪਾਬੰਦੀ ਦੇ ਬਾਵਜੂਦ ਵੀ ਸੂਬੇ 'ਚ ਲਗਾਤਾਰ ਇਸ ਦੀ ਵਰਤੋਂ ਤੇ ਵਿਕਰੀ ਹੋ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਬਠਿੰਡਾ ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ, 6 ਮੁਲਾਜ਼ਮ ਜ਼ਖਮੀ (ਵੀਡੀਓ)     
ਹਰਿਆਣਾ ਦੀ ਸਰਹੱਦ 'ਤੇ ਪੈਂਦੇ ਪਿੰਡ ਦੇਸੂ ਜੋਧਾ ਵਿਚ ਛਾਪੇਮਾਰੀ ਕਰਨ ਪੁੱਜੀ ਬਠਿੰਡਾ ਦੀ ਸੀ.ਆਈ.ਏ. 1 ਦੀ ਪੁਲਸ ਟੀਮ 'ਤੇ ਨਸ਼ਾ ਤਸਕਰਾਂ ਵੱਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪਲਾਸਟਿਕ ਖਿਲਾਫ ਸਰਕਾਰ ਸਖਤ, 1 ਮਹੀਨੇ 'ਚ 100 ਕੁਇੰਟਲ ਲਿਫਾਫੇ ਕੀਤੇ ਜ਼ਬਤ     
ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਲਗਾਉਣ ਦੀ ਦਿੱਤੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ 100 ਕੁਇੰਟਲ ਤੋਂ ਵੱਧ ਦੇ ਪਲਾਸਟਿਕ ਲਿਫਾਫੇ ਜ਼ਬਤ ਕੀਤੇ ਹਨ। 

ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਬਿਆਨ ਦੀ 'ਆਪ' ਵਲੋਂ ਨਿਖੇਧੀ
ਆਮ ਆਦਮੀ ਪਾਰਟੀ ਨੇ ਰਾਸ਼ਟਰੀ ਸਵੈਸੇਵਕ ਸੰਘ (ਆਰ. ਐੱਸ. ਐੱਸ) ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ 'ਚ ਭਾਗਵਤ ਨੇ 'ਭਾਰਤ ਨੂੰ ਹਿੰਦੂ ਰਾਸ਼ਟਰ' ਦੱਸਿਆ ਸੀ। 

 ਹੁਸੈਨੀਵਾਲਾ ਭਾਰਤ-ਪਾਕਿ ਸਰਹੱਦੀ ਇਲਾਕਿਆਂ 'ਚ ਮੁੜ ਦੇਖੇ ਗਏ ਪਾਕਿਸਤਾਨੀ ਡਰੋਨ     
ਫਿਰੋਜ਼ਪੁਰ ਦੇ ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਤੀ ਦੇਰ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ ਹੈ। 

ਲਾਵਾਂ ਤੋਂ ਬਾਅਦ 'ਲਾੜੀ' ਨੇ ਛੇੜੀਆਂ ਰੂਹਾਨੀ ਸੰਗੀਤਕ ਧੁਨਾਂ, ਰੰਗੀ ਗਈ ਸੁਣਨ ਵਾਲਿਆਂ ਦੀ ਰੂਹ     
ਆਮ ਵਿਆਹਾਂ ਦੀ ਤਰ੍ਹਾਂ ਹੀ ਇਸ ਕੁੜੀ ਦੇ ਵੀ ਵਿਆਹ 'ਤੇ ਵੀ ਗੁਰਦੁਆਰਾ ਸਾਹਿਬ 'ਚ ਲਾਵਾਂ-ਫੇਰੇ ਹੋਏ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ ਪਰ ਇਸ ਐੱਮ. ਬੀ. ਏ. ਲਾੜੀ ਨੇ ਲਾਵਾਂ ਤੋਂ ਬਾਅਦ ਜਦੋਂ ਖੁਦ ਸਟੇਜ 'ਤੇ ਜਾ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਲੋਕ ਮੰਤਰ-ਮੁਗਧ ਹੋ ਗਏ। 

10 ਮਿੰਟਾਂ 'ਚ ਰਾਖ ਹੋਇਆ ਦੇਸ਼ ਦਾ ਸਭ ਤੋਂ ਵੱਡਾ 'ਰਾਵਣ', ਦੇਖਣ ਪੁੱਜੇ ਲੱਖਾਂ ਲੋਕ     
6 ਮਹੀਨਿਆਂ 'ਚ ਤਿਆਰ ਹੋਏ ਦੇਸ਼ ਦੇ ਸਭ ਤੋਂ ਉੱਚੇ 221 ਫੁੱਟ ਦੇ ਰਾਵਣ ਦਾ ਪੁਤਲਾ ਸਿਰਫ 10 ਮਿੰਟਾਂ 'ਚ ਹੀ ਰਾਖ ਬਣ ਗਿਆ। 

KZF ਦੇ 9 ਅੱਤਵਾਦੀ ਨੂੰ ਅਦਾਲਤ ਨੇ 11 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ     
ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF ) ਦੇ 9 ਅੱਤਵਾਦੀਆਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ। 

ਤਿੰਨ ਬੱਚਿਆਂ ਦੇ ਪਿਉ ਨੇ ਸਿਰਫ ਸ਼ੱਕ ਕਾਰਨ ਮਾਰ ਮੁਕਾਈ ਪਤਨੀ     
ਥਾਣਾ ਖੂਈਆਂ ਸਰਵਰ ਹੇਠ ਆਉਂਦੇ ਪਿੰਡ ਪੰਨੀਵਾਲਾ ਮਾਹਲਾ 'ਚ ਮਹਿੰਦਰ ਕੁਮਾਰ ਪੁੱਤਰ ਫੂਲਾ ਰਾਮ ਨੇ ਆਪਣੀ ਪਤਨੀ ਨੂੰ ਸਵੇਰੇ 4 ਵਜੇ ਦੇ ਕਰੀਬ ਸ਼ੱਕ ਦੇ ਆਧਾਰ 'ਤੇ ਮਾਰ ਦਿੱਤਾ। 

ਨਿਊਡਲਜ਼ ਬਰਗਰ ਖਾਣ ਵਾਲੇ ਹੋ ਜਾਣ ਸਾਵਧਾਨ, ਵੀਡੀਓ ਦੇਖ ਆਉਣਗੀਆਂ ਕਚੀਚਾਂ     
ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖਬਰ ਅਹਿਮ ਹੈ।

ਕਰਤਾਰਪੁਰ ਲਾਂਘੇ ਦੇ ਕੰਮ 'ਚ ਪਿਆ ਅੜਿਕਾ ਹੋਇਆ ਦੂਰ, ਮੁੜ ਸ਼ੁਰੂ ਹੋਇਆ ਕੰਮ     
 ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮਾਂ ਅਤੇ ਕਰਤਾਰਪੁਰ ਲਾਂਘੇ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਰਿਹਾਇਸ਼ ਲਈ ਡੇਰਾ ਬਾਬਾ ਨਾਨਕ ਕੋਲ ਟੈਂਟ ਸਿਟੀ ਬਣਾਉਣ ਦੇ ਕੰਮ 'ਚ ਪਿਆ ਅੜਿਕਾ ਦੂਰ ਹੋ ਗਿਆ ਹੈ...


Anuradha

Content Editor

Related News