Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Tuesday, Oct 08, 2019 - 04:49 PM (IST)

ਜਲੰਧਰ (ਵੈੱਬ ਡੈਸਕ) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਮਿੱਠੂ ਮਦਾਨ ਨਿੱਤਰ ਆਇਆ ਹੈ। ਮਿੱਠੂ ਮਦਾਨ ਉਹੀ ਸ਼ਖਸ ਹੈ ਜਿਸ 'ਤੇ ਬੀਤੇ ਵਰ੍ਹੇ ਅੰਮ੍ਰਿਤਸਰ 'ਚ ਸਥਿਤ ਜੌੜਾ ਫਾਟਕ 'ਤੇ ਹਾਦਸੇ ਦਾ ਠਿੱਕਰਾ ਭੱਜਾ ਸੀ। ਇਸ 'ਤੇ ਮਿੱਠੂ ਮਦਾਨ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਜਾਣ ਬੁੱਝ ਕੇ ਇਸ ਮਾਮਲੇ 'ਤੇ ਸਿਆਸਤ ਕਰ ਰਹੇ ਹਨ। ਦੂਜੇ ਪਾਸੇ ਦੁਸਹਿਰੇ ਵਾਲੇ ਦਿਨ ਜਿਥੇ ਪੂਰੇ ਦੇਸ਼ 'ਚ ਰਾਵਣ ਦਾ ਪੁਤਲਾ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਵੀ ਹਨ, ਜਿਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਇਨ੍ਹਾਂ ਥਾਵਾਂ 'ਤੇ ਰਾਵਨ ਦਾ ਪੁਤਲਾ ਸਾੜਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਅਜਿਹਾ ਇਕ ਮੰਦਰ ਲੁਧਿਆਣਾ ਦੇ ਹਲਕਾ ਪਾਇਲ 'ਚ ਸਥਿਤ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਨਵਜੋਤ ਸਿੱਧੂ ਦੇ ਹੱਕ 'ਚ ਨਿੱਤਰੇ ਮਿੱਠੂ ਮਦਾਨ     
 ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਮਿੱਠੂ ਮਦਾਨ ਨਿੱਤਰ ਆਇਆ ਹੈ। 

ਪੰਜਾਬ ਦੇ ਇਸ ਮੰਦਰ 'ਚ ਹੁੰਦੀ ਹੈ ਰਾਵਣ ਦੀ ਪੂਜਾ, 1835 ਤੋਂ ਚੱਲੀ ਆ ਰਹੀ ਹੈ ਪਰੰਪਰਾ (ਵੀਡੀਓ)     
 ਦੁਸਹਿਰੇ ਵਾਲੇ ਦਿਨ ਜਿਥੇ ਪੂਰੇ ਦੇਸ਼ 'ਚ ਰਾਵਣ ਦਾ ਪੁਤਲਾ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਵੀ ਹਨ, ਜਿਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। 

ਜੇਲਾਂ 'ਚੋਂ ਗੈਂਗਸਟਰਾਂ ਦਾ ਨੈੱਟਵਰਕ ਤੋੜਨ ਲਈ ਪੰਜਾਬ ਸਰਕਾਰ ਦਾ ਵੱਡਾ ਪਲਾਨ     
 ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਸਪਲਾਈ ਹੋਣ ਅਤੇ ਰੋਪੜ ਜੇਲ ਤੋਂ ਕੈਦੀ ਦਾ ਵੀਡੀਓ ਬਾਹਰ ਆਉਣ ਤੋਂ ਬਾਅਦ ਜੇਲ ਵਿਭਾਗ ਅਤੇ ਪੰਜਾਬ ਪੁਲਸ ਨੇ ਹੁਣ ਠੋਸ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

ਕੋਟਕਪੁਰਾ 'ਚ ਦਹਿਸ਼ਤ, ਕਾਰ ਲੁੱਟਣ ਆਏ ਲੁਟੇਰਿਆਂ ਨੇ ਕੀਤੀ ਫਾਈਰਿੰਗ
 ਫਰੀਦਕੋਟ ਜ਼ਿਲੇ ਦੇ ਹਲਕਾ ਕੋਟਕਪੂਰਾ 'ਚ ਬੀਤੀ ਰਾਤ 4 ਨਕਾਬਪੋਸ਼ ਲੁਟੇਰਿਆਂ ਵਲੋਂ 1 ਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ...

ਉਪ ਚੋਣ 'ਤੇ ਧੜੇਬੰਦੀ ਦਾ ਸਾਇਆ, ਨੇੜੇ ਦੀ ਬਜਾਏ ਬਾਹਰੀ ਏਰੀਆ 'ਚ ਨਜ਼ਰ ਆ ਰਹੇ ਕਾਂਗਰਸੀ     
ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕਾਂਗਰਸ ਦੇ ਹਰ ਛੋਟੇ-ਵੱਡੇ ਲੀਡਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ...

ਪਾਸਟਰ 'ਤੇ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਦੋਸ਼     
ਇਕ ਔਰਤ ਨੇ ਉਸ ਦੀ 8 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦਾ ਇਕ ਪਾਸਟਰ 'ਤੇ ਦੋਸ਼ ਲਾਇਆ ਹੈ। 

ਇੰਟੈਲੀਜੈਂਸ ਰਿਪੋਰਟ ਤੋਂ ਬਾਅਦ ਹਾਈ ਸਕਿਓਰਿਟੀ ਦੇ ਹਵਾਲੇ ਹੋਵੇਗਾ ਪਠਾਨਕੋਟ ਹਵਾਈ ਅੱਡਾ     
ਦੇਸ਼ ਦੇ ਹਾਈ ਪ੍ਰੋਫਾਈਲ ਮੰਨੇ ਜਾਣ ਵਾਲੇ ਪਠਾਨਕੋਟ ਹਵਾਈ ਅੱਡੇ ਨੂੰ ਜਲਦੀ ਹੀ ਹਾਈ ਸਕਿਓਰਿਟੀ ਦੇ ਹਵਾਲੇ ਕੀਤਾ ਜਾਵੇਗਾ। 

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੀ ਹੁਸੈਨੀਵਾਲਾ ਚੈਕ ਪੋਸਟ ਨੇੜੇ ਦੇਖੇ ਗਏ ਡਰੋਨ (ਵੀਡੀਓ)     
ਪਾਕਿਸਤਾਨ ਵਲੋਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਡਰੋਨ ਨਾਲ ਖੁਫਿਆਂ ਨਜ਼ਰ ਰੱਖੀ ਜਾ ਰਹੀ ਹੈ।

ਟੋਲ ਪਲਾਜ਼ਾ 'ਤੇ ਸਕਾਰਪਿਓ ਨੂੰ ਲੱਗੀ ਅੱਗ, ਵਾਲ-ਵਾਲ ਬਚੇ 7 ਕਾਰ ਸਵਾਰ (ਵੀਡੀਓ)     
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਬੀਤੇ ਦਿਨ ਇਕ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। 

ਚੋਣ ਜ਼ਾਬਤੇ ਦੀ ਉਲੰਘਣਾ : ਜਗਰਾਓਂ ਦੇ SDM ਤੇ ਦਾਖਾ ਦੇ SHO ਬਾਰੇ ਰਿਪੋਰਟ ਤਲਬ     
ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਣ 'ਤੇ ਚੋਣ ਕਮਿਸ਼ਨ ਵਲੋਂ ਜਗਰਾਓਂ ਦੇ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਦਾਖਾ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਖਿਲਾਫ਼ ਬਾਰੇ ਜ਼ਿਲਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। 
 


Anuradha

Content Editor

Related News