Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Oct 07, 2019 - 05:33 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਬਿਆਨ ਦਿੰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਿਸੇ ਨੇ ਸੁਖਬੀਰ ਬਾਦਲ ਨੂੰ ਉਡਾ ਕੇ ਕੀ ਲੈਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਬਾਦਲ ਟੱਬਰ ਵੱਲ ਹੁਣ ਕੋਈ ਦੇਖਦਾ ਵੀ ਹੈ। ਦੂਜੇ ਪਾਸੇ ਮਾਨਸਾ ਦੇ ਪਿੰਡ ਘੂਰਕਨੀ 'ਚ ਬੀਤੇ ਦਿਨ ਲਾਪਤਾ ਹੋਏ 10 ਸਾਲਾਂ ਬੱਚੇ ਦੀ ਲਾਸ਼ ਇਕ ਖੂਹ 'ਚੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਬੀਤੇ ਦਿਨ ਦੇਰ ਰਾਤ ਭੇਦਭਰੇ ਹਾਲਾਤਾਂ 'ਚ ਲਾਪਤਾ ਹੋਇਆ ਸੀ ਅਤੇ ਉਦੋਂ ਤੋਂ ਹੀ ਪਰਿਵਾਰ ਉਸ ਦੀ ਭਾਲ 'ਚ ਜੁਟਿਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਸੁਖਬੀਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ 'ਤੇ ਆਸ਼ੂ ਦਾ ਗੈਰ-ਜ਼ਿੰਮੇਵਾਰਾਨਾ ਬਿਆਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਬਿਆਨ ਦਿੰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਿਸੇ ਨੇ ਸੁਖਬੀਰ ਬਾਦਲ ਨੂੰ ਉਡਾ ਕੇ ਕੀ ਲੈਣਾ ਹੈ।

ਲਾਪਤਾ ਹੋਏ ਬੱਚੇ ਦੀ ਭਾਲ 'ਚ ਜੁਟਿਆ ਸੀ ਪਰਿਵਾਰ, ਖੂਹ 'ਚੋਂ ਮਿਲੀ ਲਾਸ਼     
ਮਾਨਸਾ ਦੇ ਪਿੰਡ ਘੂਰਕਨੀ 'ਚ ਬੀਤੇ ਦਿਨ ਲਾਪਤਾ ਹੋਏ 10 ਸਾਲਾਂ ਬੱਚੇ ਦੀ ਲਾਸ਼ ਇਕ ਖੂਹ 'ਚੋਂ ਬਰਾਮਦ ਕੀਤੀ ਗਈ ਹੈ।

10 ਅਕਤੂਬਰ ਨੂੰ ਸਮਾਪਤ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ     
ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। 

ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਈ ਸੰਧੂ ਜੋੜੀ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ     
ਸੋਸ਼ਲ ਮੀਡੀਆ 'ਤੇ ਫਨੀ ਵੀਡੀਓ ਬਣਾ ਕੇ ਮਸ਼ਹੂਰ ਹੋਈ ਮਿਸਟਰ ਐਂਡ ਮਿਸਿਜ਼ ਸੰਧੂ ਜੋੜੀ ਖਿਲਾਫ ਠੱਗੀ ਦੇ ਕੇਸਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। 

ਫਗਵਾੜਾ 'ਚ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ (ਤਸਵੀਰਾਂ)     
ਫਗਵਾੜਾ ਦੇ ਹਰਕ੍ਰਿਸ਼ਨ ਨਗਰ 'ਚ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਕੁੜੀ ਦੀ ਵਿਦਾਇਗੀ ਸਮੇਂ ਭਿੜੀਆਂ ਦੋ ਧਿਰਾਂ, ਭਜਾ-ਭਜਾ ਕੁੱਟੇ ਬਾਰਾਤੀ     
ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਬੱਲੜਵਾਲ ਦੇ ਗੁਰਦੁਆਰਾ ਬਾਬਾ ਗਮਚੁੱਕ (ਭੂਆ ਜੀ ਦੀ ਕੁਟੀਆ) ਦੇ ਨਜ਼ਦੀਕ ਸਥਿਤ ਇਕ ਮੈਰਿਜ ਪੈਲਸ 'ਚ ਐਤਵਾਰ ਦੀ ਰਾਤ ਸਮੇਂ ਕਰੀਬ 8 ਵਜੇ ਚੱਲ ਰਹੇ ਵਿਆਹ 'ਚ 2 ਧਿਰਾਂ ਵਿਚਾਲੇ ਲੜਾਈ ਹੋ ਗਈ। 

ਕਤਲ ਕੇਸ 'ਚੋਂ ਜ਼ਮਾਨਤ 'ਤੇ ਆਏ ਕਾਂਗਰਸੀ ਕੌਂਸਲਰ ਦੀ ਗੁੰਡਾਗਰਦੀ, ਸਿੱਖ ਨੌਜਵਾਨ ਨੂੰ ਮਾਰੇ ਥੱਪੜ     
ਅੰਮ੍ਰਿਤਸਰ 'ਚ ਕਤਲ ਕੇਸ 'ਚੋਂ ਕੁਝ ਸਮਾਂ ਪਹਿਲਾਂ ਜ਼ਮਾਨਤ 'ਤੇ ਕਾਂਗਰਸੀ ਕੌਂਸਲਰ ਸੁਰਿੰਦਰ ਚੌਧਰੀ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਰੇਲ ਹਾਦਸਾ ਪੀੜਤਾਂ ਦੇ ਹੱਕ 'ਚ ਨਿੱਤਰੀ 'ਆਪ', ਹਾਈ ਕੋਰਟ ਜਾਣ ਦਾ ਲਿਆ ਫੈਸਲਾ     
ਅੰਮ੍ਰਿਤਸਰ ਦੇ ਜੌੜਾ ਫਾਟਕ ਰੇਲ ਹਾਦਸੇ ਨੂੰ ਇਕ ਸਾਲ ਬੀਤ ਚੁੱਕਾ ਹੈ ਪਰ ਪੀੜਤਾਂ ਨਾਲ ਸਰਕਾਰ ਵਲੋਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। 

ਸੰਗਰੂਰ 'ਚ ਪੁਲਸ ਮੁਲਾਜ਼ਮਾਂ ਦੀ ਗੁੰਡਾਗਰਦੀ, ਪੰਚ-ਸਰਪੰਚ ਨੂੰ ਕੁੱਟਣ ਦੇ ਲੱਗੇ ਦੋਸ਼ (ਵੀਡੀਓ)     
ਸੰਗਰੂਰ ਦੇ ਪਿੰਡ ਖੇੜੀ ਵਿਚ ਲੋਕਾਂ ਵਲੋਂ ਪੁਲਸ ਮੁਲਾਜ਼ਮਾਂ 'ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲਗਾਏ ਗਏ ਹਨ। 

ਕਾਂਗਰਸੀ ਕੌਂਸਲਰ ਦੇ ਪਤੀ ਨੇ ਕੀਤੀ ਸ਼ਰਮਨਾਕ ਕਰਤੂਤ, ਮੋਬਾਇਲ ਫੋਨਾਂ 'ਚ ਹੋਈ ਕੈਦ     
ਸ਼ਹਿਰ ਦੇ ਡੰਡੀ ਸਵਾਮੀ ਇਲਾਕੇ 'ਚ ਕਾਂਗਰਸੀ ਕੌਂਸਲਰ ਇੰਦੂ ਥਾਪਰ ਦੇ ਪਤੀ ਰਾਜੂ ਥਾਪਰ ਅਤੇ ਉਸ ਦੇ ਗੁੰਡਿਆਂ ਵਲੋਂ ਸ਼ਰੇਆਮ ਇਕ ਬੇਕਸੂਰ ਨੌਜਵਾਨ ਨੂੰ ਕੁੱਟਿਆ ਗਿਆ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ। 


 


author

Anuradha

Content Editor

Related News