Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Saturday, Sep 28, 2019 - 05:45 PM (IST)

Punjab Wrap Up :  ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਗਾਇਕ ਗੁਰਦਾਸ ਮਾਨ ਨੂੰ ਸਿਰਪਾਓ ਦੇਣ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਵਲੋਂ ਪੰਜਾਬੀ ਮਾਂ-ਬੋਲੀ ਨਾਲ ਕਮਾਏ ਗਏ ਧ੍ਰੋਹ ਦੀ ਸ਼੍ਰੋਮਣੀ ਕਮੇਟੀ ਵਲੋਂ ਸਖਤ ਨਿਖੇਧੀ ਕੀਤੀ ਗਈ ਸੀ। ਦੂਜੇ ਪਾਸੇ ਇੱਥੇ ਬੁੜੈਲ 'ਚ ਸ਼ਨੀਵਾਰ ਨੂੰ ਬਦਮਾਸ਼ ਸੋਨੂੰ ਸ਼ਾਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ੋਨਈ ਗੈਂਗ ਵਲੋਂ ਲਈ ਗਈ ਹੈ। ਲਾਰੈਂਸ ਬਿਸ਼ੋਨਈ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਹੈ ਕਿ ਸੋਨੂੰ ਸ਼ਾਹ ਦੀ ਮੌਤ ਨਾਲ ਬਹੁਤ ਸਾਰੇ ਗਰੀਬਾਂ ਨੂੰ ਸੁੱਖ ਦਾ ਸਾਹ ਆਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਗੁਰਦਾਸ ਮਾਨ ਨੂੰ ਸਿਰਪਾਓ ਦੇਣ ਵਾਲੇ ਦੀ ਆਈ ਸ਼ਾਮਤ, SGPC ਵਲੋਂ ਜਾਂਚ ਦੇ ਆਦੇਸ਼     
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਗਾਇਕ ਗੁਰਦਾਸ ਮਾਨ ਨੂੰ ਸਿਰਪਾਓ ਦੇਣ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। 

ਚੰਡੀਗੜ੍ਹ 'ਚ ਬਦਮਾਸ਼ ਸੋਨੂੰ ਸ਼ਾਹ ਦਾ ਕਤਲ, 'ਲਾਰੈਂਸ ਬਿਸ਼ਨੋਈ' ਨੇ ਲਈ ਜ਼ਿੰਮੇਵਾਰੀ (ਵੀਡੀਓ)     
ਇੱਥੇ ਬੁੜੈਲ 'ਚ ਸ਼ਨੀਵਾਰ ਨੂੰ ਬਦਮਾਸ਼ ਸੋਨੂੰ ਸ਼ਾਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ੋਨਈ ਗੈਂਗ ਵਲੋਂ ਲਈ ਗਈ ਹੈ।

ਕੈਪਟਨ ਨੇ ਅਮਰੀਕਾ 'ਚ ਪਹਿਲੇ ਸਿੱਖ ਪੁਲਸ ਅਫਸਰ ਦੇ ਕਤਲ 'ਤੇ ਜਤਾਇਆ ਦੁੱਖ     
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਦੇ ਹਿਊਸਟਨ (ਟੈਕਸਾਸ) ਵਿਖੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਦਾ ਕਤਲ ਕੀਤੇ ਜਾਣ 'ਤੇ ਦੁੱਖ ਪ੍ਰਗਟਾਇਆ ਹੈ।

ਜਰਮਨੀ ਦੇ ਡਰੱਗ ਡੀਲਰਾਂ ਦੀ ਕਾਰਜਪ੍ਰਣਾਲੀ ਤੋਂ ਮਿਲਿਆ ਸੀ 'ਡਰੋਨ' ਦਾ ਆਈਡੀਆ     
ਅੰਦਰੂਨੀ ਸੁਰੱਖਿਆ ਅਤੇ ਕੌਮਾਂਤਰੀ ਸਰਹੱਦ 'ਤੇ ਸਮੱਗਲਿੰਗ ਲਈ ਨਵੇਂ ਤਰੀਕੇ 'ਡਰੋਨ' ਨਾਲ ਮਚੀ ਹਲਚਲ ਦੇ ਬਾਅਦ ਪੰਜਾਬ ਪੁਲਸ ਹੀ ਨਹੀਂ, ਸਗੋਂ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਹਰ ਤੈਅ ਤਕ ਪਹੁੰਚਣ 'ਚ ਲੱਗੀਆਂ ਹੋਈਆਂ ਹਨ। 

ਹਰਿਆਣਾ ਵਾਂਗ ਪੰਜਾਬ 'ਚ ਵੀ ਖੇਰੂੰ-ਖੇਰੂੰ ਹੋਵੇਗਾ ਅਕਾਲੀ-ਭਾਜਪਾ ਗਠਜੋੜ : ਜਾਖੜ
ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਚ ਹਰਿਆਣਾ ਵਾਂਗ ਖੇਰੂੰ-ਖੇਰੂੰ ਹੋ ਜਾਵੇਗਾ ਜਦ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਸਿਮਟ ਕੇ ਰਹਿ ਚੁੱਕੀ ਹੈ। 

ਪੰਜਾਬ ਪੁਲਸ ਵਲੋਂ 'ਪਾਕਿਸਤਾਨੀ ਡਰੋਨਾਂ' ਦੀ ਵੱਡੇ ਪੱਧਰ 'ਤੇ ਜਾਂਚ ਸ਼ੁਰੂ     
ਪੰਜਾਬ ਪੁਲਸ ਵੱਲੋਂ ਪਿਛਲੇ ਇਕ ਮਹੀਨੇ ਦੌਰਾਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸਿਓ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਦੋ ਡਰੋਨਾਂ ਦੀ ਬਰਾਮਦਗੀ ਕਰਨ ਤੋਂ ਬਾਅਦ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਡੇ ਪੱਧਰ 'ਤੇ ਜਾਂਚ ਆਰੰਭ ਦਿੱਤੀ ਹੈ। 

ਕਰਤਾਰਪੁਰ ਲਾਂਘੇ ਦਾ ਪਲੇਟਫਾਰਮ ਕੁਲਦੀਪ ਵਡਾਲਾ ਦੇ ਨਾਂ 'ਤੇ ਰੱਖਣ ਦੀ ਮੰਗ (ਵੀਡੀਓ)     
ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਪ੍ਰਧਾਨ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸਾਹਿਬ ਵੱਲ ਜਾਂਦੇ ਮਾਰਗ ਦਾ ਨਾਂ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਂ 'ਤੇ ਰੱਖਣ ਦੇ ਫੈਸਲੇ ...

ਮਲੋਟ : ਕੁੜੀ-ਮੁੰਡੇ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖੁਦਕੁਸ਼ੀ     
 ਮਲੋਟ ਦੇ ਨੇੜਲੇ ਪਿੰਡ ਲੱਖੇਵਾਲੀ 'ਚ ਇਕ ਕੁੜੀ-ਮੁੰਡੇ ਨੇ ਸ਼ੱਕੀ ਹਾਲਾਤ ਵਿਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। 

ਨਾਭਾ : ਪੁੱਤਰ ਬਣਿਆ ਜ਼ਾਲਮ, ਬਜ਼ਰੁਗ ਮਾਂ ਨੂੰ ਮਾਰੀਆਂ ਸੱਟਾਂ     
ਜਿਹੜੀ ਮਾਂ ਅਪਣੇ ਬੱਚੇ ਨੂੰ 1 ਮਿੰਟ ਦੁਖੀ ਦੇਖਣਾ ਨਹੀਂ ਸੀ ਚਾਹੁੰਦੀ, ਹੁਣ ਓਹੀ ਬੱਚਾ ਵੱਡਾ ਹੋ ਕੇ ਆਪਣੀ ਮਾਂ ਨੂੰ ਕੁੱਟਮਾਰ ਕੇ ਉਸ ਨੂੰ ਪਸ਼ੂਆ ਵਾਲੇ ਕਮਰੇ ਵਿਚ ਰਹਿਣ ਲਈ ਮਜ਼ਬੂਰ ਕਰ ਰਿਹਾ...

ਰੋਂਦਾ ਹੋਇਆ ਬੋਲਿਆ ਪਿਤਾ, ਧੀ ਤਾਂ ਮਾਰ 'ਤੀ, ਹੁਣ ਇਨਸਾਫ ਲਈ ਮਿਲ ਰਹੇ ਧੱਕੇ     
ਮੇਰੀ ਲਾਡਾਂ ਨਾਲ ਪਾਲੀ ਧੀ ਨੂੰ ਸਹੁਰੇ ਪਰਿਵਾਰ ਨੇ ਸਲਫਾਸ ਖੁਆ ਕੇ ਮਾਰ ਦਿੱਤਾ ਸੀ, ਜਿਸ ਦੇ ਇਨਸਾਫ ਲਈ ਮੈਂ ਥਾਣਾ ਦਾਖਾ ਦੇ ਕਈ ਚੱਕਰ ਕੱਟ ਚੁੱਕਾ ਹਾਂ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ। 


author

Anuradha

Content Editor

Related News