Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Sep 16, 2019 - 05:48 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਪੰਜਾਬੀ ਯੂਨੀਵਰਸਿਟੀ 'ਚ ਇਕ ਵਾਰ ਫਿਰ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਮਾਮਲਾ ਐਤਵਾਰ ਰਾਤ 10 ਵਜੇ ਦਾ ਹੈ ਜਦੋਂ ਕੁਝ ਕੁੜੀਆਂ ਕਾਲੀਦਾਸ ਆਡੀਟੋਰੀਅਮ ਤੋਂ ਨਾਟਕ ਖਤਮ ਹੋਣ ਤੋਂ ਬਾਅਦ ਵਾਪਿਸ ਯੂਨੀਵਰਿਸਟੀ ਪਹੁੰਚੀਆਂ ਤਾਂ ਉਨ੍ਹਾਂ 'ਤੇ ਕੁਝ ਸ਼ਰਾਰਤੀ ਮੁੰਡਿਆਂ ਵਲੋਂ ਨਾ ਸਿਰਫ ਭੱਦੀ ਕਾਮੈਂਟਬਾਜ਼ੀ ਕੀਤੀ ਸਗੋਂ ਕੁੜੀਆਂ ਦੀ ਸੁਰੱਖਿਆ ਕਰਨ ਲਈ ਜਦੋਂ ਦੋ ਲੜਕੇ ਪਹੁੰਚੇ ਤਾਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਮਾਮਲੇ 'ਚ ਜ਼ਿਲਾ ਸੈਸ਼ਨ ਅਦਾਲਤ ਵਲੋਂ ਬੈਂਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਮੁੜ ਵਿਵਾਦਾਂ 'ਚ ਪੀ. ਯੂ, ਅੱਧੀ ਰਾਤ ਨੂੰ ਪਿਆ ਭੜਥੂ, ਜਾਣੋ ਕੀ ਹੈ ਮਾਮਲਾ     
 ਪੰਜਾਬੀ ਯੂਨੀਵਰਸਿਟੀ 'ਚ ਇਕ ਵਾਰ ਫਿਰ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। 

ਵਿਧਾਇਕ ਬੈਂਸ ਨੂੰ ਝਟਕਾ, ਜ਼ਮਾਨਤ ਪਟੀਸ਼ਨ ਖਾਰਜ     
ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਮਾਮਲੇ 'ਚ ਜ਼ਿਲਾ ਸੈਸ਼ਨ ਅਦਾਲਤ ਵਲੋਂ ਬੈਂਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ।

ਟਰੱਕ ਥੱਲੇ ਦੇ ਕੇ ਨੌਜਵਾਨ ਦਾ ਕਤਲ, ਝਾੜੀਆਂ 'ਚ ਸੁੱਟੀ ਲਾਸ਼ (ਤਸਵੀਰਾਂ)     
ਨਜ਼ਦੀਕੀ ਪਿੰਡ ਲੌਂਗੋਵਾਲ ਖੁਰਦ 'ਚ ਇਕ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

2 ਸਾਲਾਂ 'ਚ ਪਹਿਲੀ ਵਾਰ ਪ੍ਰਸ਼ਾਸਨ ਦੇ 'ਪੰਘੂੜੇ' 'ਚ ਆਈ ਨੰਨ੍ਹੀ ਪਰੀ (ਵੀਡੀਓ)     
ਇਕ ਮਾਂ ਦੀ ਮਮਤਾ ਉਸ ਸਮੇਂ ਮਰ ਗਈ ਜਦੋਂ ਉਹ ਆਪਣੀ 2 ਦਿਨ ਦੀ ਮਾਸੂਮ ਬੱਚੀ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਰੱਖੇ ਪੰਘੂੜੇ 'ਚ ਛੱਡ ਕੇ ਚੱਲੀ ਗਈ। 

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਪੁੱਤ ਦੇ ਚਾਅ ਵੀ ਨਾ ਪੂਰੇ ਕਰ ਸਕਿਆ ਪਿਤਾ
 ਘਰ ਵਿਚ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਅਵਾਰਾ ਪਸ਼ੂਆਂ ਕਾਰਨ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਨਵ-ਵਿਆਹੇ ਲੜਕੇ ਦੇ ਪਿਤਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਨਾਲ ਮੌਤ ਹੋ ਗਈ। 

ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਕੈਪਟਨ ਨੇ ਲਏ ਵੱਡੇ ਫੈਸਲੇ     
ਪੰਜਾਬ ਵਜ਼ਾਰਤ ਹੀ ਅਹਿਮ ਮੀਟਿੰਗ ਸੋਮਵਾਰ ਨੂੰ ਪੰਜਾਬ ਭਵਨ ਵਿਖੇ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਵੱਡੇ ਫੈਸਲੇ ਲਏ ਗਏ...

ਇਤਿਹਾਸਕ ਨਗਰ ਕੀਰਤਨ ਨਿਜ਼ਾਮਾਬਾਦ ਤੋਂ ਹੈਦਰਾਬਾਦ ਲਈ ਰਵਾਨਾ     
 ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਤਿਹਾਸਕ ਨਗਰ ਕੀਰਤਨ ਬੀਤੀ ਰਾਤ ਤੇਲੰਗਾਨਾ ਦੇ ਨਿਜ਼ਾਮਾਬਾਦ ਵਿਖੇ ਰਾਤ ਦਾ ਵਿਸ਼ਰਾਮ ਕਰਨ ਮਗਰੋਂ ਅੱਜ ਅਗਲੇ ਪੜਾਅ ਹੈਦਰਾਬਾਦ ਲਈ ਖਾਲਸਈ ਸ਼ਾਨੋ-ਸ਼ੌਕਤ ਨਾਲ ਰਵਾਨਾ ਹੋ ਗਿਆ।

ਜ਼ੰਜੀਰਾਂ 'ਚ ਜਕੜੀ ਕੁੜੀ ਨਸ਼ੇ ਦੇ ਸੌਦਾਗਰ ਨਾਲ ਫੁਰਰ..!     
 ਜ਼ੰਜੀਰਾਂ 'ਚ ਜਕੜੀ ਕੁੜੀ ਨਸ਼ੇ ਦੇ ਸੌਦਾਗਰ ਨਾਲ ਬੀਤੀ ਰਾਤ ਫਰਾਰ ਹੋ ਗਈ। 

ਲੁਧਿਆਣਾ : ਅੱਧੀ ਰਾਤੀਂ ਘਰੋਂ ਚੁੱਕ ਬੱਚੀ ਨਾਲ ਕੀਤਾ ਬਲਾਤਕਾਰ, ਪੁਲਸ ਨੇ ਦਬੋਚਿਆ     
ਇੱਥੇ ਮਾਤਾਰਾਣੀ ਕਾਲੋਨੀ ਨੇੜੇ 6 ਸਾਲਾ ਬੱਚੀ ਨੂੰ ਘਰੋਂ ਚੁੱਕ ਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ 24 ਘੰਟਿਆਂ ਅੰਦਰ ਕਾਬੂ ਕਰ ਲਿਆ ਹੈ। 

ਪੰਜਾਬ ਸਰਕਾਰ ਦੀ ਅਪੀਲ, ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਅਪਨਾਉਣ ਕਿਸਾਨ     
ਕਿਸਾਨਾਂ ਨੂੰ ਪਰਾਲੀ ਸਾੜਨ ਦੇ ਰੁਝਾਨ ਨੂੰ ਤਿਆਗਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੇ ਸਤਿਕਾਰ ਵਿੱਚ ਗੁਰੂ ਸਾਹਿਬ ਵੱਲੋਂ ਬੇਸ਼ਕੀਮਤੀ ਕੁਦਰਤੀ ਵਸੀਲਿਆਂ ਦੀ ਸੰਭਾਲ ਬਾਰੇ ਦਿੱਤੇ ਸੰਦੇਸ਼ ਨੂੰ ਅਪਨਾਉਣ ਦਾ ਸੱਦਾ ਦਿੱਤਾ ਹੈ। 


author

Anuradha

Content Editor

Related News