Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/12/2019 5:59:27 PM

ਜਲੰਧਰ (ਵੈੱਬ ਡੈਸਕ) : ਫਿਰੋਜ਼ਪੁਰ ਨਹਿਰ 'ਚੋਂ 10 ਬੰਬ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਰੋਡ 'ਤੇ ਇਕ ਸਕੂਲ ਦੇ ਸਾਹਮਣੇ ਨਹਿਰ ਦੇ ਰਜਵਾਹੇ 'ਚੋਂ 10 ਜ਼ਿੰਦਾ ਪੁਰਾਣੇ ਬੰਬ ਮਿਲੇ। ਦੂਜੇ ਪਾਸੇ ਪਾਕਿਸਤਾਨ 'ਚ ਹਿੰਦੂ-ਸਿੱਖਾਂ 'ਤੇ ਜ਼ੁਲਮਾਂ ਦੀ ਬਿਆਨਬਾਜ਼ੀ ਕਰਨ ਵਾਲੇ ਭਾਰਤ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਇਕ ਪਾਸੇ ਪਾਕਿਸਤਾਨ 'ਚ ਬੈਠੇ ਉਨ੍ਹਾਂ ਦੇ ਹੀ ਪਰਿਵਾਰ ਦੇ ਲੋਕ ਬਲਦੇਵ ਨੂੰ ਗਲਤ ਕਰਾਰ ਦੇ ਰਹੇ ਹਨ, ਉਥੇ ਹੀ ਡਾ. ਸੂਰਨ ਸਿੰਘ, ਜਿਨ੍ਹਾਂ ਦੇ ਕਤਲ ਦਾ ਇਲਜ਼ਾਮ ਬਲਦੇਵ ਕੁਮਾਰ 'ਤੇ ਲੱਗਾ ਸੀ, ਦੇ ਬੇਟੇ ਨੇ ਵੀ ਬਲਦੇਵ ਕੁਮਾਰ ਨੂੰ ਇਸ ਕੇਸ ਤੋਂ ਬਚਣ ਦੇ ਮਕਸਦ ਨਾਲ ਭਾਰਤ ਜਾਣ ਦੀ ਗੱਲ ਪਾਕਿਸਤਾਨੀ ਮੀਡੀਆ ਨੂੰ ਆਖੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਫਿਰੋਜ਼ਪੁਰ ਨਹਿਰ 'ਚੋਂ ਮਿਲੇ 10 ਬੰਬ, ਇਲਾਕੇ 'ਚ ਫੈਲੀ ਸਨਸਨੀ (ਵੀਡੀਓ)     
ਫਿਰੋਜ਼ਪੁਰ ਨਹਿਰ 'ਚੋਂ 10 ਬੰਬ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ।

ਪਾਕਿ ਤੋਂ ਆਏ ਬਲਦੇਵ ਕੁਮਾਰ 'ਤੇ ਹਿੰਦੂ ਸੰਗਠਨਾਂ ਨੇ ਬੋਲਿਆ ਹੱਲਾ, ਵਧ ਸਕਦੀਆਂ ਨੇ ਮੁਸ਼ਕਲਾਂ     
ਪਾਕਿਸਤਾਨ 'ਚ ਹਿੰਦੂ-ਸਿੱਖਾਂ 'ਤੇ ਜ਼ੁਲਮਾਂ ਦੀ ਬਿਆਨਬਾਜ਼ੀ ਕਰਨ ਵਾਲੇ ਭਾਰਤ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। 

ਖਾਸ ਮਹੱਤਵ ਰੱਖਦੈ 'ਬਾਬਾ ਸੋਢਲ' ਦਾ ਇਤਿਹਾਸ, ਪੁੱਤ ਦੇਣ ਦੀਆਂ ਮੰਨਤਾਂ ਕਰਦਾ ਹੈ ਪੂਰੀਆਂ (ਤਸਵੀਰਾਂ)     
ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਅਤੇ ਮੇਲਿਆਂ ਦਾ ਸੂਬਾ ਕਿਹਾ ਜਾਂਦਾ ਹੈ, ਜਿਨ੍ਹਾਂ 'ਚ ਜਲੰਧਰ 'ਚ ਲੱਗਣ ਵਾਲਾ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। 

ਹੁਣ 'ਨਿੱਕਰ ਤੇ ਚੱਪਲ' ਪਾ ਕੇ ਡਰਾਈਵਿੰਗ ਕਰਨ 'ਤੇ ਵੀ ਕੱਟੇਗਾ ਭਾਰੀ ਚਲਾਨ     
ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ ਕੱਟੇ ਜਾ ਰਹੇ ਭਾਰੀ ਚਲਾਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ ਪਰ ਟ੍ਰੈਫਿਕ ਦੇ ਕੁਝ ਸਖਤ ਨਿਯਮ ਅਜਿਹੇ ਵੀ ਹਨ, ਜੋ ਪਹਿਲਾਂ ਤੋਂ ਮੌਜੂਦ ਹਨ ਪਰ ਘੱਟ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਹੈ। 

550ਵਾਂ ਪ੍ਰਕਾਸ਼ ਪੁਰਬ : ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾਵੇਗਾ ਗੁਰਦੁਆਰਾ ਸ੍ਰੀ ਬੇਰ ਸਾਹਿਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ।

ਲੋਕਾਂ ਦੇ ਚਾਲਾਨ ਕੱਟਣ ਤੋਂ ਪਹਿਲਾਂ ਸਰਕਾਰ ਦੇਵੇ ਸਰਦਾਰ ਜੀ ਦੇ ਸਵਾਲਾਂ ਦਾ ਜਵਾਬ (ਵੀਡੀਓ)     
ਨਵੇਂ ਟਰੈਫਿਕ ਨਿਯਮ ਲਾਗੂ ਹੋਣ ਨਾਲ ਜਨਤਾ ਕਾਫੀ ਪਰੇਸ਼ਾਨ ਹੈ।

ਸੋਢਲ ਮੇਲੇ 'ਚ ਝੂਲਾ ਟੁੱਟਣ ਦੀ ਵੀਡੀਓ ਆਈ ਸਾਹਮਣੇ     
 ਸ੍ਰੀ ਸਿੱਧ ਬਾਬਾ ਸੋਢਲ ਮੇਲੇ ਵਿਚ ਵਾਪਰੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਝੂਲਾ ਟੁੱਟਣ ਨਾਲ ਮੇਲਾ ਦੇਖਣ ਆਏ ਲੋਕਾਂ 'ਚ ਅਫਰਾ-ਤਫਰੀ ਮਚ ਗਈ।

ਪੰਜਾਬ ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲੀ ਦਾ ਸੇਕ ਪਹੁੰਚਿਆ ਲੋਹੀਆਂ     
ਇਕ ਨਿੱਜੀ ਚੈਨਲ 'ਤੇ ਚਲਦੇ ਧਾਰਮਿਕ ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਉਲਝਦਾ ਜਾ ਰਿਹਾ ਹੈ।

ਬੈਂਸ ਮਾਮਲੇ 'ਚ ਅਕਾਲੀ ਕਿਉਂ ਖਾਮੋਸ਼!     
ਲੁਧਿਆਣਾ ਤੋਂ ਲਿਪ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਬਟਾਲੇ 'ਚ ਗੁਰਦਾਸਪੁਰ ਦੇ ਡੀ. ਸੀ. ਨਾਲ ਤੂੰ-ਤੂੰ, ਮੈਂ-ਮੈਂ ਹੋਈ ਸੀ, ਜਿਸ ਨੂੰ ਲੈ ਕੇ ਪੰਜਾਬ ਭਰ 'ਚ ਡੀ. ਸੀ. ਦਫਤਰਾਂ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ। 

KBC 'ਚ ਪੰਜਾਬੀ ਨੇ ਪਾਈਆਂ ਧਮਾਲਾਂ, ਅਮਿਤਾਭ ਨੂੰ ਯਾਦ ਕਰਵਾਏ ਨਾਨਕੇ (ਤਸਵੀਰਾਂ)
 ਬੇਸ਼ੱਕ ਹਰ ਇਨਸਾਨ ਦਾ ਕਰੋੜਪਤੀ ਬਣਨ ਦਾ ਸੁਪਨਾ ਹੁੰਦਾ ਹੈ ਪਰ ਮਹਿਜ਼ ਸੁਆਲਾਂ ਦਾ ਜਵਾਬ ਦੇ ਕੇ ਕਰੋੜਪਤੀ ਤੱਕ ਦਾ ਸਫਰ ਤੈਅ ਕਰਨਾ ਜਿੰਨਾ ਰੋਮਾਂਚਕ ਹੁੰਦਾ ਹੈ, ਓਨਾ ਹੀ ਔਖਾ ਵੀ ਹੁੰਦਾ ਹੈ।


Anuradha

Content Editor

Related News