Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Wednesday, Sep 11, 2019 - 05:51 PM (IST)
ਜਲੰਧਰ (ਵੈੱਬ ਡੈਸਕ) : ਭਾਰਤ 'ਚ ਸਿਆਸੀਸ਼ਰਨ ਦੀ ਮੰਗ ਕਰਨ ਵਾਲੇ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਸੂਬੇ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਮਾਮਲਾ ਉੱਠਣ ਤੋਂ ਬਾਅਦ ਇਸ ਦਾ ਅਸਰ ਪਾਕਿਸਤਾਨ 'ਚ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਗਾਇਕ ਜੱਸੀ ਲਾਇਲਪੁਰੀਆ ਨੇ ਵਟਸਐੱਪ ਕਾਲ ਰਾਹੀਂ ਬਲਦੇਵ ਕੁਮਾਰ ਨੂੰ ਮੰਗਲਵਾਰ ਦੀ ਸ਼ਾਮ ਧਮਕੀ ਦਿੱਤੀ ਹੈ, ਜਿਸ 'ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਛੇ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਤੇ ਕੈਬਨਿਟ ਤੇ ਰਾਜ ਮੰਤਰੀਆਂ ਦਾ ਦਰਜਾ ਦੇ ਕੇ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਬੋਝ ਪਾਉਣ ਲਈ ਕਾਂਗਰਸ ਸਰਕਾਰ 'ਤੇ ਵੱਡੇ ਹਮਲਾ ਬੋਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਭਾਰਤ ਦੀ ਸ਼ਰਨ 'ਚ ਆਏ ਬਲਦੇਵ ਕੁਮਾਰ ਨੂੰ ਪਾਕਿ ਗਾਇਕ ਨੇ ਦਿੱਤੀ ਧਮਕੀ
ਭਾਰਤ 'ਚ ਸਿਆਸੀਸ਼ਰਨ ਦੀ ਮੰਗ ਕਰਨ ਵਾਲੇ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਸੂਬੇ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਮਾਮਲਾ ਉੱਠਣ ਤੋਂ ਬਾਅਦ ਇਸ ਦਾ ਅਸਰ ਪਾਕਿਸਤਾਨ 'ਚ ਵੀ ਦਿਖਣਾ ਸ਼ੁਰੂ ਹੋ ਗਿਆ ਹੈ।
ਵਿਧਾਇਕਾਂ ਨੂੰ ਮੰਤਰੀ ਰੈਂਕ ਦਿੱਤੇ ਜਾਣ 'ਤੇ ਅਕਾਲੀ ਔਖੇ, ਕੈਪਟਨ 'ਤੇ ਕੱਢੀ ਭੜਾਸ
ਸ਼੍ਰੋਮਣੀ ਅਕਾਲੀ ਦਲ ਨੇ ਛੇ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਤੇ ਕੈਬਨਿਟ ਤੇ ਰਾਜ ਮੰਤਰੀਆਂ ਦਾ ਦਰਜਾ ਦੇ ਕੇ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਬੋਝ ਪਾਉਣ ਲਈ ਕਾਂਗਰਸ ਸਰਕਾਰ 'ਤੇ ਵੱਡੇ ਹਮਲਾ ਬੋਲਿਆ ਹੈ।
ਇਨਸਾਨੀਅਤ ਸ਼ਰਮਸਾਰ: ਬਜ਼ੁਰਗ ਮਹਿਲਾ ਦੀ ਡੰਡਿਆਂ ਨਾਲ ਕੁੱਟਮਾਰ, ਵੀਡੀਓ ਵਾਇਰਲ
ਹੁਸ਼ਿਆਰਪੁਰ 'ਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਬਜ਼ੁਰਗ ਮਹਿਲਾ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।
ਜਾਅਲੀ ਪੱਤਰਕਾਰ ਬਣ ਕੁੜੀ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਸ ਹੱਥ (ਵੀਡੀਓ)
ਪਠਾਨਕੋਟ ਦੇ ਥਾਣੇ ਦਾ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਥਾਣੇ 'ਚ ਇਨਸਾਫ ਲੈਣ ਪਹੁੰਚੀ ਬਲਾਤਕਾਰ ਪੀੜਤਾਂ ਦਾ ਪਰਿਵਾਰ ਮੁੰਡੇ ਵਾਲੇ ਦੇ ਪਰਿਵਾਰ ਨਾਲ ਉਲਝ ਗਿਆ।
ਇੰਗਲੈਂਡ ਦੇ ਧਰਮ ਗੁਰੂ ਨੇ 100 ਸਾਲ ਬਾਅਦ ਜਲਿਆਂਵਾਲਾ ਬਾਗ 'ਚ ਇਸ ਤਰ੍ਹਾਂ ਮੰਗੀ ਮੁਆਫੀ
ਕੈਂਟਰੀਬਰੀ (ਇੰਗਲੈਂਡ) ਦੇ ਆਰਕ ਬਿਸ਼ਪ ਜਸਟਿਨ ਵੈਲਬੀ ਮੰਗਲਵਾਰ ਨੂੰ ਜਲਿਆਂਵਾਲਾ ਬਾਗ ਵਿਖੇ ਪਹੁੰਚੇ।
ਕਰਜ਼ੇ ਕਾਰਨ ਮੌਤ ਦੇ ਮੂੰਹ 'ਚ ਗਈਆਂ ਚਾਰ ਪੀੜ੍ਹੀਆਂ
ਬਰਾਨਾਲਾ 'ਚ ਇਕ ਨੌਜਵਾਨ ਕਿਸਾਨ ਵਲੋਂ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੁਕਤਸਰ 'ਚ ਵੱਡੀ ਵਾਰਦਾਤ: ਕਹੀ ਮਾਰ ਕੇ ਕੀਤਾ ਸਕੇ ਭਰਾ ਦਾ ਕਤਲ (ਤਸਵੀਰਾਂ)
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ 'ਚ ਘਰੇਲੂ ਝਗੜੇ ਦੇ ਚੱਲਦਿਆਂ ਇਕ ਭਰਾ ਵਲੋਂ ਆਪਣੇ ਸਕੇ ਭਰਾ ਦਾ ਕਹੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਡਰੱਗ ਮਾਫੀਆ ਦਾ ਨੈੱਟਵਰਕ ਤੋੜਨ ਲਈ ਦਿੱਲੀ ਦੀ ਟੀਮ ਦਾ ਪੰਜਾਬ 'ਚ ਐਕਸ਼ਨ
ਇੰਟਰਨੈਸ਼ਨਲ ਡਰੱਗ ਮਾਫੀਆ ਦਾ ਨੈੱਟਵਰਕ ਬ੍ਰੇਕ ਕਰਨ ਲਈ ਬੀਤੇ ਦਿਨੀਂ ਨਾਰਕੋਟਿਕਸ ਕੰਟਰੋਲ ਬਿਊਰੋ ਦੀਆਂ ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ ਤੋਂ ਆਈਆਂ ਟੀਮਾਂ ਨੇ ਥਾਣਾ 4 ਦੇ ਇਸਲਾਮਾਬਾਦ ਮੁਹੱਲੇ ਸਥਿਤ ਡੀ. ਐੱਸ. ਸੋਢੀ ਦੇ ਘਰ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਦੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ...
ਅਗਾਉਂ ਜ਼ਮਾਨਤ ਲਈ ਬੈਂਸ ਨੇ ਅਦਾਲਤ 'ਚ ਲਗਾਈ ਅਰਜ਼ੀ, ਕੱਲ ਹੋਵੇਗੀ ਸੁਣਵਾਈ
ਜ਼ਿਲਾ ਗੁਰਦਾਸੁਪਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵੱਲ ਨਾਲ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੀਤੀ ਗਈ ਕਥਿਤ ਬਦਸਲੂਕੀ ਤੋਂ ਬਾਅਦ ਜਿਥੇ ਜ਼ਿਲੇ ਦੇ ਸਮੂਹ ਅਧਿਕਾਰੀ ਅਤੇ ਮੁਲਾਜ਼ਮ ਬੈਂਸ ਦੀ ਗ੍ਰ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨੇ ਦੇ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਮਤੇ 'ਤੇ ਸਟੈਂਡ ਸਪੱਸ਼ਟ ਕਰੇ ਹਰਸਿਮਰਤ : ਰੰਧਾਵਾ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਧਾਰਾ 370 ਅਤੇ 35 ਏ ਖਤਮ ਕਰਨ ਨੂੰ ਪ੍ਰਾਪਤੀ ਦੱਸਣ ਦੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਕਾਲੀ ਮੰਤਰੀ ਨੂੰ ਇਸ ਬਦਲੇ ਸਾਰੇ ਪੰਜਾਬੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।