Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Tuesday, Sep 10, 2019 - 05:41 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸਿੱਖ ਧਰਮ ਪ੍ਰਚਾਰਕ ਅਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਖਿਲਾਫ਼ ਅਦਾਲਤ 'ਚ ਮਾਣਹਾਨੀ ਦਾ ਦਾਅਵਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਅਸੀਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਪ੍ਰਚਾਰ ਕੀਤਾ ਅਤੇ ਪ੍ਰੈਕਟੀਕਲ ਤੌਰ 'ਤੇ ਅਸੀਂ ਬਾਣੀ ਨੂੰ ਜੀਵਨ ਜਾਚ ਮੰੰਨਦੇ ਹਾਂ ਪਰ ਕੁਝ ਸਿੱਖ ਧਰਮ ਦੇ ਪ੍ਰਚਾਰਕ ਲੋਕਾਂ ਨੂੰ ਗੁਰੂ ਦੀ ਬਾਣੀ ਰਾਹੀਂ ਵੱਡੀਆਂ-ਵੱਡੀਆਂ ਕਰਾਮਾਤਾਂ ਸੁਣਾ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਦੂਜੇ ਪਾਸੇ ਸੀਨੀਅਰ ਅਕਾਲੀ ਨੇਤਾ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਿਆ ਹੈ। ਚੰਦੂਮਾਜਰਾ ਨੇ ਕਿਹਾ ਹੈ ਕੈਪਟਨ ਵਲੋਂ ਅਜਿਹਾ ਕਰਨਾ ਹੈਰਾਨੀਜਨਕ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਮਾਣਹਾਨੀ ਦਾ ਦਾਅਵਾ ਕਰਨ ਵਾਲਿਆਂ ਨੂੰ ਜਵਾਬ     
 ਸਿੱਖ ਧਰਮ ਪ੍ਰਚਾਰਕ ਅਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਖਿਲਾਫ਼ ਅਦਾਲਤ ਵਿਚ ਮਾਣਹਾਨੀ ਦਾ ਦਾਅਵਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। 

ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ 'ਤੇ ਚੰਦੂਮਾਜਰਾ ਦਾ ਕੈਪਟਨ 'ਤੇ ਤੰਜ     
 ਸੀਨੀਅਰ ਅਕਾਲੀ ਨੇਤਾ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਿਆ ਹੈ। 

ਗੁਰਦੁਆਰਾ ਬੇਰ ਸਾਹਿਬ ਪੁੱਜੇ ਮਨਪ੍ਰੀਤ ਬਾਦਲ, ਵੱਖਰੇ ਤੌਰ 'ਤੇ ਮੱਥਾ ਟੇਕਿਆ     
ਕੈਬਨਿਟ ਮੀਟਿੰਗ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੰਤਰੀ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਮੱਥਾ ਟੇਕਿਆ। 

'ਸੁਰਜੀਤ ਧੀਮਾਨ' ਦੀ ਕਾਂਗਰਸ ਨਾਲ ਫਿਰ ਖੜਕੀ, ਨਹੀਂ ਲਿਆ ਕੈਬਨਿਟ ਰੈਂਕ!     
ਪੰਜਾਬ ਸਰਕਾਰ ਵਲੋਂ ਸੂਬੇ ਦੇ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ 'ਚ ਪਹਿਲਾਂ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਨਾਂ ਵੀ ਸ਼ਾਮਲ ਸਨ। 

ਇਨਸਾਨੀਅਤ ਸ਼ਰਮਸਾਰ, ਸਿਵਲ ਹਸਪਤਾਲ ਦੇ ਕੂੜੇਦਾਨ 'ਚੋਂ ਮਿਲਿਆ ਨਵਜੰਮਿਆ ਬੱਚਾ (ਵੀਡੀਓ)     
ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਗਰਾਊਂਡ ਫਲੋਰ 'ਤੇ ਗਾਇਨੀ ਵਾਰਡ ਦੇ ਬਾਥਰੂਮ 'ਚ ਕਿਸੇ ਅਣਜਾਣ ਨੇ ਨਵਜੰਮੇ ਬੱਚੇ ਨੂੰ ਬਾਲਟੀ 'ਚ ਸੁੱਟ ਦਿੱਤਾ। 

ਬੀਬੀ ਜਗੀਰ ਕੌਰ ਨੇ ਕੈਪਟਨ ਨੂੰ ਪਾਇਆ ਸਿਰੋਪਾਓ (ਵੀਡੀਓ)     
ਕੈਬਨਿਟ ਮੀਟਿੰਗ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੰਤਰੀ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਮੱਥਾ ਟੇਕਿਆ।

ਪਾਕਿਸਤਾਨ ਦਾ ਸਾਬਕਾ ਵਿਧਾਇਕ ਪੁੱਜਾ ਪੰਜਾਬ, ਦੱਸੀ ਖੁਦ 'ਤੇ ਹੋਏ ਜ਼ੁਲਮਾਂ ਦੀ ਕਹਾਣੀ     
ਪਾਕਿਸਤਾਨ ਆਪਣੀਆਂ ਕਾਲੀਆਂ ਕਰਤੂਤਾਂ 'ਤੇ ਜਿੰਨਾ ਵੀ ਪਰਦਾ ਪਾਵੇ ਪਰ ਸੱਚਾਈ ਸਾਹਮਣੇ ਆ ਹੀ ਜਾਂਦੀ ਹੈ।

ਹੁਸ਼ਿਆਰਪੁਰ: 5000 ਚਾਲਾਨ ਹੋਣ 'ਤੇ ਪੁਲਸ ਦੇ ਸਾਹਮਣੇ ਸਾੜਿਆ ਮੋਟਰਸਾਈਕਲ (ਵੀਡੀਓ)     
ਸਰਕਾਰ ਵੱਲੋਂ ਚਾਲਾਨ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ 'ਚ ਵੀ ਉਸ ਸਮੇਂ ਇਕ ਨੌਜਵਾਨ ਦਾ ਗੁੱਸਾ ਫੁੱਟ ਗਿਆ ਜਦੋਂ ਪੁਲਸ ਵੱਲੋਂ ਉਕਤ ਨੌਜਵਾਨ ਦਾ 5 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਗਿਆ। 

ਸ਼ੱਕ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਤਨੀ ਦਾ ਕਤਲ ਕਰ ਕੀਤੀ ਖੁਦਕੁਸ਼ੀ (ਵੀਡੀਓ)     
 ਬਰਨਾਲਾ ਦੇ ਪਿੰਡ ਚੰਨਣਵਾਲ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ 40 ਸਾਲਾ ਮੱਖਣ ਸਿੰਘ ਨੇ ਰਾਡ ਨਾਲ ਆਪਣੀ ਪਤਨੀ ਦੇ ਸਿਰ 'ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ 

ਨਿਰਾਸ਼ ਲੋਕਾਂ ਲਈ ਆਸ ਦੀ ਕਿਰਨ ਬਣੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਲੋਕਪ੍ਰਿਯਤਾ ਦਾ ਗ੍ਰਾਫ ਦਿਨੋ-ਦਿਨ ਵਧਣ ਲੱਗਾ ਹੈ। ਭਾਵੇਂ ਹੀ ਪੰਜਾਬ ਵਿਚ ਅਕਾਲੀ ਦਲ ਹੱਥੋਂ ਰਾਜ ਭਾਗ ਖੁੱਸਣ ਤੋਂ ਬਾਅਦ ਅਕਾਲੀ ਦਲ ਨੇ ਸੂਬੇ ਵਿਚ ਲੋਕ ਸਭਾ ਚੋਣਾਂ ਦੌਰਾਨ 13 ਵਿਚੋਂ 4 ਸੀਟਾਂ ਸਾਂਝੇ ਤੌਰ 'ਤੇ ਜਿੱਤੀਆਂ...


author

Anuradha

Content Editor

Related News