Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Saturday, Sep 07, 2019 - 05:53 PM (IST)

ਜਲੰਧਰ (ਵੈੱਬ ਡੈਸਕ) : ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸਿਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਜਾ ਰਹੇ ਹਨ। ਸੀਰੀਅਲ 'ਤੇ ਪਾਬੰਦੀ ਲਗਾਏ ਜਾਣ ਗੀ ਮੰਗ ਨੂੰ ਲੈ ਕੇ ਵਾਲਮੀਕਿ ਸਮਾਜ ਅਤੇ ਹੋਰ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਅਸਰ ਜਲੰਧਰ 'ਚ ਵੀ ਦੇਖਣ ਨੂੰ ਮਿਲਿਆ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਦਾ ਅਸਤੀਫਾ ਮਨਜ਼ੂਰ ਹੋਣ ਦੀਆਂ ਖ਼ਬਰਾਂ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸਰਕਾਰੀ ਤੌਰ 'ਤੇ ਅਸਤੀਫਾ ਪ੍ਰਵਾਨ ਕਰਨ ਦੀ ਖ਼ਬਰ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਹੁਣ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਰੋਡ ਕੀਤਾ ਜਾਮ (ਵੀਡੀਓ)
ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸਿਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਜਾ ਰਹੇ ਹਨ।
ਸੁਰੇਸ਼ ਕੁਮਾਰ ਦੇ ਅਸਤੀਫੇ ਸ਼ਸ਼ੋਪੰਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਦਾ ਅਸਤੀਫਾ ਮਨਜ਼ੂਰ ਹੋਣ ਦੀਆਂ ਖ਼ਬਰਾਂ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸਰਕਾਰੀ ਤੌਰ 'ਤੇ ਅਸਤੀਫਾ ਪ੍ਰਵਾਨ ਕਰਨ ਦੀ ਖ਼ਬਰ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਥਾਣੇ 'ਚ ਭਜਾ-ਭਜਾ ਕੁੱਟੇ ਪੁਲਸ ਵਾਲੇ, ਸੀ. ਸੀ. ਟੀ. ਵੀ. 'ਚ ਕੈਦ ਹੋਈ ਘਟਨਾ (ਵੀਡੀਓ)
ਜ਼ਿਲਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ 'ਚ ਕੁਝ ਮੁਲਜ਼ਮਾਂ ਵਲੋਂ ਥਾਣੇ ਅੰਦਰ ਦਾਖਲ ਹੋ ਕੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬੋਲੇ ਬਾਦਲ, ਮੇਰੇ ਜਿਉਂਦੇ ਜੀ, ਸੁਖਬੀਰ ਨਾ ਕਰੇ ਇਹ ਕੰਮ
ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ 'ਚ ਅਕਾਲੀ ਦਲ ਵਲੋਂ ਭਾਜਪਾ ਦੇ ਖਿਲਾਫ ਚੋਣ ਲੜੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਪੰਜਾਬ ਪੁਲਸ 'ਤੇ ਭਾਰੀ ਪਈ 'ਚੰਡੀਗੜ੍ਹ ਪੁਲਸ', ਕੱਟਿਆ 10 ਹਜ਼ਾਰ ਦਾ ਚਲਾਨ (ਵੀਡੀਓ)
ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਾ ਸਿਖਾਉਣ ਵਾਲੀ ਪੰਜਾਬ ਪੁਲਸ ਦੇ ਕੁਝ ਮੁਲਾਜ਼ਮਾਂ ਨੇ ਖੁਦ ਹੀ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ।
ਬੰਦ ਦੌਰਾਨ ਜਲੰਧਰ 'ਚ ਸਾੜ-ਫੂਕ, ਜਬਰੀ ਰੋਕੇ ਗਏ ਰਾਹ
'ਰਾਮ ਸੀਆ ਕੇ ਲਵ ਕੁਸ਼' ਸੀਰੀਅਲ ਵਿਚ ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਨੂੰ ਤੋੜ ਮਰੋੜ ਕੇ ਪ੍ਰਸਾਰਿਤ ਕਰਨ ਕਾਰਣ ਗੁੱਸੇ 'ਚ ਆਏ ਵਾਲਮੀਕਿ ਭਾਈਚਾਰੇ ਵਲੋਂ 7 ਸਤੰਬਰ ਨੂੰ ਦਿੱਤੇ ਗਏ ਬੰਦ ਦਾ ਜਲੰਧਰ ਵਿਚ ਖਾਸਾ ਅਸਰ ਦੇਖਣ ਨੂੰ ਮਿਲਿਆ।
ਬਟਾਲਾ ਫੈਕਟਰੀ ਧਮਾਕੇ 'ਚ ਮਾਰੇ ਗਏ ਸਤਨਾਮ ਦੀ 3 ਦਿਨਾਂ ਬਾਅਦ ਪਰਿਵਾਰ ਨੂੰ ਮਿਲੀ ਲਾਸ਼ (ਵੀਡੀਓ)
ਬਟਾਲਾ ਦੀ ਪਟਾਕਾ ਫੈਕਟਰੀ ਵਿਚ ਬੀਤੇ ਦਿਨੀਂ ਹੋਏ ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ...
'ਆਪ' ਦੇ ਅੰਦਰੂਨੀ ਕਲੇਸ਼ ਨੇ ਠੱਪ ਕੀਤਾ ਪੰਜਾਬ 'ਚ ਬਿਜਲੀ ਅੰਦੋਲਨ
ਆਮ ਆਦਮੀ ਪਾਰਟੀ ਪੰਜਾਬ ਇਕਾਈ 'ਚ ਲਗਾਤਾਰ ਵਧਦੇ ਅੰਦਰੂਨੀ ਕਲੇਸ਼ ਕਾਰਨ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਬਿਜਲੀ ਅੰਦੋਲਨ ਪੂਰੀ ਤਰ੍ਹਾਂ ਠੱਪ ਪਿਆ ਹੈ।
ਫਰਸ਼ੋਂ-ਅਰਸ਼ 'ਤੇ ਪਹੁੰਚਿਆ ਹਰਭਗਵਾਨ, ਰਾਤੋ-ਰਾਤ ਬਣਿਆ ਕਰੋੜਪਤੀ
ਪੰਜਾਬ ਲਾਟਰੀ ਦਾ ਰਾਖੀ ਬੰਪਰ ਦੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਜਦੋਂ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਨੂੰ ਮਿਲੀ ਤਾਂ ਉਸ ਨੂੰ ਯਕੀਨ ਹੀ ਨਾ ਆਇਆ।
'ਪੰਜਾਬ ਬੰਦ' ਦਾ ਅਸਰ, ਸ਼ਰਾਰਤੀ ਅਨਸਰਾਂ ਵੱਲੋਂ ਕਪੂਰਥਲਾ 'ਚ ਭੰਨਤੋੜ
ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸੀਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਜਾ ਰਹੇ ਹਨ।