Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Friday, Aug 09, 2019 - 05:18 PM (IST)

ਜਲੰਧਰ (ਵੈੱਬ ਡੈਸਕ) : ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦਾ ਅਸਤੀਫਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਵਲੋਂ ਮਨਜ਼ੂਰ ਕਰ ਲਿਆ ਗਿਆ ਹੈ। ਐੱਚ. ਐੱਸ. ਫੂਲਕਾ ਦਾਖਾਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ 'ਚ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ। ਦੂਜੇ ਪਾਸੇ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਸੀਟ 'ਤੇ ਰਿਕਾਰਡ ਜਿੱਤ ਹਾਸਲ ਕਰਨ ਵਾਲੇ ਭਾਜਪਾ ਐੱਮ. ਪੀ. ਸੰਨੀ ਦਿਓਲ ਨੇ ਪਾਰਲੀਮੈਂਟ 'ਚ ਚੁੱਪ ਵੱਟੀ ਰੱਖੀ। ਭਾਵੇਂ ਸੰਨੀ ਦਿਓਲ ਫਿਲਮਾਂ 'ਚ ਖੂਬ ਗਰਜਦੇ ਹਨ ਪਰ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ 'ਚ ਉਨ੍ਹਾਂ ਮੂੰਹ ਨਹੀਂ ਖੋਲ੍ਹਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਫੂਲਕਾ ਦਾ ਅਸਤੀਫਾ ਮਨਜ਼ੂਰ, ਨਹੀਂ ਰਹੇ ਪੰਜਾਬ ਵਿਧਾਨ ਸਭਾ ਦਾ ਹਿੱਸਾ (ਵੀਡੀਓ)      
ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦਾ ਅਸਤੀਫਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਵਲੋਂ ਮਨਜ਼ੂਰ ਕਰ ਲਿਆ ਗਿਆ ਹੈ। 

ਗੁਰਦਾਸਪੁਰ ਫਤਿਹ ਕਰਨ ਵਾਲੇ ਸੰਨੀ ਦਿਓਲ ਪਾਰਲੀਮੈਂਟ 'ਚੋਂ ਸੁੱਚੇ ਮੂੰਹ ਮੁੜੇ      
ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਸੀਟ 'ਤੇ ਰਿਕਾਰਡ ਜਿੱਤ ਹਾਸਲ ਕਰਨ ਵਾਲੇ ਭਾਜਪਾ ਐੱਮ. ਪੀ. ਸੰਨੀ ਦਿਓਲ ਨੇ ਪਾਰਲੀਮੈਂਟ 'ਚ ਚੁੱਪ ਵੱਟੀ ਰੱਖੀ। 

ਸਾਉਣ ਮਹੀਨੇ ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ, ਲੋਕਾਂ ਦੇ ਲੱਗੇ ਨਜ਼ਾਰੇ (ਵੀਡੀਓ)      
ਪੰਜਾਬ 'ਚ ਸਾਉਣ ਮਹੀਨੇ ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ ਨੇ ਲੋਕਾਂ ਦੇ ਪੂਰੇ ਨਜ਼ਾਰੇ ਲਾਏ ਹੋਏ ਹਨ, ਹਾਲਾਂਕਿ ਪਿਛਲੇ ਦਿਨੀਂ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਲੋਕਾਂ ਨੂੰ ਭਰ ਗਰਮੀ ਦਾ ਸਾਹਮਣਾ ਕਰਨਾ ਪਿਆ ਪਰ ਬੀਤੀ ਰਾਤ ਤੋਂ ਪੰਜਾਬ ਸਮੇਤ ਚੰਡੀਗੜ੍ਹ 'ਚ ਮੌਸਮ ਕੂਲ-ਕੂਲ ਬਣਿਆ ਹੋਇਆ ਹੈ।

ਵਿਧਾਨ ਸਭਾ ਸਪੀਕਰ ਨੇ ਦੱਸੀ 'ਫੂਲਕਾ' ਦੇ ਅਸਤੀਫੇ ਦੀ ਕਹਾਣੀ      
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। 

ਬਾਬਿਆਂ ਦਾ ਛੂ-ਮੰਤਰ : 30 ਲੱਖ ਵਾਲੀਆਂ ਗਾਗਰਾਂ 'ਚੋਂ ਨਿਕਲੇ 2 ਕਿੱਲੋ ਚੌਲ      
ਨਾਭਾ ਦੇ ਪਿੰਡ ਰਾਮਗੜ੍ਹ 'ਚ ਕਿਸਾਨ ਹਾਕਮ ਸਿੰਘ ਕੋਲੋਂ ਬਾਬਿਆਂ ਦੇ ਭੇਸ 'ਚ ਆਏ ਕੁਝ ਠੱਗ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ 30 ਲੱਖ ਰੁਪਏ ਠੱਗ ਕੇ ਫਰਾਰ ਹੋ ਗਏ। 

ਫੂਲਕਾ ਦੇ ਪ੍ਰਵਾਨ ਹੋਏ ਅਸਤੀਫੇ 'ਤੇ ਕੰਵਰ ਸੰਧੂ ਦਾ ਵੱਡਾ ਬਿਆਨ      
ਆਮ ਆਦਮੀ ਪਾਰਟੀ 'ਚੋਂ ਬਰਖਾਸਤ ਚੱਲ ਰਹੇ ਵਿਧਾਇਕ ਕੰਵਰ ਸੰਧੂ ਨੇ ਐੱਚ. ਐੱਸ. ਫੂਲਕਾ ਦੇ ਪ੍ਰਵਾਨ ਹੋਏ ਅਸਤੀਫੇ 'ਤੇ ਦੁੱਖ ਜ਼ਾਹਰ ਕੀਤਾ ਹੈ। 

ਦਰਬਾਰ ਸਾਹਿਬ ਦੀ ਤਸਵੀਰ ਵਾਲੇ ਟੇਬਲ 'ਤੇ ਸ਼ਰਾਬ ਪਰੋਸਣ ਵਾਲੇ ਹੋਟਲ ਨੂੰ ਲੌਂਗੋਵਾਲ ਦੀ ਤਾੜਨਾ      
ਮਲੇਸ਼ੀਆ ਦੇ ਹੋਟਲ ਰੈਸਟੋਰਨ ਏਬੀਕੇ ਅਮੀਨ ਦੇ ਡਾਇਨਿੰਗ ਹਾਲ 'ਚ ਲੱਗੀਆਂ ਕਈ ਟੇਬਲਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਵਾਲੇ ਮੈਟ ਵਿਛੇ ਹੋਏ ਹਨ।

ਮੋਗਾ ਜ਼ਿਲੇ 'ਚ ਤਾਇਨਾਤ 17 ਪੁਲਸ ਮੁਲਾਜ਼ਮਾਂ ਨੂੰ ਜ਼ਬਰੀ ਰਿਟਾਇਰਡ ਕਰਨ ਦੇ ਆਦੇਸ਼      
 ਮੋਗਾ ਜ਼ਿਲੇ ਦੇ ਵੱਖ-ਵੱਖ ਥਾਣਿਆਂ, ਚੌਕੀਆਂ ਅਤੇ ਪੁਲਸ ਲਾਈਨ 'ਤੇ ਤਾਇਨਾਤ 17 ਪੁਲਸ ਮੁਲਾਜ਼ਮਾਂ ਨੂੰ ਵਿਭਾਗ ਵਲੋਂ ਜ਼ਬਰੀ ਰਿਟਾਇਰਡ ਕਰਨ ਦੇ ਆਦੇਸ਼ ਜਾਰੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਜਲਾਲਾਬਾਦ 'ਚ ਦੇਖਣ ਨੂੰ ਮਿਲਿਆ ਗੁੰਡਾਗਰਦੀ ਦਾ ਨੰਗਾਨਾਚ (ਤਸਵੀਰਾਂ)
ਜਲਾਲਾਬਾਦ ਹਲਕੇ ਦੇ ਗੁਰਦੁਆਰਾ ਸਿੰਘ ਸਭਾ ਰੋਡ 'ਤੇ ਗੁੰਡਾਗਰਦੀ ਦਾ ਨਾਚ ਸ਼ਰੇਆਮ ਦੇਖਣ ਨੂੰ ਮਿਲਿਆ, ਜਿਸ ਦੀ ਸਾਰੀ ਘਟਨਾ ਉਥੇ ਲਗੇ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ ਹੋ ਗਈ। 

442 ਰੁਪਏ ਦੇ 2 ਕੇਲੇ ਵੇਚਣ ਵਾਲੇ ਹੋਟਲ ਨੂੰ ਹੁਣ 5 ਲੱਖ 'ਪੈਨਲਟੀ'      
ਬਿਨਾ ਹੋਲੋਗ੍ਰਾਮ ਲਿਕਰ ਮਿਲਣ ਅਤੇ ਰਿਕਾਰਡ ਮੇਨਟੇਨ ਨਾ ਹੋਣ ਦੇ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਸੈਕਟਰ-35 ਸਥਿਤ ਜੇ. ਡਬਲਿਯੂ. ਮੈਰੀਅਟ 'ਤੇ 5 ਲੱਖ ਰੁਪਏ ਦੀ ਪੈਨਲਟੀ ਲਾਈ ਹੈ


Anuradha

Content Editor

Related News