Punjab Wrap Up : ਪੜ੍ਹੋ 6 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
Tuesday, Aug 06, 2019 - 05:40 PM (IST)
ਜਲੰਧਰ (ਵੈੱਬ ਡੈਸਕ) : ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਨੇ ਬਿਨਾਂ ਸ਼ੱਕ ਵਿਧਾਨ ਸਭਾ ਸੈਸ਼ਨ ਤੋਂ ਦੂਰੀ ਬਣਾਈ ਰੱਖੀ ਪਰ ਆਪਣੀ ਕੋਠੀ 'ਚ ਵਰਕਰਾਂ ਅਤੇ ਹਮਾਇਤੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਉਨ੍ਹਾਂ ਜਾਰੀ ਰੱਖਿਆ। ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਵੀ ਸਿੱਧੂ ਦੇ ਹਮਾਇਤੀ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਾਲੀ ਸਥਿਤੀ 'ਚ ਪਹੁੰਚੇ ਜਾਪ ਰਹੇ ਹਨ। ਬੀਬਾ ਬਾਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਪਾਰਟੀ ਤੋਂ ਇੰਨ੍ਹੀ ਦਿਨੀਂ ਨਰਾਜ਼ ਹਨ ਕਿਉਂਕਿ 17ਵੀਂ ਲੋਕ ਸਭਾ 'ਚ ਉਨ੍ਹਾਂ ਦੀ ਸੀਟ ਪਿੱਛੇ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਸਿੱਧੂ ਵਾਲੀ ਸਥਿਤੀ 'ਚ ਪਹੁੰਚੀ ਹਰਸਿਮਰਤ, ਭਾਜਪਾ ਤੋਂ ਰੁੱਸੀ (ਵੀਡੀਓ)
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਾਲੀ ਸਥਿਤੀ 'ਚ ਪਹੁੰਚੇ ਜਾਪ ਰਹੇ ਹਨ।
ਨਵਜੋਤ ਸਿੱਧੂ ਦੀ ਵੱਡੀ ਪਲਾਨਿੰਗ, ਤਿਆਰ ਕਰ ਰਹੇ ਟੀਮ
ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਨੇ ਬਿਨਾਂ ਸ਼ੱਕ ਵਿਧਾਨ ਸਭਾ ਸੈਸ਼ਨ ਤੋਂ ਦੂਰੀ ਬਣਾਈ ਰੱਖੀ ਪਰ ਆਪਣੀ ਕੋਠੀ 'ਚ ਵਰਕਰਾਂ ਅਤੇ ਹਮਾਇਤੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਉਨ੍ਹਾਂ ਜਾਰੀ ਰੱਖਿਆ।
ਫੌਜੀ ਦੀ ਭੈਣ ਦਾ ਸਾਵਲਾ ਰੰਗ ਉਸ 'ਤੇ ਕਰਾ ਰਿਹੈ ਤਸ਼ਦੱਦ, ਸਹੁਰਿਆਂ ਨੇ ਕਰੰਟ ਲਗਾ ਸਾੜੀ (ਵੀਡੀਓ)
ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਨੰਗਲੀ 'ਚ ਸਰਹੱਦ 'ਤੇ ਤਾਇਨਾਤ ਇਕ ਫੌਜੀ ਦੀ ਭੈਣ ਹਰਿੰਦਰ ਕੌਰ ਵਲੋਂ ਆਪਣੇ ਪਤੀ ਤੇ ਸਹੁਰਾ ਪਰਿਵਾਰ 'ਤੇ ਉਸ ਦਾ ਕਤਲ ਕਰ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੈਪਟਨ ਸਾਹਮਣੇ ਖੁੱਲ੍ਹ ਕੇ ਬੋਲੇ ਮੰਤਰੀ ਤੇ ਵਿਧਾਇਕ, ਸਖਤ ਕਦਮ ਚੁੱਕਣ ਲਈ ਕਿਹਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੋਮਵਾਰ ਦਿੱਤੇ ਰਾਤਰੀ ਭੋਜ ਵਿਚ ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਖੁੱਲ੍ਹ ਕੇ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਮੁੱਖ ਮੰਤਰੀ ਸਾਹਮਣੇ ਉਜਾਗਰ ਕੀਤਾ।
ਅਨਮੋਲ ਕਵਾਤਰਾ ਦਾ ਪਹਿਲਵਾਨਾਂ ਨੂੰ ਠੋਕਵਾਂ ਜਵਾਬ (ਵੀਡੀਓ)
ਅਨਮੋਲ ਕਵਾਤਰਾ ਅਜਿਹਾ ਨਾਂ ਹੈ ਜੋ ਬੇਸਹਾਰਾ ਲੋਕਾਂ ਲਈ ਇਕ ਆਸ ਦੀ ਕਿਰਨ ਹੈ।
ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ 'ਤੇ ਕੈਪਟਨ ਵਲੋਂ ਦਿੱਤੇ ਸਖਤ ਨਿਰਦੇਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਰਗਾੜੀ ਮਾਮਲੇ 'ਤੇ ਸੀ. ਬੀ. ਆਈ. ਵਲੋਂ ਪੇਸ਼ ਕੀਤੇ ਕਲੋਜ਼ਰ ਰਿਪੋਰਟ 'ਤੇ ਸਖਤ ਰੁਖ ਅਪਣਾਇਆ ਗਿਆ ਹੈ।
ਹਰਿੰਦਰ ਖਾਲਸਾ ਦਾ ਕੈਪਟਨ 'ਤੇ ਨਿਸ਼ਾਨਾ, ਕਿਹਾ- ਧਾਰਾ-370 ਟੁੱਟਣ ਦੇ ਜਸ਼ਨਾਂ ਤੋਂ ਤਕਲੀਫ ਕਿਉਂ
ਪੰਜਾਬ 'ਚ ਦੋ ਵਾਰ ਸੰਸਦ ਮੈਂਬਰ ਰਹੇ ਹਰਿੰਦਰ ਸਿੰਘ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਪੂਰਾ ਦੇਸ਼ ਜੰਮੂ-ਕਸ਼ਮੀਰ 'ਚ ਆਰਟੀਕਲ 370 ਅਤੇ 35-ਏ ਨੂੰ ਖਤਮ ਕਰਨ ਸੰਬੰਧੀ ਜਸ਼ਨਾਂ 'ਚ ਡੁੱਬਿਆ ਹੋਇਆ ਹ
4 ਜੀਆਂ ਦੀ ਇਕੱਠਿਆਂ ਜਲੀ ਚਿਤਾ, ਕੈਨੇਡਾ ਤੋਂ ਆਈ ਭੈਣ ਨੇ ਸਿਹਰਾ ਲਾ ਤੋਰਿਆ ਭਰਾ
ਪਿਛਲੇ ਦਿਨੀਂ 3 ਅਗਸਤ ਦੀ ਅੱਧੀ ਰਾਤ ਨੂੰ ਪਰਿਵਾਰ ਦਾ ਕਤਲ ਕਰਨ ਮਗਰੋਂ ਆਤਮਹੱਤਿਆ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਸਣੇ ਮੰਗਲਵਾਰ ਨੂੰ ਪਿੰਡ ਦੇ ਹੀ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਨਗਰ ਕੀਰਤਨ 24 ਘੰਟੇ ਲੇਟ, ਸੰਗਤਾਂ ਲਈ SGPC ਨੇ ਜਾਰੀ ਕੀਤੇ ਫੋਨ ਨੰਬਰ
ਐੱਸ.ਜੀ.ਪੀ.ਸੀ. ਵੱਲੋਂ ਸੰਗਾਂ ਲਈ 4 ਫੋਨ ਨੰਬਰ ਜਾਰੀ ਕੀਤੇ ਗਏ ਹਨ। ਇਨ੍ਹਾਂ ਫੋਨ ਨੰਬਰਾਂ 'ਤੇ ਫੋਨ ਕਰਕੇ ਫੋਨ ਕਰ ਕੇ ਤੁਸੀਂ ਸ੍ਰੀ ਨਨਕਾਣਾ ਸਾਹਿਬ ਦੇ ਨਗਰ ਕੀਰਤਨ ਦੀ ਲੋਕੇਸ਼ਨ ਤੇ ਹੋਰ ਜਾਣਕਾਰੀ ਲੈ ਸਕਦੇ ਹੋ।
ਜਲੰਧਰ: PAP ਹਾਦਸੇ ਦੀ ਵਾਇਰਲ ਹੋਈ ਵੀਡੀਓ ਬਾਰੇ ਡੀ. ਸੀ. ਦਾ ਵੱਡਾ ਖੁਲਾਸਾ
ਬੀਤੇ ਦਿਨ ਗੁਰੂਨਾਨਕਪੁਰਾ ਫਾਟਕ ਲਾਡੋਵਾਲੀ ਰੋਡ ਵੱਲ ਜਾਂਦੀ ਸੜਕ ਨਾਲ ਲੱਗਦੀ ਪੀ. ਏ. ਪੀ. ਗਰਾਊਂਡ 'ਚ ਕੰਧ ਡਿੱਗਣ ਕਾਰਨ ਵਾਪਰੇ ਹਾਦਸੇ 'ਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ ਸਨ।
ਦੋਰਾਹਾ 'ਚ ਚੜ੍ਹਦੀ ਸਵੇਰ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਮੌਤ
ਦੋਰਾਹਾ ਨੇੜੇ ਮੰਗਲਵਾਰ ਸਵੇਰੇ ਵਾਪਰੇ ਰੂਹ ਕੰਬਾਊ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।