Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

07/04/2019 5:29:18 PM

ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਸਿੱਧੂ ਨੇ ਦੱਸਿਆ ਕਿ ਅੱਜ-ਕੱਲ ਉਹ ਵੈਸ਼ਣੋ ਦੇਵੀ ਭਵਨ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਇਕ ਧਾਰਮਿਕ ਵਿਅਕਤੀ ਹਨ ਤੇ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਪਾਠ-ਪੂਜਾ ਕਰਦੇ ਹਨ। ਦੂਜੇ ਪਾਸੇ ਗਿੱਦੜਬਾਹਾ ਵਿਖੇ ਲੋਕਾਂ ਦੇ ਘਰ 'ਚ ਲਾਰੇਂਸ ਬਿਸ਼ਨੋਈ ਗਰੁੱਪ ਦਾ ਨਾਂ ਲੈ ਧਮਕੀ ਭਰੇ ਪੱਤਰ ਸੁੱਟਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੁਲਜ਼ਮ ਨੇ ਕੁਝ ਦਿਨਾਂ ਪਹਿਲਾਂ ਹੀ ਲੋਕਾਂ ਦੇ ਘਰਾਂ 'ਚ ਧਮਕੀ ਭਰੀਆਂ ਚਿੱਠੀਆਂ ਸੁੱਟ ਕੇ ਉਨ੍ਹਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਮੈਡਮ ਸਿੱਧੂ ਤੋਂ ਜਾਣੋ ਅੱਜ-ਕੱਲ ਕਿੱਥੇ ਨੇ ਨਵਜੋਤ ਸਿੱਧੂ (ਵੀਡੀਓ)      
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਸਿੱਧੂ ਨੇ ਦੱਸਿਆ ਕਿ ਅੱਜ-ਕੱਲ ਉਹ ਵੈਸ਼ਣੋ ਦੇਵੀ ਭਵਨ ਗਏ ਹੋਏ ਹਨ।  

ਬਿਸ਼ਨੋਈ ਗਰੁੱਪ ਦਾ ਨਾਂ ਲੈ ਘਰਾਂ 'ਚ ਧਮਕੀ ਭਰੇ ਪੱਤਰ ਸੁੱਟਣ ਵਾਲਾ ਕਾਬੂ (ਵੀਡੀਓ)      
ਗਿੱਦੜਬਾਹਾ ਵਿਖੇ ਲੋਕਾਂ ਦੇ ਘਰ 'ਚ ਲਾਰੇਂਸ ਬਿਸ਼ਨੋਈ ਗਰੁੱਪ ਦਾ ਨਾਂ ਲੈ ਧਮਕੀ ਭਰੇ ਪੱਤਰ ਸੁੱਟਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। 

ਪਰਿਵਾਰ ਕੋਲ 'ਅੰਤਿਮ ਅਰਦਾਸ' ਲਈ ਨਹੀਂ ਸੀ ਪੈਸੇ, ਪ੍ਰਬੰਧਕਾਂ ਨੇ ਗੁਰਦੁਆਰੇ ਨੂੰ ਮਾਰਿਆ ਤਾਲਾ      
ਪੰਜਾਬ 'ਚ ਸਭ ਤੋਂ ਜ਼ਿਆਦਾ ਗੁਰਦੁਆਰੇ 'ਚ ਗਰੀਬਾਂ ਦੀ ਮਦਦ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਗੁਰਦੁਆਰੇ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧ ਹਨ ਪਰ ਹੁਣ ਗੁਰਦੁਆਰੇ 'ਚ ਹੀ ਗਰੀਬ ਲੋਕਾਂ ਤੋਂ ਪੈਸੇ ਲੈਣ ਦੀਆਂ ਚਰਚਾਵਾਂ ਤੂਲ ਫੜਦੀਆਂ ਜਾ ਰਹੀਆਂ ਹਨ।

'ਅਮਰਨਾਥ ਯਾਤਰੀਆਂ' ਨੂੰ ਪੰਜਾਬ ਸਰਕਾਰ ਵਲੋਂ ਵੱਡਾ ਤੋਹਫਾ      
ਸ਼ਿਵ ਸੈਨਾ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਅਮਰਨਾਥ ਯਾਤਰਾ ਲਈ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। 

ਧਰਮਿੰਦਰ ਦੇ ਇਸ ਟਵੀਟ ਨਾਲ ਹਰਪਾਲ ਚੀਮਾ ਹੋਏ ਬਾਗੋਬਾਗ (ਵੀਡੀਓ)      
ਬਾਲੀਵੁੱਡ ਸੁਪਰਸਟਾਰ ਧਰਮਿੰਦਰ ਵੱਲੋਂ ਕੀਤੇ ਟਵੀਟ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਬਾਗੋਬਾਗ ਹਨ। 

ਧੀ ਦੇ ਕਤਲ ਸਬੰਧੀ ਬੀਬੀ ਜਗੀਰ ਕੌਰ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ      
ਪੰਜਾਬ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। 

ਫਰੀਦਕੋਟ ਪੁਲਸ ਦੀ ਵੱਡੀ ਸਫਲਤਾ: ਭੋਲਾ ਸ਼ੂਟਰ ਗਰੁੱਪ ਦੇ 6 ਬਦਮਾਸ਼ ਹਥਿਆਰਾਂ ਸਣੇ ਕਾਬੂ      
 ਫਰੀਦਕੋਟ ਦੀ ਪੁਲਸ ਨੇ ਭੋਲਾ ਸ਼ੂਟਰ ਗਰੁੱਪ ਦੇ ਗਗਨੀ ਗੈਂਗ ਦੇ 6 ਬਦਮਾਸ਼ਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। 

...ਤੇ ਹੁਣ ਰਬੜ ਦੀਆਂ ਗੋਲੀਆਂ ਨਾਲ ਲੈਸ ਹੋਏ 'ਜੇਲ ਗਾਰਦ'      
ਜੇਲਾਂ 'ਚ ਹਿੰਸਾ ਅਤੇ ਮੌਤਾਂ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜੇਲ ਵਿਭਾਗ ਵਲੋਂ ਆਪਣੇ ਜੇਲ ਗਾਰਦਾਂ ਨੂੰ ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਨਾਲ ਲੈਸ ਕੀਤਾ ਗਿਆ ਹੈ। 

ਚੰਡੀਗੜ੍ਹ : ਕਾਲੇ ਬੱਦਲਾਂ ਨੇ ਘੇਰਿਆ ਆਸਮਾਨ, ਤੇਜ਼ ਬਾਰਸ਼ ਕਾਰਨ ਮੌਸਮ ਸੁਹਾਵਣਾ      
ਗਰਮੀ ਦੇ ਮਾਰੇ ਸ਼ਹਿਰ ਵਾਸੀਆਂ ਨੂੰ ਵੀਰਵਾਰ ਤੜਕੇ ਸਵੇਰੇ ਹੋਈ ਤੇਜ਼ ਬਾਰਸ਼ ਨੇ ਵੱਡੀ ਰਾਹਤ ਦਿੱਤੀ। 

ਕੋਟਕਪੂਰਾ ਗੋਲੀਕਾਂਡ: ਗੁਰਦੀਪ ਪੰਧੇਰ ਨੇ ਸਿੱਟ ਨੂੰ ਜਮ੍ਹਾ ਕਰਵਾਏ ਜ਼ਮਾਨਤੀ ਦਸਤਾਵੇਜ਼      
 ਪੰਜਾਬ ਹਰਿਆਣਾ ਹਾਈਕੋਰਟ ਤੋਂ ਅਗਾਓ ਜ਼ਮਾਨਤ ਲੈਣ ਤੋਂ ਬਾਅਦ ਕੋਟਕਪੂਰਾ ਥਾਣਾ ਸਿਟੀ ਦੇ ਸਾਬਕਾ ਥਾਣਾ ਪ੍ਰਭਾਰੀ ਗੁਰਦੀਪ ਸਿੰਘ ਪੰਧੇਰ ਵੀਰਵਾਰ ਨੂੰ ਫਰੀਦਕੋਟ ਸਥਿਤ ਸਿੱਟ ਦੇ ਕੈਂਪ ਦਫਤਰ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੀ ਜ਼ਮਾਨਤ ਸੰਬੰਧੀ ਦਸਤਾਵੇਜ਼ ਐੱਸ.ਆਈ.ਟੀ. ਮੁਲਾਜ਼ਮਾਂ ਨੂੰ ਜਮ੍ਹਾ ਕਰਵਾਏ।

      


    

 

 


Anuradha

Content Editor

Related News